ਇਸ ਕੀਵੀ ਧਾਕੜ ਬੱਲੇਬਾਜ਼ ਨੇ ਛੱਕਾ ਲਾ ਕੇ ਪੂਰੀਆਂ ਕੀਤੀਆਂ ਟੀ20 'ਚ 6 ਹਜ਼ਾਰ ਦੌੜਾਂ

01/25/2020 12:39:07 PM

ਸਪੋਰਟਸ ਡੈਸਕ— ਨਿਊਜ਼ੀਲੈਂਡ ਟੀਮ ਦੇ ਧਾਕੜ ਬੱਲੇਬਾਜ਼ ਰੌਸ ਟੇਲਰ ਨੇ ਇਕ ਵਾਰ ਫਿਰ ਤੋਂ ਭਾਰਤੀ ਟੀਮ ਖਿਲਾਫ ਖੇਡਦੇ ਹੋਏ ਆਪਣੀ ਟੀਮ ਨੂੰ ਮਜ਼ਬੂਤ ਟੀਚੇ ਤੱਕ ਪਹੁੰਚਾਉਣ 'ਚ ਮਦਦ ਕੀਤੀ। ਆਕਲੈਂਡ ਦੇ ਮੈਦਾਨ 'ਤੇ ਟੀ-20 ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਵਲੋਂ ਟੇਲਰ ਨੇ 27 ਗੇਂਦਾਂ 'ਚ 3 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 54 ਦੌੜਾਂ ਬਣਾ ਕੇ ਟੀਮ  200 ਦੇ ਪਾਰ ਪਹੁੰਚਾਇਆ। ਰੋਸ ਟੇਲਰ ਨੇ ਇਸ ਦੌਰਾਨ ਟਵੰਟੀ-20 ਕ੍ਰਿਕਟ 'ਚ ਆਪਣੀਆਂ 6 ਹਜ਼ਾਰ ਦੌੜਾਂ ਵੀ ਪੂਰੀਆਂ ਕਰ ਲਈਆਂ। ਖਾਸ ਗੱਲ ਇਹ ਰਹੀ ਕਿ ਟੇਲਰ ਨੇ ਛੱਕਾ ਲਗਾ ਕੇ ਆਪਣੀਅਾਂ ਟੀ-20 ਕਰੀਅਰ ਦੀਆਂ 6 ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਨਿਊਜ਼ੀਲੈਂਡ ਵਲੋਂ ਟੀ-20 'ਚ 6 ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਟੇਲਰ ਤੀਜਾ ਬੱਲੇਬਾਜ਼ ਬਣਿਆ। ਸਭ ਤੋਂ ਜ਼ਿਆਦਾ 9922 ਦੌੜਾਂ ਬਰੈਂਡਨ ਮੈੱਕੁਲਮ ਦੇ ਨਾਂ ਹਨ। ਉਥੇ ਹੀ ਮਾਰਟਿਨ ਗੁਪਟਿਲ ਦੇ ਨਾਂ 7238 ਦੌੜਾਂ ਦਰਜ ਹਨ। ਇਸ ਤੋਂ ਇਲਾਵਾ ਟੇਲਰ ਨੇ 99 ਟੈਸਟ ਮੈਚਾਂ 'ਚ 7174 ਦੌੜਾਂ ਬਣਾਈਆਂ ਹਨ ਅਤੇ 228 ਵਨ-ਡੇ ਮੈਚਾਂ 'ਚ ਉਨ੍ਹਾਂ ਦੇ ਨਾਂ 8376 ਦੌੜਾਂ ਦਰਜ ਹਨ।

ਨਿਊਜ਼ੀਲੈਂਡ ਵਲੋਂ ਟਵੰਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ 
ਬਰੈਂਡਨ ਮੈੱਕੁਲਮ :   370 ਮੈਚ,   9922 ਦੌੜਾਂ
ਮਾਰਟਿਨ ਗੁਪਟਿਲ : 249 ਮੈਚ,   7238 ਦੌੜਾਂ
ਰੋਸ ਟੇਲਰ :          268 ਮੈਚ,   6028 ਦੌੜਾਂ
ਕੋਲਿਨ ਮੁਨਰੋ :      249 ਮੈਚ ,  5941 ਦੌੜਾਂ
ਕੇਨ ਵਿਲੀਅਮਸਨ : 179 ਮੈਚ,  4484 ਦੌੜਾਂPunjabKesari
ਭਾਰਤ ਖਿਲਾਫ ਰੌਸ ਟੇਲਰ ਦਾ ਪ੍ਰਦਰਸ਼ਨ
11 ਦੌੜਾਂ - ਵਾਂਡਰਸ ਸਟੇਡੀਅਮ
31 ਦੌੜਾਂ - ਏ. ਐੱਮ. ਆਈ ਸਟੇਡੀਅਮ
27 ਦੌੜਾਂ - ਵੈਸਟਪੈਕ ਸਟੇਡੀਅਮ
25 ਦੌੜਾਂ - ਐੱਮ. ਏ. ਚਿਦੰਬਰਮ ਸਟੇਡੀਅਮ
10 ਦੌੜਾਂ - ਵਿਦਰਭ ਸਟੇਡੀਅਮ
23 ਦੌੜਾਂ - ਵੈਸਟਪੈਕ ਸਟੇਡੀਅਮ
42 ਦੌੜਾਂ - ਈਡਨ ਪਾਰਕ, ਆਕਲੈਂਡ
14 ਦੌੜਾਂ - ਸੇਡਾਨ ਪਾਰਕ
54 ਦੌੜਾਂ - ਈਡਨ ਪਾਰਕ, ਆਕਲੈਂਡ

ਟੇਲਰ ਦਾ ਭਾਰਤ ਖਿਲਾਫ ਬੱਲੇਬਾਜ਼ੀ ਰਿਕਾਰਡ ਸ਼ਾਨਦਾਰ ਰਿਹਾ ਹੈ ਉਸ ਨੇ ਭਾਰਤ ਖਿਲਾਫ 9 ਮੈਚਾਂ 'ਚ 237 ਦੌੜਾਂ ਬਣਾਈਆਂ ਹਨ।
307 - ਕੋਲਿਨ ਮੁਨਰੋ
261 - ਬਰੈਂਡਨ ਮੈਕੁਲਮ
237 - ਰੌਸ ਟੇਲਰ
216 - ਕੇਨ ਵਿਲੀਅਮਸਨ
139 - ਟਿਮ ਸਿਫਰਟPunjabKesari


Related News