ਜੋਕੋਵਿਚ ਤੇ ਇਸਨਰ ਦਾ ਮੈਚ ਦੇਖਣ ਪਹੁੰਚੇ ਸਨ ਰੋਨਾਲਡੋ

Tuesday, Nov 13, 2018 - 09:31 PM (IST)

ਜੋਕੋਵਿਚ ਤੇ ਇਸਨਰ ਦਾ ਮੈਚ ਦੇਖਣ ਪਹੁੰਚੇ ਸਨ ਰੋਨਾਲਡੋ

ਲੰਡਨ- ਲੰਡਨ ਦੇ ਓਟੂ ਏਰੇਨਾ ਵਿਚ ਜੋਕੋਵਿਚ ਤੇ ਇਸਨਰ ਦਾ ਮੈਚ ਦੇਖਣ ਲਈ ਪੁਰਤਗਾਲੀ ਫੁੱਟਬਾਲ ਸਟਾਰ ਕ੍ਰਿਸਟੀਆਨੋ ਰੋਨਾਲਡੋ ਵੀ ਮੌਜੂਦ ਸੀ। ਰੋਜਰ ਫੈਡਰਰ ਦੇ ਪਹਿਲੇ ਹੀ ਮੈਚ ਵਿਚ ਹਾਰ ਕੇ ਬਾਹਰ ਹੋਣ ਤੋਂ ਬਾਅਦ ਜੋਕੋਵਿਚ ਛੇਵੀਂ ਵਾਰ ਚੈਂਪੀਅਨ ਬਣਨ ਦੇ ਮੁੱਖ ਦਾਅਵੇਦਾਰਾਂ ਵਿਚ ਹੈ।
ਸਪੇਨ ਦੇ ਰਾਫੇਲ ਨਡਾਲ ਦੇ ਟੂਰਨਾਮੈਂਟ ਵਿਚੋਂ ਹਟਣ ਤੋਂ ਬਾਅਦ ਉਸਦੀ ਜਗ੍ਹਾ ਚੋਟੀ ਰੈਂਕਿੰਗ 'ਤੇ ਪਹੁੰਚੇ ਜੋਕੋਵਿਚ ਇਸ ਸਾਲ ਕਮਾਲ ਦੀ ਫਾਰਮ ਵਿਚ ਹੈ ਤੇ ਵਿੰਬਲਡਨ ਤੇ ਯੂ. ਐੱਸ. ਓਪਨ ਵਿਚ ਖਿਤਾਬ ਦਰਜ ਕਰ ਚੁੱਕਾ ਹੈ। ਵਿੰਬਲਡਨ ਦੀ ਸ਼ੁਰੂਆਤ ਤੋਂ ਹੀ ਉਸ ਨੇ ਆਪਣੇ 34 ਵਿਚੋਂ 32 ਮੈਚ ਜਿੱਤੇ ਹਨ।
ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਸੈਸ਼ਨ ਦੇ ਆਖਰੀ ਟੈਨਿਸ ਟੂਰਨਾਮੈਂਟ ਏ. ਟੀ. ਪੀ. ਫਾਈਨਲਸ ਵਿਚ ਅਮਰੀਕਾ ਦੇ ਜਾਨ ਇਸਨਰ ਨੂੰ ਲਗਾਤਾਰ ਸੈੱਟਾਂ ਵਿਚ 6-4, 6-3 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ।


Related News