ਰੋਨਾਲਡੋ ਦੀ ਇੰਸਟਾਗ੍ਰਾਮ ''ਤੇ ਕਰੋੜਾਂ ਦੀ ਕਮਾਈ, ਕੋਹਲੀ ਵੀ ਪਿੱਛੇ

Thursday, Jul 26, 2018 - 01:34 AM (IST)

ਰੋਨਾਲਡੋ ਦੀ ਇੰਸਟਾਗ੍ਰਾਮ ''ਤੇ ਕਰੋੜਾਂ ਦੀ ਕਮਾਈ, ਕੋਹਲੀ ਵੀ ਪਿੱਛੇ

ਨਵੀਂ ਦਿੱਲੀ— ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਇੰਸਟਾਗ੍ਰਾਮ ਦੀ ਇਕ ਪੋਸਟ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਇੰਸਟਾਗ੍ਰਾਮ ਦੇ ਸੈਡਿਊਲਿੰਗ ਦੀ ਟੂਲ ਸੂਚੀ ਅਨੁਸਾਰ ਰੋਨਾਲਡੋ ਦੇ ਇੰਸਟਾਗ੍ਰਾਮ 'ਤੇ 136 ਮਿਲੀਅਨ ਫਾਲੋਅਰਸ ਹਨ। ਉਹ ਆਪਣੇ ਇਕ ਪ੍ਰਯੋਜਿਤ ਇੰਸਟਾਗ੍ਰਾਮ ਪੋਸਟ ਤੋਂ 750,000 ਅਮਰੀਕੀ ਡਾਲਰ (ਲਗਭਗ 5.16 ਕਰੋੜ ਰੁਪਏ) ਕਮਾਉਂਦੇ ਹਨ।
ਇਸ ਸੂਚੀ 'ਚ ਭਾਰਤੀ ਕ੍ਰਿਕਟ ਦਾ ਸਭ ਤੋਂ ਵੱਡਾ ਚਿਹਰਾ ਵਿਰਾਟ ਕੋਹਲੀ ਹੈ, ਜਿਸ ਦੇ ਨਾਂ ਹਰ ਰੋਜ਼ ਕੋਈ ਨਾ ਕੋਈ ਰਿਕਾਰਡ ਦਰਜ ਹੁੰਦਾ ਹੈ ਤੇ ਇਸੇ ਤੋਂ ਉਸ ਦੀ ਪ੍ਰਸਿੱਧੀ ਵਧਦੀ ਹੈ, ਜਿਸ ਕਾਰਨ ਉਹ ਸੋਸ਼ਲ ਸਾਈਟ ਇੰਸਟਾਗ੍ਰਾਮ 'ਤੇ ਵੀ ਦੁਨੀਆ ਦਾ ਸਭ ਤੋਂ ਪਸੰਦੀਦਾ ਐਥਲੀਟ ਹੈ, ਜਿਹੜਾ ਇਸ ਤੋਂ ਹੋਣ ਵਾਲੀ ਕਮਾਈ ਦੇ ਮਾਮਲੇ ਵਿਚ ਭਾਰਤ ਦੀ ਸਭ ਤੋਂ ਵੱਡੀ ਹਸਤੀ ਬਣ ਗਿਆ ਹੈ। ਇੰਸਟਾਗ੍ਰਾਮ ਦੇ 'ਹੋਪਰ ਐੱਚ ਕਿਊ ਡਾਟ ਕਾਮ' ਦੀ ਸਮੀਖਿਆ ਵਿਚ ਉਨ੍ਹਾਂ ਹਸਤੀਆਂ ਨੂੰ ਲੈ ਕੇ ਸਰਵੇ ਕੀਤਾ ਗਿਆ ਹੈ, ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਧਮਾਲ ਰਹਿੰਦੀ ਹੈ ਤੇ ਇਸ ਤੋਂ ਉਨ੍ਹਾਂ ਨੂੰ ਵੱਡੀ ਕਮਾਈ ਵੀ ਹੁੰਦੀ ਹੈ। ਖਿਡਾਰੀਆਂ ਦੀਆਂ ਪੋਸਟਾਂ ਨੂੰ ਦੇਖਣ ਵਾਲੇ ਪ੍ਰਸ਼ੰਸਕਾਂ ਦੇ ਹਿਸਾਬ ਨਾਲ ਕਮਾਈ ਦਾ ਹਿੱਸਾ ਤੈਅ ਹੁੰਦਾ ਹੈ। ਭਾਰਤੀ ਕਪਤਾਨ ਵਿਰਾਟ ਦੇ ਇੰਸਟਾਗ੍ਰਾਮ 'ਤੇ 2.32 ਕਰੋੜ ਫਾਲੋਅਰਸ ਹਨ ਤੇ ਉਸ ਦੀ ਹਰ ਪੋਸਟ ਜਾਂ ਤਸਵੀਰ 'ਤੇ ਸੋਸ਼ਲ ਸਾਈਟ ਨੈੱਟਵਰਕ ਨੂੰ 1 ਲੱਖ 20 ਹਜ਼ਾਰ ਡਾਲਰ ਕ੍ਰਿਕਟਰ ਨੂੰ ਦੇਣੇ ਪੈਂਦੇ ਹਨ। ਵਿਰਾਟ ਇਸ ਮਾਮਲੇ ਵਿਚ ਅਮਰੀਕੀ ਮੁੱਕੇਬਾਜ਼ ਫਲਾਇਡ ਮੇਵੇਦਰ ਤੋਂ ਵੀ ਅੱਗੇ ਹੈ। ਦੁਨੀਆ ਵਿਚ ਓਵਰਆਲ ਵਿਰਾਟ ਦਾ ਸਥਾਨ 17ਵਾਂ ਹੈ, ਜਿਹੜਾ ਕਿਸੇ ਭਾਰਤੀ ਸ਼ਖ਼ਸੀਅਤ ਤੋਂ ਅੱਗੇ ਹੈ। ਇਸ ਮਾਮਲੇ 'ਚ ਰਿਨਾਲਡੋ ਤੋਂ ਬਾਅਦ ਮਸ਼ਹੂਰ ਬ੍ਰਾਜ਼ੀਲ ਫੁੱਟਬਾਲਰ ਨੇਮਾਰ ਦੂਜੇ ਨੰਬਰ 'ਤੇ ਹੈ ਤੇ ਅਰਜਨਟੀਨਾ ਦੇ ਲਿਓਨੇਲ ਮੇਸੀ ਤੀਜੇ ਸਥਾਨ 'ਤੇ ਹੈ।
ਰੋਨਾਲਡੋ    7.5 ਲੱਖ ਡਾਲਰ
ਨੇਮਾਰ    6 ਲੱਖ ਡਾਲਰ
ਮੇਸੀ    5 ਲੱਖ ਡਾਲਰ
ਬੈਕਹਮ    3 ਲੱਖ ਡਾਲਰ
ਗੈਰੇਥ ਬੈੱਲ    1.85 ਲੱਖ ਡਾਲਰ
ਸਟੀਫਨ    1.10 ਲੱਖ ਡਾਲਰ
ਮੇਵੇਦਰ    1.7 ਲੱਖ ਡਾਲਰ


Related News