ਰੋਮੇਲੂ ਲੁਕਾਕੂ ਨੇ ਬਣਾਇਆ ਨਵਾਂ ਰਿਕਾਰਡ, ਸਰਬੀਆ ਨੇ ਯੂਰੋ 2024 ਲਈ ਕੀਤਾ ਕੁਆਲੀਫਾਈ

Monday, Nov 20, 2023 - 07:19 PM (IST)

ਰੋਮੇਲੂ ਲੁਕਾਕੂ ਨੇ ਬਣਾਇਆ ਨਵਾਂ ਰਿਕਾਰਡ, ਸਰਬੀਆ ਨੇ ਯੂਰੋ 2024 ਲਈ ਕੀਤਾ ਕੁਆਲੀਫਾਈ

ਮੈਡ੍ਰਿਡ : ਬੈਲਜੀਅਮ ਦੇ ਸਟਰਾਈਕਰ ਰੋਮੇਲੂ ਲੁਕਾਕੂ ਨੇ ਪਹਿਲੇ ਹਾਫ ਵਿੱਚ ਚਾਰ ਗੋਲ ਕਰਕੇ ਯੂਰਪੀਅਨ ਚੈਂਪੀਅਨਸ਼ਿਪ ਕੁਆਲੀਫਾਇੰਗ ਫੁੱਟਬਾਲ ਮੁਕਾਬਲੇ ਦੇ ਆਪਣੇ ਆਖ਼ਰੀ ਮੈਚ ਵਿੱਚ ਆਪਣੀ ਟੀਮ ਨੂੰ ਅਜ਼ਰਬਾਈਜਾਨ 'ਤੇ 5-0 ਨਾਲ ਜਿੱਤ ਦਿਵਾਈ। ਲੁਕਾਕੂ ਨੇ ਕੁਆਲੀਫਾਇਰ ਵਿੱਚ ਕੁੱਲ 14 ਗੋਲ ਕੀਤੇ, ਜੋ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਤੋਂ 4 ਅਤੇ ਫਰਾਂਸ ਦੇ ਕਾਇਲੀਅਨ ਐਮਬਾਪੇ ਤੋਂ 5 ਗੋਲ ਵੱਧ ਹਨ।

ਇਹ ਵੀ ਪੜ੍ਹੋ : ਗੇਂਦਬਾਜ਼ੀ 'ਚ ਸ਼ੰਮੀ ਦੀ ਬਾਦਸ਼ਾਹਤ, ਨਵਾਂ ਕੀਰਤੀਮਾਨ ਸਥਾਪਿਤ ਕਰ ਦੁਨੀਆ ਭਰ ਦੇ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ

ਇਸ ਤਰ੍ਹਾਂ ਲੁਕਾਕੂ ਨੇ ਯੂਰਪੀਅਨ ਕੁਆਲੀਫਾਇੰਗ ਚੈਂਪੀਅਨਸ਼ਿਪ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਨਵਾਂ ਰਿਕਾਰਡ ਬਣਾਇਆ ਹੈ। ਉਸਨੇ ਪੋਲੈਂਡ ਦੇ ਰੌਬਰਟ ਲੇਵਾਂਡੋਵਸਕੀ (ਯੂਰੋ 2016 ਕੁਆਲੀਫਾਇੰਗ ਵਿੱਚ) ਅਤੇ ਉੱਤਰੀ ਆਇਰਲੈਂਡ ਦੇ ਡੇਵਿਡ ਹੀਲੀ (ਯੂਰੋ 2008 ਕੁਆਲੀਫਾਇੰਗ ਵਿੱਚ) ਦੇ 13 ਗੋਲਾਂ ਦੇ ਰਿਕਾਰਡ ਨੂੰ ਤੋੜਿਆ।

ਇਹ ਵੀ ਪੜ੍ਹੋ : PM ਮੋਦੀ ਦੇ ਗਲ਼ ਲੱਗ ਰੋਏ ਭਾਰਤੀ ਸਟਾਰ ਗੇਂਦਬਾਜ਼ ਮੁਹੰਮਦ ਸ਼ੰਮੀ, ਟਵੀਟ ਕਰ ਕੀਤਾ ਧੰਨਵਾਦ

ਬੈਲਜੀਅਮ ਪਹਿਲਾਂ ਹੀ ਆਸਟਰੀਆ ਦੇ ਨਾਲ ਗਰੁੱਪ ਐੱਫ ਤੋਂ ਯੂਰਪੀਅਨ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕਾ ਹੈ। ਇਸ ਦੌਰਾਨ ਸਰਬੀਆ ਨੇ ਬੁਲਗਾਰੀਆ ਨਾਲ 2-2 ਨਾਲ ਡਰਾਅ ਖੇਡ ਕੇ ਜਰਮਨੀ ਵਿੱਚ ਹੋਣ ਵਾਲੇ ਯੂਰੋ 2024 ਲਈ ਕੁਆਲੀਫਾਈ ਕਰ ਲਿਆ। ਇਕ ਹੋਰ ਮੈਚ ਵਿਚ ਸਪੇਨ ਨੇ ਜਾਰਜੀਆ ਨੂੰ 3-1 ਨਾਲ ਹਰਾਇਆ ਪਰ ਇਸ ਮੈਚ ਦੌਰਾਨ ਉਸ ਦਾ ਸਟਾਰ ਮਿਡਫੀਲਡਰ ਗਾਵੀ ਜ਼ਖਮੀ ਹੋ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News