ਟੀਮ ਇੰਡੀਆ ''ਚ ਨਹੀਂ ਚੁਣੇ ਜਾਣ ਤੋਂ ਬਾਅਦ ਰੋਹਿਤ ਨੇ ਟਵਿੱਟਰ ਰਾਹੀਂ ਪ੍ਰਗਟਾਇਆ ਆਪਣਾ ਦੁੱਖ

Thursday, Jul 19, 2018 - 02:06 PM (IST)

ਨਵੀਂ ਦਿੱਲੀ— ਇੰਗਲੈਂਡ ਨਾਲ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਡੇਢ ਮਹੀਨੇ ਲੰਬੀ ਟੈਸਟ ਸੀਰੀਜ਼ ਦੇ ਲਈ ਬੀਤੇ ਰੋਜ਼ 18 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ ਪਰ ਵਨ ਡੇ ਅਤੇ ਟੀ-20 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਟੀਮ 'ਚ ਜਗ੍ਹਾ ਬਣਾ ਸਕਣ 'ਚ ਅਸਫਲ ਰਹੇ, ਜਿਸ ਤੋਂ ਬਾਅਦ ਨਿਰਾਸ਼ ਮਨ ਪਰ ਇਕ ਉਮੀਦ ਦੇ ਨਾਲ ਰੋਹਿਤ ਸ਼ਰਮਾ ਨੇ ਇਕ ਟਵੀਟ ਕੀਤਾ।
 


ਰੋਹਿਤ ਨੇ ਆਪਣੇ ਟਵੀਟ 'ਚ ਲਿਖਿਆ, 'ਸੂਰਜ ਫਿਰ ਚੜੇਗਾ।' ਇਸ ਤੋਂ ਇਹੋ ਸਮਝ ਆ ਰਿਹਾ ਹੈ ਕਿ ਰੋਹਿਤ ਸ਼ਰਮਾ ਭਾਰਤੀ ਟੈਸਟ ਟੀਮ 'ਚ ਵਾਪਸੀ ਕਰਨਾ ਚਾਹੁੰਦੇ ਹਨ। ਦਰਅਸਲ ਟੈਸਟ ਕ੍ਰਿਕਟ 'ਚ ਮਿਲੇ ਮੌਕਿਆਂ ਦਾ ਰੋਹਿਤ ਵਨ ਡੇ ਅਤੇ ਟੀ-20 ਦੀ ਤਰ੍ਹਾਂ ਲਾਹਾ ਨਹੀਂ ਲੈ ਸਕੇ। ਪਿਛਲੇ 5 ਸਾਲਾਂ ਤੋਂ ਟੈਸਟ ਟੀਮ 'ਚ ਅੰਦਰ-ਬਾਹਰ ਹੋ ਰਹੇ ਰੋਹਿਤ ਦੇ ਅੰਕੜੇ ਵੀ ਇਹ ਦਸਦੇ ਹਨ ਕਿ ਉਨ੍ਹਾਂ ਦਾ ਬੱਲਾ ਜਿੰਨਾ ਛੋਟੇ ਫਾਰਮੈਟ 'ਚ ਗਰਜਦਾ ਹੈ, ਉਨ੍ਹਾਂ ਟੈਸਟ 'ਚ ਨਹੀਂ ਬੋਲਦਾ। ਅਜੇ ਤੱਕ ਖੇਡੇ ਗਏ 25 ਟੈਸਟ ਮੈਚਾਂ 'ਚ ਉਨ੍ਹਾਂ ਨੇ 1479 ਦੌੜਾਂ ਬਣਾਈਆਂ ਹਨ ਜੋ ਕਿ ਉਨ੍ਹਾਂ ਦੇ ਟੈਲੰਟ ਦੇ ਲਿਹਾਜ਼ ਨਾਲ ਬੇਹੱਦ ਸਾਧਾਰਨ ਹੈ।


Related News