ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਦੌਰਾਨ ਰੋਹਿਤ ਦੇ ਹੱਥ 'ਤੇ ਲੱਗੀ ਸੱਟ, ਲਿਜਾਇਆ ਗਿਆ ਹਸਪਤਾਲ (ਵੀਡੀਓ)
Wednesday, Dec 07, 2022 - 02:16 PM (IST)
ਮੀਰਪੁਰ (ਭਾਸ਼ਾ)- ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਬੁੱਧਵਾਰ ਨੂੰ ਇੱਥੇ ਬੰਗਲਾਦੇਸ਼ ਖਿਲਾਫ ਦੂਜੇ ਵਨਡੇ ਅੰਤਰਰਾਸ਼ਟਰੀ ਮੈਚ ਦੌਰਾਨ ਕੈਚ ਫੜਨ ਦੀ ਕੋਸ਼ਿਸ਼ ਦੌਰਾਨ ਖੱਬੇ ਹੱਥ ਦੇ ਅੰਗੂਠੇ 'ਤੇ ਸੱਟ ਲੱਗਣ ਤੋਂ ਬਾਅਦ ਸਕੈਨ ਲਈ ਹਸਪਤਾਲ ਲਿਜਾਇਆ ਗਿਆ। ਦੂਸਰੀ ਸਲਿਪ 'ਚ ਫੀਲਡਿੰਗ ਕਰ ਰਹੇ ਰੋਹਿਤ ਨੇ ਮੁਹੰਮਦ ਸਿਰਾਜ ਦੇ ਪਾਰੀ ਦੇ ਦੂਜੇ ਓਵਰ ਦੀ ਚੌਥੀ ਗੇਂਦ 'ਤੇ ਅਨਾਮੁਲ ਹੱਕ ਦਾ ਕੈਚ ਛੱਡ ਦਿੱਤਾ ਅਤੇ ਇਸ ਦੌਰਾਨ ਗੇਂਦ ਲੱਗਣ ਕਾਰਨ ਉਨ੍ਹਾਂ ਦੇ ਖੱਬੇ ਹੱਥ ਤੋਂ ਖੂਨ ਵਹਿਣ ਲੱਗਾ।
pic.twitter.com/SoOLqQYLn1#RohitSharma
— Shivam Rajvanshi (@social_timepass) December 7, 2022
ਭਾਰਤੀ ਕ੍ਰਿਕਟ ਬੋਰਡ (BCCI) ਨੇ ਟਵੀਟ ਕੀਤਾ, “ਭਾਰਤੀ ਕਪਤਾਨ ਰੋਹਿਤ ਸ਼ਰਮਾ ਨੂੰ ਦੂਜੇ ਵਨਡੇ ਅੰਤਰਰਾਸ਼ਟਰੀ ਮੈਚ ਵਿੱਚ ਫੀਲਡਿੰਗ ਕਰਦੇ ਸਮੇਂ ਅੰਗੂਠੇ ਵਿੱਚ ਸੱਟ ਲੱਗ ਗਈ। ਬੀਸੀਸੀਆਈ ਦੀ ਮੈਡੀਕਲ ਟੀਮ ਉਨ੍ਹਾਂ ਦਾ ਮੁਲਾਂਕਣ ਕਰ ਰਹੀ ਹੈ। ਉਨ੍ਹਾਂ ਨੂੰ ਸਕੈਨ ਲਈ ਲਿਜਾਇਆ ਗਿਆ ਹੈ।” ਪਹਿਲਾ ਵਨਡੇ ਮੁਕਾਬਲਾ ਇੱਕ ਵਿਕਟ ਨਾਲ ਜਿੱਤ ਕੇ ਬੰਗਲਾਦੇਸ਼ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1-0 ਨਾਲ ਅੱਗੇ ਚੱਲ ਰਿਹਾ ਹੈ।