ਸ਼ਾਨਦਾਰ ਫ਼ਾਰਮ ਦੇ ਬਾਵਜੂਦ ਰੋਹਿਤ ਨੇ ਬਣਾਇਆ ਇਹ ਸ਼ਰਮਨਾਕ ਰਿਕਾਰਡ, ਧੋਨੀ ਨੂੰ ਛੱਡਿਆ ਪਿੱਛੇ

11/12/2019 12:42:41 PM

ਸਪੋਰਸਟ ਡੈਸਕ— ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਅਤੇ ਆਖਰੀ ਮੁਕਾਬਲਾ ਬੀਤੇ ਐਤਵਾਰ ਨੂੰ ਨਾਗਪੁਰ 'ਚ ਖੇਡਿਆ ਗਿਆ। ਇਸ ਮੁਕਾਬਲੇ 'ਚ ਭਾਰਤ ਨੇ ਬੰਗਲਾਦੇਸ਼ ਖਿਲਾਫ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਸੀਰੀਜ਼ ਵੀ 2-1 ਨਾਲ ਆਪਣੇ ਨਾਂ ਕਰ ਲਈ। ਵਰਤਮਾਨ ਸਮੇਂ 'ਚ ਟੀ-20 ਟੀਮ ਦੇ ਕਪਤਾਨ ਰੋਹਿਤ ਸ਼ਰਮਾ ਸ਼ਾਨਦਾਰ ਫ਼ਾਰਮ 'ਚ ਚੱਲ ਰਿਹਾ ਹੈ। ਕ੍ਰਿਕਟ ਦੇ ਤਿੰਨੋਂ ਹੀ ਫਾਰਮੈਟ 'ਚ ਰੋਹਿਤ ਦੀ ਫ਼ਾਰਮ ਸ਼ਾਨਦਾਰ ਹੈ ਅਤੇ ਉਸ ਦੇ ਬੱਲੇ 'ਚੋਂ ਲਗਾਤਾਰ ਦੌੜਾਂ ਨਿਕਲ ਰਹੀਆਂ ਹਨ। ਆਪਣੀ ਇਸ ਸ਼ਾਨਦਾਰ ਫ਼ਾਰਮ ਦੇ ਦੌਰਾਨ ਉਨ੍ਹਾਂ ਨੇ ਇਕ ਸ਼ਰਮਨਾਕ ਰਿਕਾਰਡ ਵੀ ਆਪਣੇ ਨਾਂ ਕਰ ਲਿਆ।PunjabKesari

ਸਭ ਤੋਂ ਜ਼ਿਆਦਾ 14 ਵਾਰ ਬੋਲਡ ਹੋਣ ਵਾਲੇ ਬਣੇ ਭਾਰਤੀ
ਰੋਹਿਤ ਟੀ-20 'ਚ ਸਾਰੇ ਰਿਕਾਰਡਜ਼ ਤੋੜ ਰਹੇ ਹਨ। ਟੀ-20 'ਚ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਵੀ ਬਣ ਚੁੱਕਾ ਹੈ ਪਰ ਤੀਜੇ ਟੀ-20 'ਚ ਉਸ ਨੇ ਇਕ ਹੋਰ ਰਿਕਾਰਡ ਬਣਾਇਆ। ਰੋਹਿਤ ਸ਼ਰਮਾ ਬੰਗਲਾਦੇਸ਼ ਖਿਲਾਫ ਬੀਤੇ ਐਤਵਾਰ ਨੂੰ ਤੀਜੇ ਟੀ-20 ਮੈਚ ਦੌਰਾਨ ਬੋਲਡ ਆਊਟ ਹੋ ਗਏ ਸਨ। ਰੋਹਿਤ ਨੂੰ ਸ਼ਾਫਿਊਲ ਇਸਲਾਮ ਨੇ 2 ਦੌੜਾਂ ਦੇ ਸਕੋਰ 'ਤੇ ਹੀ ਆਊਟ ਕਰ ਦਿੱਤਾ ਸੀ। ਆਪਣੀ ਵਿਕਟ ਗੁਆਉਣ ਦੇ ਨਾਲ ਹੀ ਰੋਹਿਤ ਟੀ-20 ਅੰਤਰਰਾਸ਼ਟਰੀ 'ਚ ਸਭ ਤੋਂ ਵੱਧ ਵਾਰ ਬੋਲਡ ਆਊਟ ਹੋਣ ਵਾਲਾ ਭਾਰਤੀ ਖਿਡਾਰੀ ਬਣ ਗਿਆ। ਇਸ ਮਾਮਲੇ 'ਚ ਧੋਨੀ ਨੂੰ ਪਿੱਛੇ ਛੱਡਦਾ ਹੋਇਆ ਰੋਹਿਤ 14ਵੀਂ ਵਾਰ ਸਭ ਤੋਂ ਵੱਧ ਬੋਲਡ ਆਊਟ ਹੋਣ ਦਾ ਸ਼ਰਮਨਾਕ ਰਿਕਾਰਡ ਆਪਣੇ ਨਾਂ ਕਰ ਲਿਆ।PunjabKesari

ਸਾਬਕਾ ਕਪਤਾਨ ਧੋਨੀ ਨੂੰ ਛੱਡਿਆ ਪਿੱਛੇ
ਦਸ ਦੇਈਏ ਕਿ ਰੋਹਿਤ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਬੋਲਡ ਆਊਟ ਹੋਣ ਦੇ ਮਾਮਲੇ 'ਚ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਦਰਅਸਲ ਧੋਨੀ ਟੀ-20 ਕਿ੍ਕਟ 'ਚ ਕੁੱਲ 13 ਵਾਰ ਬੋਲਡ ਹੋਏ ਸਨ, ਜਦ ਕਿ ਹਿੱਟਮੈਨ ਰੋਹਿਤ 14 ਵਾਰ ਬੋਲਡ ਆਊਟ ਹੋ ਚੁੱਕਾ ਹੈ। ਇਸ ਤੋਂ ਬਾਅਦ ਸ਼ਿਖਰ ਧਵਨ ਅਤੇ ਸੁਰੇਸ਼ ਰੈਨਾ 11-11 ਵਾਰ ਬੋਲਡ ਹੋਏ ਹਨ। ਉਥੇ ਹੀ ਵਿਰਾਟ ਕੋਹਲੀ 6 ਵਾਰ ਆਪਣੇ ਟੀ-20 ਅੰਤਰਰਾਸ਼ਟਰੀ ਕਰੀਅਰ 'ਚ ਬੋਲਡ ਆਊਟ ਹੋਏ ਹਨ।


Related News