ਭਲਕੇ ਟੋਲ ਪਲਾਜ਼ਾ ਫਰੀ ਕਰਵਾਉਣਗੇ ਕਿਸਾਨ
Sunday, Jan 11, 2026 - 01:51 PM (IST)
ਪਟਿਆਲਾ (ਪਰਮੀਤ): ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾ ਦੇ ਬਲਾਕ ਰਾਜਪੁਰਾ ਦੀ ਇਕ ਅਹਿਮ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿੱਚ ਕਈ ਮਹੱਤਵਪੂਰਨ ਫੈਸਲੇ ਲਏ ਗਏ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 12 ਜਨਵਰੀ ਨੂੰ 4 ਘੰਟਿਆਂ ਲਈ ਟੋਲ ਪਲਾਜ਼ੇ ਫ਼ਰੀ ਕੀਤੇ ਜਾਣਗੇ। ਇਸ ਤੋਂ ਇਲਾਵਾ, 13 ਜਨਵਰੀ ਨੂੰ ਲੋਹੜੀ ਦੇ ਤਿਉਹਾਰ ਮੌਕੇ ਬਿਜਲੀ ਬਿਲ 2025 ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਨਾਲ ਹੀ 21 ਅਤੇ 22 ਜਨਵਰੀ ਨੂੰ ਦੂਜੇ ਗੇੜ ਤਹਿਤ ਚਿਪ ਵਾਲੇ ਮੀਟਰ ਉਤਾਰ ਕੇ ਸਬ-ਡਿਵਿਜ਼ਨ ਦਫ਼ਤਰਾਂ ਵਿੱਚ ਜਾ ਕੇ ਜਮ੍ਹਾਂ ਕਰਵਾਏ ਜਾਣਗੇ।
ਇਹ ਵੀ ਪੜ੍ਹੋ- ਤਰਨਤਾਰਨ 'ਚ ਸੁੱਤੇ ਪਏ ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਪਿੰਡ 'ਚ ਪਸਰਿਆ ਸੋਗ
ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਥੇਬੰਦੀ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਸਾਰੇ ਪੁਰਾਣੇ ਸ਼ਨਾਖਤੀ ਕਾਰਡ ਰੱਦ ਕਰ ਦਿੱਤੇ ਗਏ ਹਨ। ਹੁਣ ਨਵੇਂ ਸ਼ਨਾਖਤੀ ਕਾਰਡ ਜਾਰੀ ਕੀਤੇ ਜਾਣਗੇ, ਜਿਨ੍ਹਾਂ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਦੀ ਦਸਤਖ਼ਤ ਸਮੇਤ ਸਕੈਨ ਕੀਤੀ ਫ਼ੋਟੋ ਲਗਾਈ ਗਈ ਹੈ, ਤਾਂ ਜੋ ਕੋਈ ਵੀ ਵਿਅਕਤੀ ਜਾਅਲੀ ਕਾਰਡ ਨਾ ਬਣਾ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
ਜਥੇਬੰਦੀ ਵੱਲੋਂ ਅੱਜ ਤੋਂ ਬਾਅਦ ਸਾਰੇ ਮੈਂਬਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਨਵੇਂ ਚਿਪ ਵਾਲੇ ਸ਼ਨਾਖਤੀ ਕਾਰਡ ਬਣਵਾਉਣ ਲਈ ਆਪਣੇ-ਆਪਣੇ ਆਗੂਆਂ ਨਾਲ ਸੰਪਰਕ ਕੀਤਾ ਜਾਵੇ। ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਪੁਰਾਣੇ ਜਾਂ ਜਾਅਲੀ ਕਾਰਡ ਤਿਆਰ ਕਰਦਾ ਜਾਂ ਕਿਤੇ ਵੀ ਪੁਰਾਣਾ ਕਾਰਡ ਸ਼ਨਾਖਤ ਲਈ ਵਰਤਦਾ ਪਾਇਆ ਗਿਆ, ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗੁਰਦੇਵ ਸਿੰਘ ਰਾਜਪੁਰਾ, ਗੁਰਵਿੰਦਰ ਸਿੰਘ ਰਾਮਪੁਰ ਖੁਰਦ, ਗੁਰਦੀਪ ਸਿੰਘ ਖਿਜ਼ਰਗੜ ਕਨੌੜ, ਭਗਵਾਨ ਦਾਸ ਪਵਰੀ, ਮੇਵਾ ਸਿੰਘ ਕਨੌੜ, ਖੇਮ ਸਿੰਘ ਰਾਮਪੁਰ, ਹਰੀ ਕਿਰਸਨ ਤਖ਼ਤੂ ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਰਹੇ।
ਇਹ ਵੀ ਪੜ੍ਹੋ- ਠੰਡ ਨੇ ਤੋੜੇ ਰਿਕਾਰਡ: ਕੱਲ੍ਹ ਦਾ ਦਿਨ ਰਿਹਾ ਸਭ ਤੋਂ ਠੰਡਾ, ਅਗਲੇ 48 ਘੰਟਿਆਂ ਲਈ ‘ਰੈੱਡ ਅਲਰਟ’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
