ਭਾਰਤੀ ਟੀਮ ਨਾਲ ਜੁੜੇ ਰੋਹਿਤ, ਸਾਥੀ ਖਿਡਾਰੀਆਂ ਨੇ ਇੰਝ ਕੀਤਾ ਸਵਾਗਤ

Wednesday, Dec 30, 2020 - 07:53 PM (IST)

ਭਾਰਤੀ ਟੀਮ ਨਾਲ ਜੁੜੇ ਰੋਹਿਤ, ਸਾਥੀ ਖਿਡਾਰੀਆਂ ਨੇ ਇੰਝ ਕੀਤਾ ਸਵਾਗਤ

ਮੈਲਬੋਰਨ- ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਸਿਡਨੀ ’ਚ 2 ਹਫਤੇ ਤਕ ਇਕਾਂਤਵਾਸ ’ਤੇ ਰਹਿਣ ਤੋਂ ਬਾਅਦ ਬੁੱਧਵਾਰ ਨੂੰ ਇੱਥੇ ਭਾਰਤੀ ਟੀਮ ਨਾਲ ਜੁੜ ਗਏ। ਭਾਰਤ ਨੇ ਦੂਜੇ ਟੈਸਟ ਮੈਚ ’ਚ ਆਸਟਰੇਲੀਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਸੀ। ਐਡੀਲੇਡ ’ਚ ਪਹਿਲੇ ਟੈਸਟ ਮੈਚ ’ਚ ਆਪਣੇ ਸਭ ਤੋਂ ਘੱਟ ਸਕੋਰ 36 ਦੌੜਾਂ ’ਤੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਨੇ ਮੈਲਬੋਰਨ ’ਚ ਸ਼ਾਨਦਾਰ ਵਾਪਸੀ ਕਰਕੇ ਚਾਰ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕੀਤੀ।
ਹੁਣ ਰੋਹਿਤ ਦੀ ਵਾਪਸੀ ਨਾਲ ਭਾਰਤੀ ਟੀਮ ਨੂੰ ਮਜ਼ਬੂਤੀ ਮਿਲੇਗੀ। ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ’ਚ ਮੁੱਖ ਕੋਚ ਰਵੀ ਸ਼ਾਸ਼ਤਰੀ ਇਸ ਸਲਾਮੀ ਬੱਲੇਬਾਜ਼ ਤੋਂ ਪੁੱਛ ਰਹੇ ਹਨ- ‘ਇਕਾਂਤਵਾਸ ਦੇ ਦਿਨ ਕਿਵੇਂ ਲੰਘੇ ਦੋਸਤ। ਇਸ ’ਤੇ ਰੋਹਿਤ ਨੇ ਕਿਹਾ ਕਿ ਉਹ ਜ਼ਿਆਦਾ ਨੌਜਵਾਨ ਮਹਿਸੂਸ ਕਰ ਰਹੇ ਹਨ।’ ਰੋਹਿਤ ਨੂੰ ਚੇਤੇਸ਼ਵਰ ਪੁਜਾਰਾ, ਉਮੇਸ਼ ਯਾਦਵ, ਰਿਧੀਮਾਨ ਸਾਹਾ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ ਤੇ ਬੱਲੇਬਾਜ਼ੀ ਕੋਚ ਵਿ¬ਕ੍ਰਮ ਰਾਠੌਰ ਨਾਲ ਮਿਲਦੇ ਹੋਏ ਦਿਖਾਇਆ ਗਿਆ ਹੈ।


ਸ਼ਾਸ਼ਤਰੀ ਨੇ ਦੂਜੇ ਮੈਚ ਦੇ ਖਤਮ ਹੋਣ ਤੋਂ ਬਾਅਦ ਕਿਹਾ ਕਿ ਰੋਹਿਤ ਨੂੰ ਸਿਡਨੀ ’ਚ 7 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਤੀਜੇ ਟੈਸਟ ਮੈਚ ਲਈ ਟੀਮ ’ਚ ਸ਼ਾਮਲ ਕਰਨ ਤੋਂ ਪਹਿਲਾਂ ਉਸਦੀ ਫਿਟਨੈੱਸ ’ਤੇ ਜ਼ਿਕਰ ਕੀਤਾ ਜਾਵੇਗਾ। ਬੀ. ਸੀ. ਸੀ. ਆਈ. ਨੇ 11 ਦਸੰਬਰ ਨੂੰ ਐਲਾਨ ਕੀਤਾ ਸੀ ਕਿ ਇਸ ਸਲਾਮੀ ਬੱਲੇਬਾਜ਼ ਨੇ ਬੈਂਗਲੁਰੂ ’ਚ ਰਾਸ਼ਟਰੀ ਕ੍ਰਿਕਟ ਅਕਾਦਮੀ ’ਚ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ, ਜਿਸ ਨਾਲ ਉਸਦਾ ਚਾਰ ਟੈਸਟ ਮੈਚਾਂ ਦੀ ਲੜੀ ’ਚ ਖੇਡਣ ਦਾ ਰਸਤਾ ਸਾਫ ਹੋਇਆ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News