ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

09/19/2023 3:49:39 PM

ਸਪੋਰਟਸ ਡੈਸਕ : 2017 ਵਿੱਚ ਭਾਰਤੀ ਸਟਾਰ ਵਿਰਾਟ ਕੋਹਲੀ ਨੇ ਇੱਕ ਸ਼ੋਅ ਦੌਰਾਨ ਦੱਸਿਆ ਸੀ ਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਆਪਣੀ ਭੁੱਲਣ ਦੀ ਆਦਤ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਵਿਰਾਟ ਨੇ ਕਿਹਾ ਸੀ ਕਿ ਰੋਹਿਤ ਕੁਝ ਵੀ ਭੁੱਲ ਸਕਦੇ ਹਨ। ਉਹ ਅਜਿਹਾ ਵਿਅਕਤੀ ਹੈ, ਜਿਸ ਨੂੰ ਤੁਸੀਂ ਕਿਤੇ ਵੀ ਕਿਸੇ ਵੀ ਥਾਂ 'ਤੇ ਸੌਂਦੇ ਹੋਏ ਦੇਖ ਸਕਦੇ ਹੋ। ਅਜਿਹਾ ਇਕ ਨਜ਼ਾਰਾ ਕ੍ਰਿਕਟ ਪ੍ਰਸ਼ੰਸਕਾਂ ਨੂੰ ਉਸ ਸਮੇਂ ਵੇਖਣ ਨੂੰ ਮਿਲਿਆ, ਜਦੋਂ ਭਾਰਤੀ ਟੀਮ ਏਸ਼ੀਆ ਕੱਪ ਫਾਈਨਲ ਜਿੱਤ ਕੇ ਹੋਟਲ ਤੋਂ ਏਅਰਪੋਰਟ ਜਾ ਰਹੀ ਸੀ।

ਇਹ ਵੀ ਪੜ੍ਹੋ : ਭਾਰਤੀ ਸ਼ੇਅਰ ਬਾਜ਼ਾਰ ’ਤੇ ਮੰਡਰਾ ਰਹੇ ਨੇ ਖ਼ਤਰੇ ਦੇ ਬੱਦਲ, ਕਦੇ ਵੀ ਆ ਸਕਦੀ ਹੈ ਵੱਡੀ ਗਿਰਾਵਟ

ਇਸ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਏਅਰਪੋਰਟ ਜਾਣ ਵਾਲੀ ਬੱਸ ਤੱਕ ਪਹੁੰਚ ਗਏ ਸਨ। ਜਦੋਂ ਉਹ ਬੱਸ 'ਤੇ ਸਵਾਰ ਹੋਣ ਲੱਗੇ ਤਾਂ ਹੋਟਲ ਦਾ ਸਟਾਫ਼ ਪਿੱਛੇ ਤੋਂ ਉਸ ਕੋਲ ਆਇਆ। ਉਸ ਨੇ ਆਉਂਦੇ ਸਾਰ ਰੋਹਿਤ ਨੂੰ ਉਸ ਦਾ ਪਾਸਪੋਰਟ ਦਿੱਤਾ। ਦੱਸ ਦੇਈਏ ਕਿ ਰੋਹਿਤ ਆਪਣਾ ਪਾਸਪੋਰਟ ਕਮਰੇ ਵਿੱਚ ਹੀ ਛੱਡ ਕੇ ਆ ਗਿਆ ਸੀ। ਇਸ ਗੱਲ ਦਾ ਜਦੋਂ ਬੱਸ 'ਚ ਬੈਠੀਆਂ ਸਵਾਰੀਆਂ ਨੂੰ ਪਤਾ ਲੱਗਾ ਤਾਂ ਸਾਰਿਆਂ ਨੇ ਇਕਜੁੱਟ ਹੋ ਕੇ ਰੌਲਾ ਪਾ ਦਿੱਤਾ ਅਤੇ ਕੈਪਟਨ ਦੀ ਲੱਤ ਖਿੱਚਣੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀਆਂ ਵੀਡੀਓਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਆਓ ਵੇਖਦੇ ਹਾਂ... 

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨਿਪਟਾ ਲਓ ਜ਼ਰੂਰੀ ਕੰਮ, ਸਤੰਬਰ ਮਹੀਨੇ ਇਨ੍ਹਾਂ ਤਾਰੀਖ਼ਾਂ ਨੂੰ ਬੰਦ ਰਹਿਣਗੇ ਬੈਂਕ

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਏਸ਼ੀਆ ਕੱਪ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਦਸ ਵਿਕਟਾਂ ਨਾਲ ਹਰਾ ਕੇ ਆਪਣਾ 8ਵਾਂ ਖਿਤਾਬ ਜਿੱਤਿਆ ਹੈ। ਸ਼੍ਰੀਲੰਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 50 ਦੌੜਾਂ ਹੀ ਬਣਾ ਸਕੀ। ਇਸ ਦਾ ਸਭ ਤੋਂ ਵੱਡਾ ਕਾਰਨ ਮੁਹੰਮਦ ਸਿਰਾਜ ਸੀ। ਸਿਰਾਜ ਨੇ ਇੱਕ ਹੀ ਓਵਰ ਵਿੱਚ 4 ਵਿਕਟਾਂ ਲੈ ਕੇ ਸ਼੍ਰੀਲੰਕਾ ਦੇ ਟਾਪ ਆਰਡਰ ਨੂੰ ਤਬਾਹ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼੍ਰੀਲੰਕਾ ਦੀ ਟੀਮ ਨੂੰ ਉੱਠਣ ਦਾ ਮੌਕਾ ਨਹੀਂ ਮਿਲਿਆ। ਇਸ ਮੈਚ ਵਿੱਚ ਹਾਰਦਿਕ ਪੰਡਯਾ ਵੀ ਤਿੰਨ ਵਿਕਟਾਂ ਲੈਣ ਵਿੱਚ ਸਫਲ ਰਿਹਾ। ਜਵਾਬ 'ਚ ਖੇਡਣ ਆਈ ਭਾਰਤੀ ਟੀਮ ਨੇ 6.1 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਭਾਰਤ ਦੇ ਲਈ ਸ਼ੁਭਮਨ ਗਿੱਲ ਦੇ ਨਾਲ ਇਸ਼ਾਨ ਕਿਸ਼ਨ ਓਪਨਿੰਗ ਕਰਨ ਆਏ ਸਨ।

ਇਹ ਵੀ ਪੜ੍ਹੋ : ਡੀਜ਼ਲ ਵਾਹਨਾਂ 'ਤੇ GST ਵਧਾਉਣ ਦੀਆਂ ਖ਼ਬਰਾਂ ਦੌਰਾਨ ਨਿਤਿਨ ਗਡਕਰੀ ਦਾ ਬਿਆਨ ਆਇਆ ਸਾਹਮਣੇ

ਹੁਣ ਆਸਟ੍ਰੇਲੀਆ ਦੇ ਨਾਲ ਹੋਵੇਗੀ 3 ਵਨਡੇ ਮੈਚਾਂ ਦੀ ਸੀਰੀਜ਼ 
ਭਾਰਤੀ ਟੀਮ ਨੇ 22 ਸਤੰਬਰ, 2023 ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਦੇ ਖ਼ਿਲਾਫ਼ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣੀ ਹੈ। ਵਿਸ਼ਵ ਕੱਪ 30 ਸਤੰਬਰ, 2023 ਤੋਂ ਸ਼ੁਰੂ ਹੋ ਰਿਹਾ ਹੈ ਅਤੇ ਭਾਰਤੀ ਟੀਮ ਨੇ ਉਸ ਤੋਂ ਪਹਿਲਾਂ ਅਭਿਆਸ ਮੈਚ ਖੇਡਣੇ ਹਨ। ਅਜਿਹੇ 'ਚ ਭਾਰਤ ਦੇ ਕਈ ਕ੍ਰਿਕਟਰ ਆਸਟ੍ਰੇਲੀਆਈ ਸੀਰੀਜ਼ 'ਚ ਖੇਡਦੇ ਹੋਏ ਘੱਟ ਹੀ ਨਜ਼ਰ ਆਉਣਗੇ। ਟੀਮ ਇੰਡੀਆ ਆਸਟ੍ਰੇਲੀਆ ਖ਼ਿਲਾਫ਼ ਆਪਣੀ ਪੂਰੀ ਤਾਕਤ ਨਾਲ ਨਹੀਂ ਖੇਡੇਗੀ, ਸਗੋਂ ਟੀਮ ਵਿੱਚ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਆਸਟਰੇਲੀਆਈ ਟੀਮ ਵੀ ਸਟਾਰ ਖਿਡਾਰੀਆਂ ਨੂੰ ਆਰਾਮ ਦੇ ਸਕਦੀ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਔਰਤਾਂ ਨੂੰ ਦਿੱਤਾ ਵੱਡਾ ਤੋਹਫ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News