ਵੈਸਟਇੰਡੀਜ਼ ਖਿਲਾਫ ਚੌਥੇ ਵਨ-ਡੇ ''ਚ ਸੁਲਝ ਗਈ ਭਾਰਤ ਦੀ ਨੰਬਰ-4 ਦੀ ਪਹੇਲੀ

Tuesday, Oct 30, 2018 - 11:29 AM (IST)

ਨਵੀਂ ਦਿੱਲੀ—ਭਾਰਤ ਦੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਸੋਮਵਾਰ ਨੂੰ ਕਿਹਾ, ਕਿ ਅੰਬਾਤੀ ਰਾਇਡੂ ਨੇ 81 ਗੇਂਦਾਂ 'ਚ 100 ਦੌੜਾਂ ਦੀ ਪਾਰੀ ਖੇਡ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਅਗਲੇ ਸਾਲ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਲਈ ਚੌਥੇ ਨੰਬਰ ਦੇ ਆਦਰਸ਼ ਬੱਲੇਬਾਜ਼ ਹਨ। ਰੋਹਿਤ ਅਤੇ ਰਾਇਡੂ ਨੇ ਵੈਸਟਇੰਡੀਜ਼ ਖਿਲਾਫ ਚੌਥੇ ਵਨ-ਡੇ ਮੈਚ 'ਚ ਅੰਤਰਰਾਸ਼ਟਰੀ ਮੈਚ ਦੌਰਾਨ ਬ੍ਰੇਬੋਰਨ ਸਟੇਡੀਅਮ 'ਚ ਸੈਂਕੜੇ ਲਗਾਇਆ ਜਿਸ ਨਾਲ ਭਾਰਤ ਨੇ 224 ਦੌੜਾਂ ਨਾਲ ਜਿੱਤ ਦਰਜ਼ ਕੀਤੀ।

ਰੋਹਿਤ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, 'ਮੈਨੂੰ ਲੱਗਦਾ ਹੈ ਇਹ ਕਾਫੀ ਮਹੱਤਵਪੂਰਨ ਪਾਰੀ ਸੀ। ਉਮੀਦ ਕਰਦਾ ਹਾਂ ਕਿ ਉਸਨੇ ਚੌਥੇ ਨੰਬਰ ਨੂੰ ਲੈ ਕੇ ਸਾਰੇ ਰਹੱਸ ਸੁਲਝਾ ਦਿੱਤੇ ਹਨ। ਮੈਨੂੰ ਲੱਗਦਾ ਹੈ ਕਿ ਵਿਸ਼ਵ ਕੱਪ ਤਕ ਹੁਣ ਚੌਥੇ ਨੰਬਰ ਨੂੰ ਲੈ ਕੇ ਕੋਈ ਗੱਲ ਨਹੀਂ ਹੋਵੇਗੀ।' ਰੋਹਿਤ ਨੇ 162 ਦੌੜਾਂ ਦੀ ਹਮਲਾਵਰ ਪਾਰੀ ਖੇਡੀ ਜਦਕਿ ਰਾਇਡੂ ਨੇ 100 ਦੌੜਾਂ ਬਣਾਈਆਂ। ਦੋਵਾਂ ਨੇ ਤੀਜ਼ੇ ਵਿਕਟ ਲਈ 211 ਦੌੜਾਂ ਬਣਾਈਆਂ ਜਿਸ ਨਾਲ ਭਾਰਤ ਨੇ 5 ਵਿਕਟਾਂ 'ਤੇ 377 ਦੌੜਾਂ ਦਾ ਸਕੋਰ ਖੜਾ ਕੀਤਾ। ਵੈਸਟਇੰਡੀਜ਼ ਟੀਮ ਇਸ ਦੇ ਜਵਾਬ 'ਚ ਖਲੀਲ ਅਹਿਮਦ ਅਤੇ ਕੁਲਦੀਪ ਯਾਦਵ ਦੇ 3-3 ਵਿਕਟਾਂ ਦੇ ਸਾਹਮਣੇ 153 ਦੌੜਾਂ ਨਾਲ ਢੇਰ ਹੋ ਗਈ।

ਰੋਹਿਤ ਨੇ ਕਿਹਾ , ਉਸਨੇ (ਰਾਇਡੂ) ਸ਼ਾਨਦਾਰ ਬੱਲੇਬਾਜ਼ੀ ਕੀਤੀ ਕਿਉਂਕਿ ਉਸ ਸਮੇਂ ਬੜੀ ਸਮਝਦਾਰੀ ਦੀ ਜ਼ਰੂਰਤ ਸੀ ਅਤੇ ਨਾਲ ਹੀ ਇਹ ਉਨ੍ਹਾਂ ਕੋਲ ਆਪਣੀ ਸ਼ਮਤਾ ਦਿਖਾਉਣ ਦਾ ਬਿਹਤਰੀਨ ਮੌਕਾ ਸੀ। 2 ਵਿਕਟਾਂ ਗੁਵਾਉਣ ਤੋਂ ਬਾਅਦ ਬੇਸ਼ੱਕ ਦਬਾਅ ਸੀ ਅਤੇ ਸਾਂਝੇਦਾਰੀ ਕਰਨਾ ਮਹੱਤਵਪੂਰਨ ਸੀ। ਇਸ ਲਈ ਇਹ ਦਬਾਅ ਵਾਲੀ ਪਾਰੀ ਸੀ ਅਤੇ ਮੈਨੂੰ ਲੱਗਦਾ ਹੈ ਕਿ ਉਸ ਸਥਿਤੀ 'ਚ ਉਸ ਨੇ ਵਧੀਆ ਪ੍ਰਤੀਕਿਰਿਆ ਦਿੱਤੀ। ਰੋਹਿਤ ਨੇ ਆਪਣੇ 21ਵੇਂ ਸੈਂਕੜੇ ਦੌਰਾਨ 137 ਗੇਂਦਾਂ ਦਾ ਸਾਹਮਣਾ ਕਰਦੇ ਹੋਏ 20 ਚੌਕੇ ਅਤੇ 4 ਛੱਕੇ ਮਾਰੇ ਜਦਕਿ ਰਾਇਡੂ ਨੇ ਆਪਣੀ ਪਾਰੀ 'ਚ 8 ਚੌਕੇ ਅਤੇ 4 ਛੱਕੇ ਲਗਾਏ ਹਨ।


Related News