ਰੋਹਿਤ ਨੂੰ ਬਾਊਂਸਰ ਨਾਲੋਂ ਵੱਧ ਖ਼ਤਰਨਾਕ ਲਗਦੀ ਹੈ ਇਹ ਗੱਲ, ਜਾਣੋ ਉਨ੍ਹਾਂ ਦੇ ਇਸ ਡਰ ਬਾਰੇ

Friday, Mar 26, 2021 - 05:05 PM (IST)

ਰੋਹਿਤ ਨੂੰ ਬਾਊਂਸਰ ਨਾਲੋਂ ਵੱਧ ਖ਼ਤਰਨਾਕ ਲਗਦੀ ਹੈ ਇਹ ਗੱਲ, ਜਾਣੋ ਉਨ੍ਹਾਂ ਦੇ ਇਸ ਡਰ ਬਾਰੇ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਓਪਨਰ ਰੋਹਿਤ ਸ਼ਰਮਾ ਆਪਣੀ ਤੇਜ਼-ਤਰਰਾਰ ਪਾਰੀ ਲਈ ਜਾਣੇ ਜਾਂਦੇ ਹਨ। ਰੋਹਿਤ ਜਦੋਂ ਆਪਣੀ ਲੈਅ ’ਚ ਹੁੰਦੇ ਹਨ ਤਾਂ ਵੱਡੇ ਤੋਂ ਵੱਡਾ ਸਕੋਰ ਉਨ੍ਹਾਂ ਲਈ ਛੋਟਾ ਹੁੰਦਾ ਹੈ। ਉਨ੍ਹਾਂ ਦੀ ਬੱਲੇਬਾਜ਼ੀ ਅੱਗੇ ਤੇਜ਼ ਗੇਂਦਬਾਜ਼ਾਂ ਦੇ ਬਾਊਂਸਰਸ ਦੀ ਉਚਾਈ ਛੋਟੀ ਪੈ ਜਾਂਦੀ ਹੈ। ਪਰ ਕਿ ਤੁਹਾਨੂੰ ਪਤਾ ਹੈ ਕਿ ਅਜਿਹੀ ਕਿਹੜੀ ਚੀਜ਼ ਹੈ, ਜਿਸ ਨਾਲ ਉਨ੍ਹਾਂ ਨੂੰ ਪੇਸਰਸ ਦੇ ਬਾਊਂਸਰ ਨਾਲੋਂ ਜ਼ਿਆਦਾ ਡਰ ਲਗਦਾ ਹੈ।
ਇਹ ਵੀ ਪੜ੍ਹੋ : ਸਾਫਟ ਸਿਗਨਲ ਨਿਯਮ ’ਚ ਸੋਧ ’ਤੇ ਵਿਚਾਰ ਕਰ ਰਿਹੈ ਆਈ.ਸੀ.ਸੀ.

ਰੋਹਿਤ ਨੇ ਗੌਰਵ ਕਪੂਰ ਦੇ ਯੂਟਿਊਬ ਸ਼ੋਅ ‘ਬ੍ਰੇਕਫ਼ਾਸਟ ਵਿਦ ਚੈਂਪੀਅਨਸ’ ’ਚ ਖ਼ੁਦ ਇਹ ਰਾਜ਼ ਖੋਲ੍ਹਿਆ ਸੀ। ਇੰਟਰਵਿਊ ਦੇ ਦੌਰਾਨ ਗੌਰਵ ਨੇ ਰੋਹਿਤ ਨੂੰ ਅਚਾਨਕ ‘ਸਹਿਨਸ਼ੀਲਤਾ’ ਸ਼ਬਦ ਦਾ ਮਤਲਬ ਪੁੱਛ ਲਿਆ। ਇਹ ਸੁਣ ਕੇ ਰੋਹਿਤ ਆਸੇ-ਪਾਸੇ ਦੇਖਣ ਲੱਗੇ। ਗੌਰਵ ਨੇ ਫ਼ਿਰ ਪੁੱਛਿਆ, ‘‘ਤੁਹਾਨੂੰ ਸਹਿਨਸ਼ੀਲ ਦਾ ਮਤਲਬ ਪਤਾ ਹੈ? ਰੋਹਿਤ ਥੋੜ੍ਹਾ ਸੋਚਣ ਦੇ ਬਾਅਦ ਬੋਲੇ, ‘ਸਹਿਨਸ਼ੀਲਤਾ, ਮਤਲਬ ਸਹਿਨ ਕਰਨਾ। ਅਜਿਹਾ ਹੀ ਕੁਝ ਹੋਵੇਗਾ ਯਾਰ ਹੋਰ ਕੀ? ਨਾਮ ਤੋਂ ਤਾਂ ਇਹੋ ਲਗ ਰਿਹੈ। ’’ ਗੌਰਵ ਨੇ ਕਿਹਾ, ‘‘ਤੈਨੂੰ ਟਪੋਰੀ ਮੁੰਬਈਆ ਹਿੰਦੀ ਹੀ ਸਮਝ ਆਉਂਦੀ ਹੈ। ਸ਼ੁੱਧ ਹਿੰਦੀ ਸਮਝ ਨਹੀਂ ਆਉਂਦੀ ਹੈ।’’ ਰੋਹਿਤ ਨੇ ਕਿਹਾ, ‘‘ਅਜੇ ਤਾਂ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ’ ’ਚ ਸਪਾਂਸਰ ਸ਼ੂਟ ਹੁੰਦੇ ਹਨ, ਉਸ ’ਚ ਖਿਡਾਰੀਆਂ ਤੋਂ ਸ਼ੁੱਧ ਹਿੰਦੀ ਬੁਲਵਾਈ ਜਾਂਦੀ ਹੈ। ਕਾਫ਼ੀ ਦਿੱਕਤ ਆਈ ਮੈਨੂੰ।’’

PunjabKesariਗੌਰਵ ਨੇ ਕਿਹਾ, ‘‘ਇਸ ਦਾ ਮਤਲਬ ਹੈ ਕਿ ਆਈ. ਪੀ. ਐੱਲ. ’ਚ ਬਾਊਂਸਰ ਦਾ ਸਾਹਮਣਾ ਕਰਨ ਤੋਂ ਜ਼ਿਆਦਾ ਮੁਸ਼ਕਲ ਹੈ ਸ਼ੁੱਧ ਹਿੰਦੀ ਬੋਲਣਾ।’’ ਰੋਹਿਤ ਨੇ ਕਿਹਾ, ‘‘ਬਿਲਕੁਲ ਸਹੀ। ਸ਼ੁੱਧ ਹਿੰਦੀ, ਮਤਲਬ ਅਸੀਂ ਜੋ ਵੀ ਮੁੰਬਈ ਤੋਂ ਹਾਂ, ਉਹ ਸ਼ੁੱਧ ਹਿੰਦੀ ਨਹੀਂ ਬੋਲ ਸਕਦੇ। ਬੇਸ਼ੱਕ ਥੋੜ੍ਹੀ ਬਹੁਤ ਬੋਲ ਲੈਣ ਪਰ ਸ਼ੁੱਧ ਹਿੰਦੀ ਨਹੀਂ। ਅਜੇ ਤਾਂ ਮੈਂ ਸ਼ਿਖਰ ਧਵਨ ਤੇ ਟੀਮ ਦੇ ਬਾਕੀ ਸਾਥੀਆਂ ਨਾਲ ਇੰਨਾ ਸਮਾਂ ਗੁਜ਼ਾਰਦਾ ਹਾਂ ਕਿ ਹਿੰਦੀ ’ਚ ਮੇਰੀ ਥੋੜ੍ਹੀ ਪਕੜ ਹੈ ਤੇ ਹਾਂ ਜੀ ਸਰ ਆਦਿ ਬੋਲਣ ਲੱਗਾ ਹਾਂ।’’
ਇਹ ਵੀ ਪੜ੍ਹੋ : ਨਾਨੇ ਦੀ ਗੋਦ ’ਚ ਖੇਡਦੀ ਨਜ਼ਰ ਆਈ ਵਾਮਿਕਾ, ਅਨੁਸ਼ਕਾ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਰੋਹਿਤ ਨੇ ਕਿਹਾ, ‘‘ਉੱਤਰ ਭਾਰਤ ਦੇ ਲੋਕ ਬਹੁਤ ਜ਼ਿਆਦਾ ਸਨਮਾਨ ਦਿੰਦੇ ਹਨ। ਜੇਕਰ ਦੋ ਸਾਲ ਵੀ ਕੋਈ ਵੱਡਾ ਹੁੰਦਾ ਹੈ ਤਾਂ ਉਸ ਨੂੰ ਹਾਂਜੀ, ਭਾਜੀ ਕਹਿ ਕੇ ਹੀ ਬੁਲਆਉਂਦੇ ਹਨ। ਇਹ ਸਾਡੇ ਲਈ ਥੋੜ੍ਹਾ ਜਿਹਾ ਨਵਾਂ ਹੈ ਯਾਰ। ਮੁੰਬਈ ਵਾਲਾ ਹਾਂ, ਮੁੰਬਈ ’ਚ ਤਾਂ ਅਰੇ ਚਲ ਨਾ, ਹੱਟ ਨਾ ਬੋਲਦੇ ਹਨ। ਇਸ ਤੋਂ ਬਾਅਦ ਰੋਹਿਤ ਨੇ ਸਿੰਘਮ ਦਾ ਡਾਇਲਾਗ ਬੋਲਿਆ, ‘‘ਆਤਾ ਮਾਝੀ ਸਟਕਲੀ’’। ਇਸ ਤੋਂ ਬਾਅਦ ਰੋਹਿਤ ਸ਼ਰਮਾ ਮੁਸਕੁਰਾਉਣ ਲੱਗੇ। ਗੌਰਵ ਕਪੂਰ ਵੀ ਜ਼ੋਰ-ਜ਼ੋਰ ਨਾਲ ਹੱਸਣ ਲੱਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News