WC ਦੇ ਬਾਅਦ ਰੋਹਿਤ ਦੀ ਕਮਾਈ ''ਚ ਜ਼ਬਰਦਸਤ ਵਾਧਾ, ਜਾਣੋ ਇਸ ਧਾਕੜ ਦੀ ਕਮਾਈ ਬਾਰੇ

Saturday, Jan 18, 2020 - 01:22 PM (IST)

WC ਦੇ ਬਾਅਦ ਰੋਹਿਤ ਦੀ ਕਮਾਈ ''ਚ ਜ਼ਬਰਦਸਤ ਵਾਧਾ, ਜਾਣੋ ਇਸ ਧਾਕੜ ਦੀ ਕਮਾਈ ਬਾਰੇ

ਸਪੋਰਟਸ ਡੈਸਕ— ਜਦੋਂ ਤੁਹਾਡੀ ਮਿਹਨਤ ਰੰਗ ਲਿਆਉਂਦੀ ਹੈ ਅਤੇ ਕਿਸਮਤ ਤੁਹਾਡਾ ਸਾਥ ਦਿੰਦੀ ਹੈ ਤਾਂ ਸਫਲਤਾਵਾਂ ਤੁਹਾਡੇ ਕਦਮਾਂ 'ਚ ਹੁੰਦੀਆਂ ਹਨ। ਅਜਿਹੀ ਹੀ ਕਹਾਣੀ ਟੀਮ ਇੰਡੀਆ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਦੀ ਹੈ। ਰੋਹਿਤ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਪੂਰੀ ਦੁਨੀਆ 'ਚ ਨਾਂ ਕਮਾਇਆ ਹੈ। ਹਿੱਟਮੈਨ ਸ਼ਰਮਾ ਦੇ ਨਾਂ ਨਾਲ ਮਸ਼ਹੂਰ ਇਸ ਬੱਲੇਬਾਜ਼ ਦੇ ਮੈਦਾਨ 'ਚ ਹੋਣ ਨਾਲ ਫੈਨਜ਼ ਨੂੰ ਉਮੀਦ ਹੁੰਦੀ ਹੈ ਕਿ ਭਾਰਤ ਮੁਕਾਬਲਾ ਜ਼ਰੂਰ ਜਿੱਤੇਗਾ। ਆਪਣੀ ਬੱਲੇਬਾਜ਼ੀ ਦਾ ਲੋਹਾ ਮਨਵਾ ਚੁੱਕੇ ਰੋਹਿਤ ਸ਼ਰਮਾ ਕਮਾਈ ਦੇ ਮਾਮਲੇ 'ਚ ਵੀ ਬਹੁਤ ਅੱਗੇ ਹਨ।
PunjabKesari
ਵਰਲਡ ਕੱਪ 2019 'ਚ ਰੋਹਿਤ ਦੀ ਬੱਲੇਬਾਜ਼ੀ ਦਾ ਕਮਾਲ ਤਾਂ ਪੂਰੀ ਦੁਨੀਆ ਨੇ ਦੇਖਿਆ ਹੈ। ਉਨ੍ਹਾਂ ਨੇ ਇਸ ਮਹਾ ਮੁਕਾਬਲੇ 'ਚ 5 ਸੈਂਕੜੇ ਲਾਏ। ਇਸ ਦਾ ਫਾਇਦਾ ਟੀਮ ਨੂੰ ਹੋਇਆ ਹੀ ਪਰ ਇਸ ਦੇ ਨਾਲ ਹੀ ਰੋਹਿਤ ਦੀ ਕਮਾਈ 'ਚ ਵੱਡਾ ਉਛਾਲ ਆਇਆ ਹੈ। ਉਨ੍ਹਾਂ ਦੀ ਬ੍ਰਾਂਡ ਵੈਲਿਊ ਵਧ ਗਈ ਹੈ। ਖਬਰਾਂ ਦੀ ਮੰਨੀਏ ਤਾਂ ਰੋਹਿਤ ਦੀ ਆਮਦਨੀ 'ਚ ਵਰਲਡ ਕੱਪ ਦੇ ਬਾਅਦ 75 ਕਰੋੜ ਰੁਪਏ ਸਾਲਾਨਾ ਦਾ ਵਾਧਾ ਹੋਇਆ ਹੈ। ਕਮਰਸ਼ੀਅਲ ਸ਼ੂਟ ਹੋਣ ਜਾਂ ਈ ਪ੍ਰਮੋਸ਼ਨਲ ਇਵੈਂਟ, ਰੋਹਿਤ ਇਨ੍ਹਾਂ ਦਿਨਾਂ 'ਚ ਇਕ ਦਿਨ ਦਾ ਇਕ ਕਰੋੜ ਰੁਪਏ ਚਾਰਜ ਕਰਦੇ ਹਨ।  ਰੋਹਿਤ ਦੇ ਵਰਲੀ ਸਥਿਤ ਫਲੈਟ ਦੀ ਕੀਮਤ 30 ਕਰੋੜ ਹੈ, ਜੋ ਉਨ੍ਹਾਂ ਦੇ ਇਕ ਮਹੀਨੇ ਦੀ ਕਮਾਈ ਦੇ ਬਰਾਬਰ ਹੈ।


author

Tarsem Singh

Content Editor

Related News