BCCI ਪ੍ਰਧਾਨ ਗਾਂਗੁਲੀ ਨੇ ਰੋਹਿਤ ਨੂੰ 100ਵਾਂ ਟੀ-20 ਮੈਚ ਖੇਡਣ ''ਤੇ ਦਿੱਤੀ ਵਧਾਈ

11/08/2019 2:16:47 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵੀਰਵਾਰ ਨੂੰ ਬੰਗਲਾਦੇਸ਼ ਦੇ ਖਿਲਾਫ ਸੀਰੀਜ਼ 'ਚ ਕਪਤਾਨੀ ਕਰ ਰਹੇ ਰੋਹਿਤ ਸ਼ਰਮਾ ਨੂੰ ਉਨ੍ਹਾਂ ਦੇ 100ਵੇਂ ਕੌਮਾਂਤਰੀ ਟੀ-20 ਮੁਕਾਬਲਾ ਖੇਡਣ 'ਤੇ ਵਧਾਈ ਦਿੱਤੀ। ਗਾਂਗੁਲੀ ਨੇ ਰੋਹਿਤ ਨੂੰ ਭਾਰਤੀ ਕ੍ਰਿਕਟ ਲਈ ਬਹੁਤ ਦੀ ਵੱਡਮੁੱਲਾ ਦੱਸਿਆ। ਗਾਂਗੁਲੀ ਨੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਪਣੇ ਟਵਿੱਟਰ ਅਕਾਊਂਟ ਤੋਂ ਕੀਤਾ ਹੈ। ਰੋਹਿਤ ਸ਼ਰਮਾ ਨੇ ਵੀਰਵਾਰ ਨੂੰ ਆਪਣਾ 100ਵਾਂ ਕੌਮਾਂਤਰੀ ਟੀ-20 ਮੁਕਾਬਲਾ ਖੇਡਿਆ। ਉਹ ਅਜਿਹਾ ਕਰਨ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ।
PunjabKesari
ਰੋਹਿਤ ਸ਼ਰਮਾ ਭਾਰਤ ਵੱਲੋਂ 100 ਕੌਮਾਂਤਰੀ ਟੀ-20 ਮੈਚ ਖੇਡਣ ਵਾਲੇ ਪਹਿਲੇ ਪੁਰਸ਼ ਖਿਡਾਰੀ ਹਨ। ਉਨ੍ਹਾਂ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡਿਆ ਹੈ। ਰੋਹਿਤ ਸ਼ਰਮਾ ਨੇ ਰਾਜਕੋਟ 'ਚ ਆਪਣੀ ਸ਼ਾਨਦਾਰ ਖੇਡ ਨਾਲ ਇਹ ਮੈਚ ਯਾਦਗਾਰ ਬਣਾਇਆ ਹੈ। ਉਨ੍ਹਾਂ ਨੇ 43 ਗੇਂਦਾਂ 'ਤੇ 85 ਦੌੜਾਂ ਦੀ ਧਮਾਕੇਦਾਰ ਕਪਤਾਨੀ ਪਾਰੀ ਖੇਡਦੇ ਹੋਏ ਟੀਮ ਦੀ ਜਿੱਤ ਦਾ ਰਾਹ ਤਿਆਰ ਕੀਤਾ ਹੈ।  ਭਾਰਤ ਵੱਲੋਂ ਸਭ ਤੋਂ ਪਹਿਲਾਂ 100 ਟੀ-20 ਕੌਮਾਂਤਰੀ ਮੈਚ ਖੇਡਣ ਦਾ ਮਾਣ ਟੀ-20 ਮਹਿਲਾ ਕਪਤਾਨ ਹਰਮਨਪ੍ਰੀਤ ਕੌਰ ਨੇ ਹਾਸਲ ਕੀਤਾ ਹੈ। ਪਾਕਿਸਤਾਨ ਦੇ ਸ਼ੋਏਬ ਮਲਿਕ ਸਭ ਤੋਂ ਪਹਿਲਾਂ 100 ਟੀ-20 ਕੌਮਾਂਤਰੀ ਮੈਚ ਖੇਡਣ ਵਾਲੇ ਪੁਰਸ਼ ਖਿਡਾਰੀ ਹਨ।


Tarsem Singh

Content Editor

Related News