11 ਸਾਲਾਂ ''ਚ ਸਿਰਫ 25 ਟੈਸਟ ਖੇਡ ਸਕਿਆ ਰੋਹਿਤ

Thursday, Jul 19, 2018 - 12:52 AM (IST)

ਨਵੀਂ ਦਿੱਲੀ— ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਸ਼ਰਮਾ ਇੰਗਲੈਂਡ ਦੌਰੇ ਵਿਚ ਲਗਾਤਾਰ 2 ਸੈਂਕੜੇ ਲਾਉਣ ਦੇ ਬਾਵਜੂਦ ਭਾਰਤੀ ਟੈਸਟ ਟੀਮ ਵਿਚ ਜਗ੍ਹਾ ਹਾਸਲ ਨਹੀਂ ਕਰ ਸਕਿਆ। ਰਾਸ਼ਟਰੀ ਚੋਣਕਰਤਾਵਾਂ ਨੇ ਇੰਗਲੈਂਡ ਵਿਰੁੱਧ 5 ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ 3 ਟੈਸਟਾਂ ਲਈ 18 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜਿਸ ਵਿਚ ਰੋਹਿਤ ਨੂੰ ਜਗ੍ਹਾ ਨਹੀਂ ਮਿਲ ਸਕੀ ਹੈ। ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2007 'ਚ ਕੀਤੀ ਸੀ ਪਰ ਪਿਛਲੇ 11 ਸਾਲਾਂ ਵਿਚ ਜਿਥੇ ਉਸ ਨੇ 183 ਵਨ ਡੇ ਅਤੇ 84 ਟਵੰਟੀ-20 ਮੈਚ ਖੇਡੇ, ਉਥੇ ਹੀ ਉਹ ਇਸ ਦੌਰਾਨ ਸਿਰਫ 25 ਟੈਸਟ ਹੀ ਖੇਡ ਸਕਿਆ।  ਰੋਹਿਤ ਨੇ ਆਪਣੇ 25 ਟੈਸਟਾਂ ਵਿਚ ਆਖਰੀ ਟੈਸਟ ਇਸ ਸਾਲ ਜਨਵਰੀ ਵਿਚ ਦੱਖਣੀ ਅਫਰੀਕਾ ਦੇ ਦੌਰੇ ਵਿਚ ਖੇਡਿਆ ਸੀ। ਉਸ ਨੇ ਦੱਖਣੀ ਅਫਰੀਕਾ ਵਿਚ 2 ਟੈਸਟਾਂ ਵਿਚ 11, 10, 10 ਅਤੇ 47 ਸਕੋਰ ਬਣਾਏ ਪਰ ਉਸ ਨੂੰ ਤੀਸਰੇ ਟੈਸਟ ਵਿਚੋਂ ਹਟਾ ਦਿੱਤਾ ਗਿਆ ਸੀ। ਉਸ ਨੇ ਦੱਖਣੀ ਅਫਰੀਕਾ ਖਿਲਾਫ ਵਨ ਡੇ ਸੀਰੀਜ਼ ਵਿਚ ਇਕ ਸੈਂਕੜਾ ਬਣਾਇਆ ਸੀ। ਰੋਹਿਤ ਨੇ ਹੁਣ ਤੱਕ 25 ਟੈਸਟਾਂ ਵਿਚ 39.97 ਦੀ ਔਸਤ ਨਾਲ 1479 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 3 ਸੈਂਕੜੇ ਅਤੇ 9 ਅਰਧ-ਸੈਂਕੜੇ ਸ਼ਾਮਲ ਹਨ।


Related News