ਮੈਚ ਦੌਰਾਨ ਰੋਹਿਤ ਨੇ ਮਯੰਕ ਨੂੰ ਛੱਕੇ ਮਾਰਨ ਦਾ ਕੀਤਾ ਇਸ਼ਾਰਾ, ਦੇਖੋ ਮਜ਼ੇਦਾਰ Video

11/16/2019 2:11:23 PM

ਸਪੋਰਟਸ ਡੈਸਕ : ਦੱਖਣੀ ਅਫਰੀਕਾ ਖਿਲਾਫ ਟੈਸਟ ਸੀਰੀਜ਼ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਮਯੰਕ ਅਗਰਵਾਲ ਦਾ ਬੱਲਾ ਬੰਗਲਾਦੇਸ਼ ਖਿਲਾਫ ਚਲ ਰਹੇ ਟੈਸਟ ਮੈਚ ਵਿਚ ਵੀ ਖੂਬ ਚਲ ਰਿਹਾ ਹੈ। ਕਰਨਾਟਕ ਦੇ ਇਸ ਬੱਲੇਬਾਜ਼ ਨੇ 243 ਦੌੜਾਂ ਦੀ ਪਾਰੀ ਖੇਡ ਕਈ ਰਿਕਾਰਡਜ਼ ਤੋੜ ਦਿੱਤੇ ਹਨ। ਹਾਲਾਂਕਿ ਮਯੰਕ ਛੱਕਾ ਲਾਉਣ ਦੀ ਕੋਸ਼ਿਸ਼ 'ਚ ਆਊਟ ਹੋਏ। ਅਜਿਹਾ ਲੱਗਿਆ ਕਿ ਉਹ ਰੋਹਿਤ ਸ਼ਰਮਾ ਨੂੰ ਫਾਲੋਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਦੂਜੇ ਟੈਸਟ ਦੇ ਦੂਜੇ ਦਿਨ ਮਯੰਕ ਦਾ ਹੀ ਦਬਦਬਾ ਬਣਿਆ ਰਿਹਾ। ਮਯੰਕ ਅਗਰਵਾਲ ਦੀ ਬੱਲੇਬਾਜ਼ੀ ਦੌਰਾਨ ਰੋਹਿਤ ਸ਼ਰਮਾ ਨੇ ਡ੍ਰੈਸਿੰਗ ਰੂਮ ਤੋਂ ਉਸ ਨੂੰ ਇਕ ਮਜ਼ੇਦਾਰ ਇਸ਼ਾਰਾ ਕੀਤਾ ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

ਮੈਚ ਦੇ ਦੂਜੇ ਦਿਨ ਲੰਚ ਬ੍ਰੇਕ ਤੋਂ ਬਾਅਦ ਮਯੰਕ ਨੇ ਆਪਣਾ ਸੈਂਕੜਾ ਲਾਇਆ ਅਤੇ ਇਸ ਤੋਂ ਬਾਅਦ ਬੰਗਲਾਦੇਸ਼ੀ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਈ। ਤੇਜ਼ ਬੱਲੇਬਾਜ਼ੀ ਕਰ ਮਯੰਕ ਨੇ ਆਪਣਾ ਦੋਹਰਾ ਸੈਂਕੜਾ ਵੀ ਪੂਰਾ ਕਰ ਲਿਆ। ਇਸ ਦੌਰਾਨ ਵਿਰਾਟ ਕੋਹਲੀ ਨੇ ਉਸ ਨੂੰ ਤੀਹਰਾ ਸੈਂਕੜਾ ਬਣਾਉਣ ਲਈ ਵੀ ਕਿਹਾ। ਜਦੋਂ ਮਯੰਕ 210 ਦੌੜਾਂ 'ਤੇ ਖੇਡ ਰਹੇ ਸੀ ਤਾਂ ਇਕ ਮਜ਼ੇਦਾਰ ਪਲ ਵੀ ਦੇਖਣ ਨੂੰ ਮਿਲਿਆ। ਰੋਹਿਤ ਸ਼ਰਮਾ ਡ੍ਰੈਸਿੰਗ ਰੂਪ 'ਚੋਂ ਬਾਹਰ ਆਏ। ਉਸ ਨੇ ਮਯੰਕ ਨੂੰ ਛੱਕੇ ਮਾਰਨ ਲਈ ਕਿਹਾ। ਰੋਹਿਤ ਦਾ ਇਸ਼ਾਰੇ ਦਾ ਮਤਲਬ ਸੀ ਕਿ ਮਯੰਕ ਅੱਜ ਹੀ ਤੀਹਰਾ ਸੈਂਕੜਾ ਲਗਾ ਕੇ ਖੇਡ ਨੂੰ ਖਤਮ ਕਰੇ।

PunjabKesari

ਦੱਸ ਦਈਏ ਕਿ ਮਯੰਕ ਅਗਰਵਾਲ ਨੇ 330 ਗੇਂਦਾਂ 'ਤੇ 28 ਚੌਕੇ ਅਤੇ 8 ਛੱਕਿਆਂ ਦੀ ਮਦਦ ਨਾਲ 243 ਦੌੜਾਂ ਦੀ ਪਾਰੀ ਖੇਡੀ ਸੀ। 200 ਦਾ ਅੰਕੜਾ ਛੂਹਣ ਤੋਂ ਬਾਅਦ ਮਯੰਕ ਹਮਲਾਵਰ ਹੋ ਗਏ ਅਤੇ ਤੇਜੀ ਨਾਲ ਦੌੜਾਂ ਬਣਾਉਣ ਲੱਗੇ। ਇਸੇ ਕੋਸ਼ਿਸ਼ ਵਿਚ ਉਹ ਮੇਹੰਦੀ ਮਿਰਾਜ ਦੀ ਗੇਂਦ 'ਤੇ ਜਾਏਦ ਹੱਥੋਂ ਕੈਚ ਆਊਟ ਵੀ ਹੋਏੇ।


Related News