ਰੋਹਿਤ ਐਂਡ ਕੰਪਨੀ ਦੀ ਸਹਿਜਤਾ ਹੀ ਦਿਵਾਏਗੀ ਵਿਸ਼ਵ ਕੱਪ, ਛਠ ’ਤੇ ਨਵਾਂ ਸੂਰਜ ਉਦੈ ਨਜ਼ਰ ਆਉਣ ਦੇ ਆਸਾਰ
Sunday, Nov 19, 2023 - 10:35 AM (IST)
ਅਹਿਮਦਾਬਾਦ (ਵਿਮਲ ਕੁਮਾਰ)– ਆਖਰੀ ਪਲਾਂ ’ਚ 2011 ਵਿਸ਼ਵ ਕੱਪ ਦੀ ਟੀਮ ਵਿਚ ਸ਼ਾਮਲ ਨਾ ਹੋਣ ਵਾਲੇ ਰੋਹਿਤ ਸ਼ਰਮਾ ਲਈ ਅਹਿਮਦਾਬਾਦ ’ਚ ਐਤਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਭਾਰਤੀ ਕਪਤਾਨ ਦੇ ਤੌਰ ’ਤੇ ਟਾਸ ਲਈ ਉਤਰਨਾ ਸੁਪਨੇ ਦੇ ਸੱਚ ਹੋਣ ਤੋਂ ਵੀ ਸ਼ਾਇਦ ਵੱਡੀ ਗੱਲ ਹੋਵੇ। ਰੋਹਿਤ ਇਤਿਹਾਸ ਰਚਣ ਤੋਂ ਸਿਰਫ ਇਕ ਕਦਮ ਦੂਰ ਹਨ। ਉਂਝ ਤਾਂ ਰਵਾਇਤੀ ਤੌਰ ’ਤੇ ਆਸਟ੍ਰੇਲੀਆ ਨੂੰ ਹੀ ਖਿਤਾਬ ਜਿੱਤਣ ਦਾ ਪ੍ਰਬਲ ਦਾਅਵੇਦਾਰ ਮੰਨਿਆ ਜਾਂਦਾ ਹੈ ਪਰ ਇਸ ਟੂਰਨਾਮੈਂਟ ਦੌਰਾਨ ਭਾਰਤ ਨੇ 5 ਅਜਿਹੇ ਕਮਾਲ ਕੀਤੇ ਹਨ, ਜਿਸ ਕਾਰਨ ਮੇਜ਼ਬਾਨ ਹੀ ਜਿੱਤ ਦਾ ਸਭ ਤੋਂ ਵੱਡਾ ਦਾਅਵੇਦਾਰ ਹੈ।
ਪਹਿਲੇ ਮੈਚ ਵਿਚ ਆਸਟ੍ਰੇਲੀਆ ਖ਼ਿਲਾਫ਼ ਸੰਕਟ ਵਿਚ ਹੋਣ ਦੇ ਬਾਵਜੂਦ ਭਾਰਤ ਨੇ ਜਿੱਤ ਹਾਸਲ ਕੀਤੀ ਅਤੇ ਹੁਣ ਤਕ ਲਗਾਤਾਰ 10 ਮੈਚ ਜਿੱਤ ਲਏ, ਜਦੋਂਕਿ ਆਸਟ੍ਰੇਲੀਆ ਨੇ ਲਗਾਤਾਰ 8 ਮੈਚ ਜਿੱਤੇ ਹਨ। ਇੰਨਾ ਹੀ ਨਹੀਂ, ਵਿਸ਼ਵ ਕੱਪ ਤੋਂ ਠੀਕ ਪਹਿਲਾਂ ਸੀਨੀਅਰ ਖਿਡਾਰੀਆਂ ਦੀ ਗੈਰ-ਮੌਜੂਦਗੀ ਦੇ ਬਾਵਜੂਦ ਭਾਰਤ ਨੇ ਆਸਟ੍ਰੇਲੀਆ ਨੂੰ ਹਰਾਇਆ ਸੀ। ਨੰਬਰ 2 ਹੈ ਭਾਰਤ ਦੀ ਸਹਿਜਤਾ, ਭਾਵੇਂ ਪਹਿਲਾਂ ਬੱਲੇਬਾਜ਼ੀ ਕਰਾ ਲਵੋ ਜਾਂ ਫਿਰ ਬਾਅਦ ’ਚ, ਦੋਵਾਂ ਤਰੀਕਿਆਂ ਨਾਲ ਭਾਰਤ ਨੇ 5-5 ਮੈਚ ਜਿੱਤੇ ਹਨ। ਪਹਿਲੇ 5 ਮੈਚਾਂ ਵਿਚ ਟੀਚੇ ਦਾ ਪਿੱਛਾ ਔਸਤ 64 ਗੇਂਦਾਂ ਬਾਕੀ ਰਹਿੰਦੇ ਪੂਰਾ ਕੀਤਾ ਤਾਂ ਅਗਲੇ 5 ਮੈਚਾਂ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਨੇ ਵੱਡੇ ਸਕੋਰ ਖੜ੍ਹੇ ਕੀਤੇ ਹਨ ਕਿ ਔਸਤ 175 ਦੌੜਾਂ ਨਾਲ ਜਿੱਤ ਮਿਲੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਅੱਜ ਪੂਰੀ ਦੁਨੀਆ ਦੀਆਂ ਨਜਰਾਂ CWC Final 'ਤੇ, ਆਸਟ੍ਰੇਲੀਆ ਵਿਰੁੱਧ ਇਤਿਹਾਸ ਰਚਣ ਲਈ ਤਿਆਰ ਭਾਰਤ
ਪਾਵਰਪਲੇਅ ਦੇ ਬਾਦਸ਼ਾਹ ਹਨ ਮੇਜ਼ਬਾਨ, ਜੇ ਆਸਟ੍ਰੇਲੀਆ ਕੋਲ ਜੋਸ਼ ਹੇਜ਼ਲਵੁੱਡ ਦੇ ਤੌਰ ’ਤੇ ਸਿਰਫ ਇਕ ਗੇਂਦਬਾਜ਼ ਹੈ ਜੋ ਪਾਵਰ ਪਲੇਅ ਭਾਵ ਪਹਿਲੇ 10 ਓਵਰਾਂ ਵਿਚ ਲਗਭਗ 4 (4.08) ਦੌੜਾਂ ਪ੍ਰਤੀ ਓਵਰ ਦੀ ਕਿਫਾਇਤੀ ਗੇਂਦਬਾਜ਼ੀ ਕਰਦਿਆਂ 8 ਵਿਕਟਾਂ ਲੈਂਦਾ ਹੈ ਤਾਂ ਟੀਮ ਇੰਡੀਆ ਕੋਲ ਮੁਹੰਮਦ ਸ਼ੰਮੀ ਦੇ ਰੂਪ ’ਚ ਟੂਰਨਾਮੈਂਟ ਦਾ ਸਭ ਤੋਂ ਖਤਰਨਾਕ ਗੇਂਦਬਾਜ਼ ਹੈ, ਜਿਸ ਨੇ ਪਾਵਰ ਪਲੇਅ ’ਚ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ 4 ਵਾਰ ਆਊਟ ਕੀਤਾ ਹੈ, ਉਹ ਵੀ ਸਿਰਫ 25 ਗੇਂਦਾਂ ਦੇ ਅੰਦਰ। ਇਹ ਅੰਕੜੇ ਕੰਗਾਰੂਆਂ ਦੀ ਖੱਬੂ ਜੋੜੀ ਡੇਵਿਡ ਵਾਰਨਰ ਤੇ ਟ੍ਰੈਵਿਡ ਹੈੱਡ ਨੂੰ ਪ੍ਰੇਸ਼ਾਨ ਕਰੇਗੀ। ਜੇ ਤੇਜ਼ ਗੇਂਦਬਾਜ਼ਾਂ ਤੋਂ ਬਚ ਗਏ ਤਾਂ ਮਿਡਲ ਆਰਡਰ ’ਚ ਸਪਿਨਰ ਜਿਊਣ ਨਹੀਂ ਦੇਣਗੇ। ਆਸਟਰੇਲੀਆ ਨੇ ਚੇਨਈ ਵਿਚ ਪਹਿਲੇ ਹੀ ਮੈਚ ਵਿਚ ਇਹ ਗੱਲ ਦੇਖੀ ਜਦੋਂ ਇਕ ਵੇਲੇ ਉਸ ਦਾ ਸਕੋਰ ਇਕ ਵਿਕਟ ਦੇ ਨੁਕਸਾਨ ’ਤੇ 74 ਦੌੜਾਂ ਸੀ ਅਤੇ ਉਹ 300 ਦੌੜਾਂ ਵੱਲ ਆਸਾਨੀ ਨਾਲ ਵਧਦੇ ਨਜ਼ਰ ਆ ਰਹੇ ਸਨ।ਉਨ੍ਹਾਂ ਅਗਲੇ 30 ਓਵਰਾਂ ਵਿਚ ਆਪਣੀਆਂ 6 ਵਿਕਟਾਂ ਸਿਰਫ 104 ਦੌੜਾਂ ’ਤੇ ਗੁਆ ਦਿੱਤੀਆਂ। ਇਸ ਨਾਟਕੀ ਪਤਨ ਤੋਂ ਬਾਅਦ ਕੰਗਾਰੂ ਉਭਰ ਹੀ ਨਹੀਂ ਸਕੇ।
ਪਿਚ ਤੇ ਫੈਨਸ ਇਹ ਦੋ ਫੈਕਟਰ ਹਨ ਜਿਨ੍ਹਾਂ ਨੂੰ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ ਨੇ ਵੀ ਪ੍ਰੈੱਸ ਕਾਨਫਰੰਸ ਵਿਚ ਮੰਨਿਆ ਕਿ ਟੀਮ ਇੰਡੀਆ ਨੂੰ ਵੱਡਾ ਫਾਇਦਾ ਦੇਣਗੇ। ਇਹ ਇਕ ਅਜਿਹੀ ਗੱਲ ਹੈ ਜਿਸ ਦੇ ਲਈ ਤੁਸੀਂ ਕੋਈ ਰਣਨੀਤੀ ਨਹੀਂ ਬਣਾ ਸਕਦੇ। ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਸਿਰਫ ਖਰਾਬ ਕਿਸਮਤ ਹੀ ਟੀਮ ਇੰਡੀਆ ਲਈ ਐਤਵਾਰ ਨੂੰ ਰੋੜਾ ਸਾਬਤ ਹੋ ਸਕਦੀ ਹੈ ਪਰ ਸੂਰਜ ਦੇਵਤਾ ਦੇ ਤਿਉਹਾਰ ਛਠ ਦੌਰਾਨ ਰੋਹਿਤ ਦੇ ਸਾਥੀਆਂ ਦਾ ਇਕ ਨਵਾਂ ਸੂਰਜ ਉਦੈ ਨਜ਼ਰ ਆਉਣ ਦੀ ਸੰਭਾਵਨਾ ਜ਼ਿਆਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।