ਆਸਟਰੇਲੀਆ ਓਪਨ ਦੇਖ ਖੁਦ ਨੂੰ ਕੂਲ ਕਰ ਰਹੇ ਹਨ ਰੋਹਿਤ, ਕਾਰਤਿਕ ਤੇ ਸ਼ੰਕਰ

Wednesday, Jan 16, 2019 - 09:12 PM (IST)

ਆਸਟਰੇਲੀਆ ਓਪਨ ਦੇਖ ਖੁਦ ਨੂੰ ਕੂਲ ਕਰ ਰਹੇ ਹਨ ਰੋਹਿਤ, ਕਾਰਤਿਕ ਤੇ ਸ਼ੰਕਰ

ਜਲੰਧਰ— ਐਡੀਲੇਡ ਵਨ ਡੇ 'ਚ ਜਿੱਤ ਦੇ ਨਾਲ ਸੀਰੀਜ਼ 1-1 ਦੀ ਬਰਾਬਰੀ 'ਤੇ ਭਾਰਤੀ ਟੀਮ ਦੇ ਖਿਡਾਰੀ ਆਸਟਰੇਲੀਆਈ ਓਪਨ ਦੇਖਣ ਗਏ। ਰੋਹਿਤ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਦਿਨੇਸ਼ ਕਾਰਤਿਕ ਤੇ ਵਿਜੇ ਸ਼ੰਕਰ ਦੇ ਨਾਲ ਟੈਨਿਸ ਮੈਚ ਦਾ ਮਜ਼ਾ ਲੈ ਰਹੇ ਹਨ।


ਵਿਜੇ ਸ਼ੰਕਰ ਨੂੰ ਮਿਲ ਸਕਦਾ ਹੈ ਤੀਜੇ ਵਨ ਡੇ 'ਚ ਮੌਕਾ—
ਹਾਰਦਿਕ ਪੰਡਯਾ ਦੇ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਭਾਰਤੀ ਟੀਮ 'ਚ ਸ਼ਾਮਲ ਵਿਜੇ ਸ਼ੰਕਰ ਨੂੰ ਤੀਜੇ ਵਨ ਡੇ 'ਚ ਮੌਕਾ ਮਿਲ ਸਕਦਾ ਹੈ। ਦਰਅਸਲ ਦੂਜੇ ਵਨ ਡੇ 'ਚ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਬਹੁਤ ਮਹਿੰਗੇ ਸਾਬਤ ਹੋਏ ਸਨ।


Related News