ਬੋਪੰਨਾ ਤੇ ਕੁਗੋਰ ਦੀ ਜੋੜੀ ਫ਼੍ਰੈਂਚ ਓਪਨ ਦੇ ਦੂਜੇ ਦੌਰ ’ਚ

Wednesday, Jun 02, 2021 - 10:26 AM (IST)

ਬੋਪੰਨਾ ਤੇ ਕੁਗੋਰ ਦੀ ਜੋੜੀ ਫ਼੍ਰੈਂਚ ਓਪਨ ਦੇ ਦੂਜੇ ਦੌਰ ’ਚ

ਪੈਰਿਸ— ਭਾਰਤ ਦੇ ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੇ ਫ਼੍ਰੇਂਕੋ ਕੁਗੋਰ ਦੀ ਜੋੜੀ ਫ਼੍ਰੈਂਚ ਓਪਨ ਡਬਲਜ਼ ਵਰਗ ਦੇ ਦੂਜੇ ਦੌਰ ’ਚ ਪਹੁੰਚ ਗਈ। ਉਨ੍ਹਾਂ ਨੇ ਜਾਰਜੀਆ ਦੇ ਨਿਕੋਲੋਜ ਬਾਸਿਲਾਸ਼ਿਵਿਲੀ ਤੇ ਜਰਮਨੀ ਦੇ ਆਂਦਰੇ ਬੇਜੇਮੈਨ ਨੂੰ ਸਿੱਧੇ ਸੈੱਟਾਂ ’ਚ ਹਰਾਇਆ। ਬੋਪੰਨਾ ਤੇ ਕੁਗੋਰ ਨੇ ਇਕ ਘੰਟੇ ਤੇ ਇਕ ਮਿੰਟ ਤਕ ਚਲੇ ਮੈਚ ’ਚ 6-4, 6-2 ਨਾਲ ਜਿੱਤ ਦਰਜ ਕੀਤੀ। ਬੋਪੰਨਾ ਤੇ ਕੁਗੋਰ ਨੇ ਪਹਿਲੇ ਸੈਟ ’ਚ ਮੁਕਾਬਲੇਬਾਜ਼ਾਂ ਦੀ ਸਰਵਿਸ ਇਕ ਵਾਰ ਤੇ ਦੂਜੇ ’ਚ ਦੋ ਵਾਰ ਤੋੜੀ। ਹੁਣ ਉਨ੍ਹਾਂ ਦਾ ਸਾਹਮਣਾ ਅਮਰੀਕਾ ਦੇ ਨਿਕੋਲਸ ਮੁਨਰੋ ਤੇ ਫ਼ਾਂਸਿਸ ਟਿਆਫ਼ੋ ਤੇ ਅੱਠਵਾਂ ਦਰਜਾ ਪ੍ਰਾਪਤ ਬ੍ਰਾਜ਼ੀਲ ਦੇ ਮਾਰਸ਼ਲੋ ਮੇਲੋ ਤੇ ਪੋਲੈਂਡ ਦੇ ਲੁਕਾਜ ਕੁਬੋਤ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।


author

Tarsem Singh

Content Editor

Related News