ਰੋਜਰ ਫੈਡਰਰ ਨੇ ਲੇਵਰ ਕੱਪ ''ਚ ਆਪਣੇ ਸਾਥੀਆਂ ਨੂੰ ਦਿੱਤੇ ਟਿਪਸ

Sunday, Sep 25, 2022 - 07:55 PM (IST)

ਰੋਜਰ ਫੈਡਰਰ ਨੇ ਲੇਵਰ ਕੱਪ ''ਚ ਆਪਣੇ ਸਾਥੀਆਂ ਨੂੰ ਦਿੱਤੇ ਟਿਪਸ

ਸਪੋਰਟਸ ਡੈਸਕ— ਆਪਣੇ ਖੇਡ ਕਰੀਅਰ ਨੂੰ ਹੰਝੂਆਂ ਭਰੀ ਅਲਵਿਦਾ ਦੇਣ ਦੇ ਇਕ ਦਿਨ ਬਾਅਦ ਰੋਜਰ ਫੈਡਰਰ ਨੇ ਦਿਖਾਇਆ ਕਿ ਉਸ ਨੇ ਟੈਨਿਸ ਨੂੰ ਅਲਵਿਦਾ ਨਹੀਂ ਕਿਹਾ ਹੈ। ਲੰਬੇ ਸਮੇਂ ਦੇ ਵਿਰੋਧੀ ਰਾਫੇਲ ਨਡਾਲ ਨਾਲ ਲੈਵਰ ਕੱਪ ਡਬਲਜ਼ ਖੇਡਣ ਤੋਂ ਬਾਅਦ ਸੰਨਿਆਸ ਲੈਣ ਵਾਲੇ ਫੈਡਰਰ ਨੂੰ ਸ਼ਨੀਵਾਰ ਨੂੰ ਕੋਰਟ ਦੇ ਬਾਹਰ ਦੇਖਿਆ ਗਿਆ, ਜਿੱਥੇ ਉਹ ਆਪਣੀ ਟੀਮ ਯੂਰਪ ਦੇ ਸਾਥੀਆਂ ਨੂੰ ਟਿਪਸ ਦਿੰਦੇ ਹੋਏ ਦਿਖਾਈ ਦਿੱਤੇ।

ਇਸ ਦੌਰਾਨ ਉਨ੍ਹਾਂ ਨੇ ਨੋਵਾਕ ਜੋਕੋਵਿਚ ਨਾਲ ਵੀ ਗੱਲਬਾਤ ਕੀਤੀ। ਫੈਡਰਰ ਤੋਂ ਟਿਪਸ ਲੈਣ ਵਾਲਿਆਂ ਵਿੱਚ ਮੈਟਿਓ ਬੇਰੇਟਿਨੀ ਵੀ ਸੀ, ਜੋ ਪਿਛਲੇ ਸਾਲ ਵਿੰਬਲਡਨ ਫਾਈਨਲ ਵਿੱਚ ਜੋਕੋਵਿਚ ਤੋਂ ਹਾਰ ਗਿਆ ਸੀ। ਬੇਰੇਟਿਨੀ ਨੇ ਕਿਹਾ, 'ਕੱਲ੍ਹ ਜੋ ਹੋਇਆ, ਉਹ ਹਮੇਸ਼ਾ ਮੇਰੇ ਦਿਮਾਗ 'ਚ ਰਹੇਗਾ। ਜੇ ਮੈਂ ਇੱਥੇ ਹਾਂ, ਤਾਂ ਇਹ ਉਨ੍ਹਾਂ ਦੇ ਕਾਰਨ ਹੈ।'

ਫੈਡਰਰ ਨੇ ਅਜੇ ਆਪਣੀ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਨਾ ਹੈ ਪਰ ਵਾਅਦਾ ਕੀਤਾ ਹੈ ਕਿ ਉਹ ਖੇਡ ਨਹੀਂ ਛੱਡੇਗਾ। ਬੇਰੇਟਿਨੀ ਨੂੰ ਫੈਡਰਰ ਦੀ ਸਲਾਹ ਨੇ ਕੰਮ ਆਈ ਕੀਤਾ ਅਤੇ ਉਹ ਟੀਮ ਵਰਲਡ ਦੇ ਫੇਲਿਕਸ ਔਗਰ ਅਲਿਆਸਿਮ ਨੂੰ 7-6 (11), 4-6, 10-7 ਨਾਲ ਹਰਾਉਣ ਵਿੱਚ ਕਾਮਯਾਬ ਰਿਹਾ। 

ਬੇਰੇਟਿਨੀ ਨੇ ਕਿਹਾ, ''ਫੈਡਰਰ ਨੇ ਮੈਨੂੰ ਫੋਰਹੈਂਡ ਅਤੇ ਬੈਕਹੈਂਡ ਦੀ ਸਲਾਹ ਦਿੱਤੀ, ਜਿਸ ਦਾ ਮੈਨੂੰ ਫਾਇਦਾ ਹੋਇਆ। ਟੀਮ ਵਰਲਡ ਦੇ ਟੇਲਰ ਫਰਿਟਜ਼ ਨੇ ਕੈਮ ਨੋਰੀ ਨੂੰ 6-1, 4-6, 10-8 ਨਾਲ ਹਰਾਇਆ ਪਰ ਆਖਰੀ ਮੈਚ ਵਿੱਚ ਟੀਮ ਯੂਰਪ ਦੇ ਜੋਕੋਵਿਚ ਨੇ ਫਰਾਂਸਿਸ ਟਿਆਫੋ ਨੂੰ 6-1, 6-3 ਨਾਲ ਹਰਾਇਆ।


author

Tarsem Singh

Content Editor

Related News