ਫੈਡਰਰ ਅਤੇ ਵੋਜ਼ਨੀਆਕੀ ਅਗਲੇ ਦੌਰ ''ਚ, ਐਂਡਰਸਨ ਹਾਰੇ

Wednesday, Jan 16, 2019 - 02:01 PM (IST)

ਫੈਡਰਰ ਅਤੇ ਵੋਜ਼ਨੀਆਕੀ ਅਗਲੇ ਦੌਰ ''ਚ, ਐਂਡਰਸਨ ਹਾਰੇ

ਮੈਲਬੋਰਨ— ਸਾਬਕਾ ਚੈਂਪੀਅਨ ਰੋਜਰ ਫੈਡਰਰ ਅਤੇ ਕੈਰੋਲਿਨ ਵੋਜ਼ਨੀਆਕੀ ਨੇ ਆਪਣੇ-ਆਪਣੇ ਮੁਕਾਬਲੇ ਅਲਗ-ਅਲਗ ਅੰਦਾਜ਼ 'ਚ ਜਿੱਤ ਕੇ ਆਸਟਰੇਲੀਆਈ ਓਪਨ ਦੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਫੈਡਰਰ ਨੇ ਲਗਾਤਾਰ 20ਵੇਂ ਸਾਲ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ ਪਰ ਬ੍ਰਿਟੇਨ ਦੇ ਡਾਨ ਇਵਾਂਸ ਦੇ ਖਿਲਾਫ ਮੁਕਾਬਲਾ 7-6, 7-6, 6-3 ਨਾਲ ਜਿੱਤਣ 'ਚ ਕਾਫੀ ਮਿਹਨਤ ਕਰਨੀ ਪਈ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਚੈਂਪੀਅਨ ਫੈਡਰਰ ਇੱਥੇ ਰਿਕਾਰਡ ਸਤਵਾਂ ਅਤੇ ਲਗਾਤਾਰ ਤੀਜਾ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇ। ਉਨ੍ਹਾਂ ਨੇ ਪਹਿਲੇ ਦੌਰ 'ਚ ਡੇਨਿਸ ਇਸਤੋਮਿਨ ਨੂੰ ਹਰਾਇਆ ਪਰ ਦੂਜੇ ਦੌਰ 'ਚ ਉਨ੍ਹਾਂ ਨੂੰ ਸਖਤ ਮਿਹਨਤ ਕਰਨੀ ਪਈ।

2 ਘੰਟੇ 35 ਮਿੰਟ ਤਕ ਚਲਿਆ ਮੁਕਾਬਲਾ ਜਿੱਤਣ ਦੇ ਬਾਅਦ ਉਨ੍ਹਾਂ ਕਿਹਾ, ''ਮੈਂ ਸ਼ੁਰੂਆਤ ਤੋਂ ਦਬਾਅ ਬਣਾ ਲੈਂਦਾ ਤਾਂ ਹਾਲਾਤ ਕੁਝ ਹੋਰ ਹੁੰਦੇ।'' ਹੁਣ ਫੈਡਰਰ ਦਾ ਸਾਹਮਣਾ ਫਰਾਂਸ ਦੇ ਗਾਏਲ ਮੋਂਫਲਸੀ ਜਾਂ ਅਮਰੀਕਾ ਦੇ ਟੇਲਰ ਫਰਟਿਸ ਨਾਲ ਹੋਵੇਗਾ। ਜਦਕਿ ਪੰਜਵੀਂ ਰੈਂਕਿੰਗ ਵਾਲੇ ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੂੰ ਅਮਰੀਕਾ ਦੇ ਫਰਾਂਸਿਸ ਟੀਆਫੋ ਨੇ 4-6, 6-4, 6-4, 7-5 ਨਾਲ ਹਰਾਇਆ। ਹੁਣ ਦੁਨੀਆ ਦੇ 39ਵੇਂ ਨੰਬਰ ਦੇ ਇਸ ਖਿਡਾਰੀ ਦਾ ਸਾਹਮਣਾ ਇਟਲੀ ਦੇ ਆਂਦ੍ਰੀਆਸ ਸੇਪੀ ਨਾਲ ਹੋਵੇਗਾ। ਮਹਿਲਾ ਵਰਗ 'ਚ ਵੋਜ਼ਨੀਆਕੀ ਨੇ ਸਵੀਡਨ ਦੀ ਜੋਹਾਨਾ ਲਾਰਸਨ ਨੂੰ 6-1, 6-3 ਨਾਲ ਹਰਾਇਆ। ਸਲੋਏਨ ਸਟੀਫੇਂਸ ਨੇ ਟੀਮੀਆ ਬਾਬੋਸ ਨੂੰ 6-3, 6-1 ਨਾਲ ਹਰਾਇਆ।


author

Tarsem Singh

Content Editor

Related News