ਰੋਡ ਸੇਫਟੀ ਵਰਲਡ ਸੀਰੀਜ਼ 2022 : ਇੰਡੀਆ ਲੀਜੈਂਡਸ ਨੇ ਸਾਊਥ ਅਫਰੀਕਾ ਲੀਜੈਂਡਸ ਨੂੰ 61 ਦੌੜਾਂ ਨਾਲ ਹਰਾਇਆ

Saturday, Sep 10, 2022 - 09:36 PM (IST)

ਰੋਡ ਸੇਫਟੀ ਵਰਲਡ ਸੀਰੀਜ਼ 2022 : ਇੰਡੀਆ ਲੀਜੈਂਡਸ ਨੇ ਸਾਊਥ ਅਫਰੀਕਾ ਲੀਜੈਂਡਸ ਨੂੰ 61 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ : ਇੰਡੀਆ ਲੀਜੈਂਡਸ ਨੇ ਰੋਡ ਸੇਫਟੀ ਵਰਲਡ ਸੀਰੀਜ਼ 2022 ਦੇ ਤਹਿਤ ਖੇਡੇ ਗਏ ਮੁਕਾਬਲੇ ਵਿਚ ਦੱਖਣੀ ਅਫਰੀਕਾ ਲੀਜੈਂਡਸ ਨੂੰ 61 ਦੌੜਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸਚਿਨ ਤੇਂਦੁਲਕਰ ਦੀ ਕਪਤਾਨੀ ਵਾਲੀ ਇੰਡੀਆ ਲੀਜੈਂਡਸ ਨੇ ਸਟੂਅਰਟ ਬਿੰਨੀ ਦੀਆਂ 82 ਦੌੜਾਂ ਦੀ ਬਦੌਲਤ 20 ਓਵਰਾਂ ਵਿਚ 4 ਵਿਕਟਾਂ ’ਤੇ 217 ਦੌੜਾਂ ਬਣਾਈਆਂ। ਛੇਵੇਂ ਨੰਬਰ ’ਤੇ ਉਤਰੇ ਯੂਸਫ ਪਠਾਨ ਨੇ 15 ਗੇਂਦਾਂ ਵਿਚ ਅਜੇਤੂ 35 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਲੀਜੈਂਡਸ ਦੀ ਟੀਮ 20 ਓਵਰਾਂ ਵਿਚ 9 ਵਿਕਟਾਂ ’ਤੇ 156 ਦੌੜਾਂ ਹੀ ਬਣਾ ਸਕੀ। ਇੰਡੀਆ ਲੀਜੈਂਡਸ ਵਲੋਂ ਰਾਹੁਲ ਸ਼ਰਮਾ ਨੇ 3 ਅਤੇ ਪ੍ਰਗਿਆਨ ਓਝਾ ਤੇ ਮੁਨਾਫ ਪਟੇਲ ਨੇ 2-2 ਵਿਕਟਾਂ ਲਈਆਂ।

ਇਹ ਵੀ ਪੜ੍ਹੋ : ਆਰੋਨ ਫਿੰਚ ਨੇ ODI ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਕੱਲ੍ਹ ਖੇਡਣਗੇ ਆਖ਼ਰੀ ਵਨ-ਡੇ

ਅੱਜ ਦੇ ਮੈਚ ਦੀਆਂ ਟੀਮਾਂ :

ਇੰਡੀਆ ਲੀਜੈਂਡਸ : ਸਚਿਨ ਤੇਂਦੁਲਕਰ (ਕਪਤਾਨ), ਸੁਰੇਸ਼ ਰੈਨਾ, ਯੁਵਰਾਜ ਸਿੰਘ, ਇਰਫਾਨ ਪਠਾਨ, ਯੂਸੁਫ ਪਠਾਨ, ਹਰਭਜਨ ਸਿੰਘ, ਮੁਨਾਫ ਪਟੇਲ, ਸੁਬਰਾਮਨੀਅਮ ਬਦਰੀਨਾਥ, ਸਟੂਅਰਟ ਬਿੰਨੀ, ਨਮਨ ਓਝਾ, ਮਨਪ੍ਰੀਤ ਗੋਨੀ, ਪ੍ਰਗਿਆਨ ਓਝਾ, ਵਿਨੇ ਕੁਮਾਰ, ਅਭਿਮਨਿਊ ਮਿਥੁਨ, ਰਾਜੇਸ਼ ਪਵਾਰ ਅਤੇ ਰਾਹੁਲ ਸ਼ਰਮਾ।

ਸਾਊਥ ਅਫਰੀਕਾ ਲੀਜੈਂਡਸ : ਜੌਂਟੀ ਰੋਡਸ (ਕਪਤਾਨ), ਅਲਵੀਰੋ ਪੀਟਰਸਨ, ਐਂਡਰਿਊ ਪੁਟਿਕ, ਐਡੀ ਲੀ, ਗਾਰਨੇਟ ਕਰੂਗਰ, ਹੈਨਰੀ ਡੇਵਿਡਸ, ਜੈਕਸ ਰੂਡੋਲਫ਼, ਜੋਹਾਨ ਬੋਥਾ, ਜੋਹਾਨ ਵੈਨ ਡੇਰ ਵਾਥ, ਲਾਂਸ ਕਲੂਜ਼ਨਰ, ਐਲ ਨੌਰਿਸ ਜੋਨਸ, ਮਖਾਯਾ ਨਤੀਨੀ, ਮੋਰਨੇ ਵੈਨ ਵਿਕ, ਟੀ. ਟਸ਼ਬਾਲਾਲਾ, ਵਰਨੋਨ ਫਿਲੈਂਡਰ ਅਤੇ ਜ਼ੈਂਡਰ ਡੀ ਬਰੂਏਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News