ਰੋਡ ਸੇਫਟੀ ਵਰਲਡ ਕ੍ਰਿਕਟ ਸੀਰੀਜ਼ : ਬਿਨਾਂ ਮਾਸਕ ਨਹੀਂ ਮਿਲੇਗੀ ਐਂਟਰੀ
Wednesday, Mar 17, 2021 - 12:32 AM (IST)
ਰਾਏਪੁਰ– ਛੱਤੀਸਗੜ੍ਹ ਵਿਚ ਕੋਰੋਨਾ ਵਾਇਰਸ ਮਾਮਲਿਆਂ ਦੇ ਵਧਣ ਨੂੰ ਦੇਖਦੇ ਹੋਏ ਰਾਜ ਸਰਕਾਰ ਨੇ ਨਵਾ ਰਾਏਪੁਰ ਵਿਚ ਹੋ ਰਹੀ ਰੋਡ ਸੇਫਟੀ ਵਰਲਡ ਕ੍ਰਿਕਟ ਸੀਰੀਜ਼ ਵਿਚ ਬਿਨਾਂ ਮਾਸਕ ਲਾਏ ਦਰਸ਼ਕਾਂ ਨੂੰ ਐਂਟਰੀ ਨਾ ਦੇਣ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- IND vs ENG : ਇੰਗਲੈਂਡ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਰਾਜ ਦੇ ਸੀਨੀਅਰ ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਰੋਡੀ ਸੇਫਡੀ ਵਰਲਡ ਕ੍ਰਿਕਟ ਸੀਰੀਜ਼ ਵਿਚ ਦਰਸ਼ਕ ਹੁਣ ਬਿਨਾਂ ਮਾਸਕ ਦੇ ਸਟੇਡੀਅਮ ਵਿਚ ਐਂਟਰੀ ਨਹੀਂ ਕਰ ਸਕਣਗੇ। ਅਧਿਕਾਰੀਆਂ ਨੇ ਦੱਸਿਆ ਕਿ ਮੈਚ ਦੌਰਾਨ ਜੇਕਰ ਕੋਈ ਦਰਸ਼ਕ ਬਿਨਾਂ ਮਾਸਕ ਦੇ ਦੇਖਿਆ ਜਾਂਦਾ ਹੈ ਤਾਂ ਉਸਦੇ ਵਿਰੁੱਧ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
ਇਹ ਖ਼ਬਰ ਪੜ੍ਹੋ- ਪ੍ਰਸਿੱਧ ਕ੍ਰਿਸ਼ਣਾ ਤੇ ਕਰੁਣਾਲ ਪੰਡਯਾ ਨੂੰ ਮਿਲੇਗਾ ਵਨ ਡੇ ਟੀਮ ’ਚ ਮੌਕਾ!
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।