ਰੀਆ ਚੀਨੀ ਤਾਈਪੇ ਓਪਨ ਦੇ ਮੁੱਖ ਡਰਾਅ ’ਚ ਪਹੁੰਚੀ
Wednesday, Sep 04, 2019 - 10:48 AM (IST)

ਸਪੋਰਸਟ ਡੈਸਕ— ਭਾਰਤੀ ਬੈਡਮਿੰਟਨ ਖਿਡਾਰਨ ਰੀਆ ਮੁਖਰਜੀ ਚੀਨੀ ਤਾਈਪੇ ਓਪਨ ਦੇ ਕੁਆਲੀਫਾਇੰਗ ਮੁਕਾਬਲੇ ਵਿਚ ਹਾਂਗਕਾਂਗ ਦੀ ਚੇਓਂਗ ਯਿੰਗ ਮੇਈ ਨੂੰ ਕੁਆਲੀਫਾਇੰਗ ਦੌਰ ਵਿਚ ਹਰਾ ਕੇ ਮੰਗਲਵਾਰ ਨੂੰ ਮੁੱਖ ਡਰਾਅ ਵਿਚ ਪਹੁੰਚ ਗਈ ਹੈ। ਸਵਿਸ ਓਪਨ ਦੇ ਕੁਆਟਰ ਫਾਈਨਲ ’ਚ ਪੁੱਜਣ ਵਾਲੀ ਰੀਆ ਨੇ ਚੇਉਂਗ ਨੂੰ 34 ਮਿੰਟ ਤੱਕ ਚੱਲੇ ਮੁਕਾਬਲੇ ’ਚ 9-21,21-16,23-21 ਨਾਲ ਹਰਾਇਆ । ਮੁੱਖ ਡ੍ਰਾ ’ਚ 20 ਸਾਲ ਦੀ ਰੀਆ ਦਾ ਮੁਕਾਬਲਾ ਥਾਈਲੈਂਡ ਦੀ ਸੁਪਨਿਦਾ ਕਾਟੇਥੋਂਗ ਨਾਲ ਹੋਵੇਗਾ।ਸੁਪਨਿਦਾ ਨੇ ਵੀ ਕੁਆਲੀਫਾਇਰ ਦੇ ਰਾਹੀਂ ਮੁੱਖ ਡ੍ਰਾ ’ਚ ਜਗ੍ਹਾ ਪੱਕੀ ਕੀਤੀ ਹੈ। ਇਸ ’ਚ, ਸਟਾਰ ਸ਼ਟਲਰ ਅਤੇ ਸਾਬਕ ਚੈਂਪੀਅਨ ਸਾਇਨਾ ਨੇਹਵਾਲ ਨੇ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਹੈ। ਸਮੀਰ ਵਰਮਾ ਅਤੇ ਐੱਚ. ਐੱਸ ਪ੍ਰਣਏ ਇੱਥੇ ਦਾਅਵੇਦਾਰੀ ਪੇਸ਼ ਨਹੀਂ ਕਰਣਗੇ। ਸਾਬਕ ਚੈਂਪੀਅਨ ਸੌਰਭ ਵਰਮਾ ਵਰਲਡ ਟੂਰ ਸੁਪਰ 300 ਟੂਰਨਾਮੈਂਟ ’ਚ ਭਾਰਤੀ ਅਭਿਆਨ ਦਾ ਅਗੁਵਾਈ ਕਰਣਗੇ।