... ਤਾਂ ਇਸ ਕਾਰਨ ਰਿਤੂ ਫੋਗਾਟ ਨੇ ਰੈਸਲਿੰਗ ਨੂੰ ਕਿਹਾ ਅਲਵਿਦਾ

02/26/2019 4:48:59 PM

ਨਵੀਂ ਦਿੱਲੀ— ਭਾਰਤ 'ਚ ਮਹਿਲਾ ਰੈਸਲਿੰਗ ਨੂੰ ਨਵੀਂ ਪਛਾਣ ਦੇਣ ਵਾਲੇ ਫੋਗਾਟ ਪਰਿਵਾਰ ਦੀ ਤੀਜੀ ਬੇਟੀ ਰਿਤੂ ਫੋਗਾਟ ਨੇ ਰੈਸਲਿੰਗ ਨੂੰ ਅਲਵਿਦਾ ਕਹਿ ਕੇ ਭਾਰਤੀ ਰੈਸਲਿੰਗ ਫੈਡਰੇਸ਼ਨ ਨੂੰ ਤਗੜਾ ਝਟਕਾ ਦੇ ਦਿੱਤਾ ਹੈ। ਗੀਤਾ ਫੋਗਾਟ ਅਤੇ ਬਬੀਤਾ ਫੋਗਾਟ ਦੀ ਛੋਟੀ ਭੈਣ ਰਿਤੂ ਨੇ ਰੈਸਲਿੰਗ ਦੇ ਬਜਾਏ ਮਿਕਸਡ ਮਾਰਸ਼ਲ ਆਰਟ 'ਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਖ਼ਬਰਾਂ ਮੁਤਾਬਕ ਰਿਤੂ ਨੇ ਸਿੰਗਾਪੁਰ ਦੀ ਇਵਾਲਫ ਫਾਈਟ ਟੀਮ ਨੂੰ ਜੁਆਇਨ ਕਰ ਲਿਆ ਹੈ। ਖਬਰ ਮੁਤਾਬਕ ਰਿਤੂ ਦਾ ਕਹਿਣ ਹੈ, ''ਮੈਂ ਆਪਣੇ ਇਸ ਫੈਸਲੇ ਤੋਂ ਬਹੁਤ ਉਤਸ਼ਾਹਤ ਹਾਂ। ਮੈਂ ਰੈਸਲਿੰਗ ਛੱਡ ਕੇ ਇਸ ਈਵੈਂਟ ਨੂੰ ਇਸ ਲਈ ਚੁਣਿਆ ਹੈ ਤਾਂ ਜੋ ਮੈਂ ਮਿਕਸਡ ਮਾਰਸ਼ਲ ਆਰਟਸ 'ਚ ਦੇਸ਼ ਦੀ ਪਹਿਲੀ ਵਰਲਡ ਚੈਂਪੀਅਨ ਬਣ ਸਕਾਂ।'' 

24 ਸਾਲ ਦੀ ਰਿਤੂ ਨੂੰ ਬੇਹੱਦ ਪ੍ਰਤਿਭਾਸ਼ਾਲੀ ਮਹਿਲਾ ਰੈਸਲਰ ਮੰਨਿਆ ਜਾਂਦਾ ਹੈ। ਉਹ 48 ਕਿਲੋਗ੍ਰਾਮ ਦੀ ਕੈਟੇਗਰੀ 'ਚ ਅੰਡਰ 23 ਵਰਲਡ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਮਗਾ ਜਿੱਤ ਚੁੱਕੀ ਹੈ। ਰਿਤੂ ਦੇ ਫੈਸਲੇ ਨਾਲ ਫੈਡਰੇਸ਼ਨ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ ਹੈ ਕਿ ਰਿਤੂ ਨੇ ਇੰਨੀਆਂ ਸ਼ਾਨਦਾਰ ਸੰਭਾਵਨਾਵਾਂ ਵਾਲੇ ਕਰੀਅਰ ਨੂੰ ਛੱਡ ਕੇ ਇਹ ਫੈਸਲਾ ਲਿਆ ਹੈ । ਹੁਣ ਉਨ੍ਹਾਂ ਲਈ ਰੈਸਲਿੰਗ 'ਚ ਵਾਪਸ ਆਉਣ ਦੇ ਰਸਤੇ ਬੰਦ ਹੋ ਚੁੱਕੇ ਹਨ। ਰਿਤੂ ਦੇ ਪਰਿਵਾਰ ਦੀਆਂ ਦੋ ਵੱਡੀਆਂ ਭੈਣਾਂ ਭਾਵ ਗੀਤਾ ਅਤੇ ਬਬੀਤਾ ਦੀ ਕਾਮਯਾਬੀ 'ਤੇ ਦੰਗਲ ਦੇ ਨਾਂ ਨਾਲ ਫਿਲਮ ਵੀ ਬਣ ਚੁੱਕੀ ਹੈ ਜਿਸ 'ਚ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਉਨ੍ਹਾਂ ਦੇ ਪਿਤਾ ਦੀ ਭੂਮਿਕਾ ਨਿਭਾਈ ਸੀ।


Tarsem Singh

Content Editor

Related News