ਰਿਸ਼ਭ ਪੰਤ ਦਿਸਣਗੇ IPL 2023 ''ਚ, ਪੋਟਿੰਗ ਨੇ ਕਿਹਾ- ਭਾਵੇਂ ਉਹ ਫਿੱਟ ਨਹੀੰ, ਪਰ ਟੀਮ ਦੇ ਨਾਲ ਰਹਿਣਗੇ
Saturday, Jan 21, 2023 - 05:04 PM (IST)

ਦੁਬਈ (ਭਾਸ਼ਾ)– ਦਿੱਲੀ ਕੈਪੀਟਲਸ ਦਾ ਕੋਚ ਰਿਕੀ ਪੋਂਟਿੰਗ ਚਾਹੁੰਦਾ ਹੈ ਕਿ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੌਰਾਨ ਟੀਮ ਦਾ ਨਿਯਮਤ ਕਪਤਾਨ ਰਿਸ਼ਭ ਪੰਤ ਹਫਤੇ ਦੇ ਪ੍ਰਤੀ ਦਿਨ ਡਗ ਆਊਟ ਵਿਚ ਉਸਦੇ ਕੋਲ ਬੈਠੇ। ਪੰਤ ਦਸੰਬਰ ਦੇ ਆਖਰੀ ਹਫਤੇ ਵਿਚ ਕਾਰ ਹਾਦਸੇ ਵਿਚ ਜ਼ਖ਼ਮੀ ਹੋ ਗਿਆ ਸੀ, ਜਿਸ ਦੇ ਕਾਰਨ ਉਹ ਆਈ. ਪੀ. ਐੱਲ. ਵਿਚ ਨਹੀਂ ਖੇਡ ਸਕੇਗਾ। ਭਾਰਤ ਦੇ ਵਿਕਟਕੀਪਰ ਤੇ ਦਿੱਲੀ ਕੈਪੀਟਲਸ ਦੇ ਕਪਤਾਨ ਪੰਤ ਦਾ ਅਜੇ ਮੁੰਬਈ ਵਿਚ ਇਲਾਜ ਚੱਲ ਰਿਹਾ ਹੈ।
ਪੋਂਟਿੰਗ ਨੇ ਕਿਹਾ,‘‘ਤੁਸੀਂ ਉਸ ਵਰਗੇ ਖਿਡਾਰੀ ਦੀ ਜਗ੍ਹਾ ਨਹੀਂ ਭਰ ਸਕਦੇ। ਉਸ ਤਰ੍ਹਾਂ ਦੇ ਖਿਡਾਰੀ ਆਸਾਨੀ ਨਾਲ ਪੈਦਾ ਨਹੀਂ ਹੁੰਦੇ। ਅਸੀਂ ਉਸਦੀ ਜਗ੍ਹਾ ਕਿਸੇ ਵਿਕਟਕੀਪਰ ਬੱਲੇਬਾਜ਼ ਨੂੰ ਟੀਮ ਵਿਚ ਰੱਖਣ ’ਤੇ ਧਿਆਨ ਦੇ ਰਹੇ ਹਾਂ।’’ ਉਸ ਨੇ ਕਿਹਾ,‘‘ਜੇਕਰ ਉਹ ਅਸਲੀਅਤ ਵਿਚ ਖੇਡਣ ਲਈ ਸਰੀਰਕ ਤੌਰ ’ਤੇ ਫਿੱਟ ਨਹੀਂ ਹੈ, ਅਸੀਂ ਤਦ ਵੀ ਚਾਹਾਂਗਾ ਕਿ ਉਹ ਟੀਮ ਦੇ ਨਾਲ ਰਹੇ। ਜੇਕਰ ਉਹ ਸਫਰ ਕਰਨ ਵਿਚ ਸਮਰੱਥ ਹੁੰਦਾ ਹੈ ਤੇ ਟੀਮ ਦੇ ਨਾਲ ਰਹਿੰਦਾ ਹੈ ਤਾਂ ਮੈਂ ਹਫਤੇ ਦੇ ਹਰੇਕ ਦਿਨ ਡਗ ਆਊਟ ਵਿਚ ਉਸਦੇ ਨਾਲ ਬੈਠਣਾ ਪਸੰਦ ਕਰਾਂਗਾ।’’