ਰਿਸ਼ਭ ਪੰਤ ਬਣੇ ਮੈਨ ਆਫ ਦਿ ਸੀਰੀਜ਼, ਕਿਹਾ- ਮੈਂ ਗ਼ਲਤੀਆਂ ਕੀਤੀਆਂ ਪਰ ਹੁਣ ਬਿਹਤਰ ਹੋ ਰਿਹਾ ਹਾਂ
Tuesday, Mar 15, 2022 - 10:51 AM (IST)
ਬੈਂਗਲੁਰੂ- ਸ਼੍ਰੀਲੰਕਾ ਖ਼ਿਲਾਫ਼ ਭਾਰਤ ਦੀ 2-0 ਦੀ ਜਿੱਤ 'ਚ ਪਲੇਅਰ ਆਫ਼ ਦਿ ਸੀਰੀਜ਼ ਬਣੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਸੋਮਵਾਰ ਨੂੰ ਮੈਚ ਦੇ ਬਾਅਦ ਕਿਹਾ ਕਿ ਉਨ੍ਹਾਂ ਨੂੰ ਵਿਕਟਕੀਪਿੰਗ ਤੇ ਬੱਲੇਬਾਜ਼ੀ ਦੋਵਾਂ 'ਚ ਮਜ਼ਾ ਆਉਂਦਾ ਹੈ। ਪੰਤ ਨੇ ਕਿਹਾ ਕਿ ਮੈਂ ਪਹਿਲਾਂ ਕੁਝ ਗ਼ਲਤੀਆਂ ਕੀਤੀਆਂ ਸਨ ਪਰ ਮੈਂ ਬਿਹਤਰ ਹੋ ਰਿਹਾ ਹਾਂ। ਵਿਕਟ ਬੱਲੇਬਾਜ਼ੀ ਲਈ ਮੁਸ਼ਕਲ ਸੀ ਇਸ ਲਈ ਮੈਂ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : ਰੋਹਿਤ ਨੇ ਆਪਣੇ ਨਾਂ ਕੀਤੀ ਵੱਡੀ ਉਪਲੱਬਧੀ, ਭਾਰਤ ਨੂੰ ਦਿਵਾਈ ਲਗਾਤਾਰ 14ਵੀਂ ਜਿੱਤ
ਪੰਤ ਨੇ ਅੱਗੇ ਕਿਹਾ ਕਿ ਟੀਮ ਪ੍ਰਬੰਧਨ ਜੋ ਵੀ ਚਾਹੇਗੀ, ਮੈਂ ਉਸ ਸਥਾਨ 'ਤੇ ਬੱਲੇਬਾਜ਼ੀ ਕਰਾਂਗਾ। ਆਤਮਵਿਸ਼ਵਾਸ ਬਹੁਤ ਅਹਿਮ ਹੈ। ਮੈਂ ਪਹਿਲਾਂ ਇਹ ਸੋਚਦਾ ਸੀ ਕਿ ਗੇਂਦ ਮੈਥੋ ਖੁੰਝ ਜਾਵੇਗੀ। ਹੁਣ ਮੈਂ ਆਤਮਵਿਸ਼ਵਾਸ ਨਾਲ ਭਰਿਆ ਹਾਂ ਤੇ ਉਹ ਮੈਦਾਨ 'ਤੇ ਸਾਫ਼ ਦਿਸਦਾ ਹੈ। ਮੈਂ ਅੱਗੇ ਵੀ ਟੀਮ ਦੇ ਪ੍ਰਦਰਸ਼ਨ 'ਚ ਯੋਗਦਾਨ ਦੇਣ ਦੀ ਕੋਸ਼ਿਸ਼ ਕਰਾਂਗਾ।
ਇਹ ਵੀ ਪੜ੍ਹੋ : ਹਾਰਦਿਕ ਪੰਡਯਾ ਆਈ. ਪੀ. ਐੱਲ. ਤੋਂ ਪਹਿਲਾਂ ਫਿੱਟਨੈਸ ਟੈਸਟ ਲਈ ਐੱਨ. ਸੀ. ਏ. ਪੁੱਜੇ
ਜ਼ਿਕਰਯੋਗ ਹੈ ਕਿ ਸ਼੍ਰੀਲੰਕਾ ਖ਼ਿਲਾਫ਼ ਦੂਜੀ ਪਾਰੀ 'ਚ ਰਿਸ਼ਭ ਪੰਤ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਅਰਧ ਸੈਂਕੜਾ ਲਾਇਆ। ਪੰਤ ਸਿਰਫ਼ 28 ਗੇਂਦਾਂ 'ਤੇ ਅਰਧ ਸੈਂਕੜਾ ਲਾ ਦਿੱਤਾ। ਇਹ ਭਾਰਤ ਲਈ ਟੈਸਟ ਕ੍ਰਿਕਟ ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਪੰਤ ਤੋਂ ਪਹਿਲਾਂ ਭਾਰਤ ਲਈ ਸਭ ਤੋਂ ਤੇਜ਼ ਅਰਧ ਸੈਂਕੜੇ ਲਗਾਉਣ ਦਾ ਰਿਕਾਰਡ ਕਪਿਲ ਦੇਵ ਦੇ ਨਾਂ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।