ਇੰਗਲੈਂਡ ਲਾਇੰਸ ਖਿਲਾਫ ਭਾਰਤ ਏ ''ਚ ਖੇਡਣਗੇ ਪੰਤ ਅਤੇ ਰਹਾਨੇ

Sunday, Jan 20, 2019 - 10:29 AM (IST)

ਇੰਗਲੈਂਡ ਲਾਇੰਸ ਖਿਲਾਫ ਭਾਰਤ ਏ ''ਚ ਖੇਡਣਗੇ ਪੰਤ ਅਤੇ ਰਹਾਨੇ

ਨਵੀਂ ਦਿੱਲੀ— ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਇੰਗਲੈਂਡ ਲਾਇੰਸ ਦੇ ਖਿਲਾਫ 23 ਜਨਵਰੀ ਤੋਂ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦੇ ਅੰਤਿਮ ਦੋ ਮੈਚਾਂ 'ਚ ਖੇਡਣਗੇ। ਸੀਰੀਜ਼ ਦੇ ਸ਼ੁਰੂਆਤੀ ਤਿੰਨ ਮੈਚਾਂ 'ਚ ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਟੀਮ ਦੀ ਕਮਾਨ ਸੰਭਾਲਣਗੇ ਜਦਕਿ ਅੰਤਿਮ ਦੋ ਮੈਚਾਂ 'ਚ ਮਹਾਰਾਸ਼ਟਰ ਦੇ ਬੱਲੇਬਾਜ਼ ਅੰਕਿਤ ਬਾਵਨੇ ਕਪਤਾਨੀ ਦੀ ਭੂਮਿਕਾ ਨਿਭਾਉਣਗੇ। ਬੀ.ਸੀ.ਸੀ.ਆਈ. ਦੀ ਸੀਨੀਅਰ ਚੋਣ ਕਮੇਟੀ ਨੇ ਇੰਗਲੈਂਡ ਲਾਇੰਸ ਦੇ ਖਿਲਾਫ ਵਨ ਡੇ ਸੀਰੀਜ਼ ਲਈ ਸ਼ਨੀਵਾਰ ਨੂੰ ਟੀਮ ਦਾ ਐਲਾਨ ਕੀਤਾ ਹੈ।

ਪੰਤ ਨੂੰ ਆਸਟਰੇਲੀਆ ਵਨ ਡੇ ਸੀਰੀਜ਼ 'ਚ ਦਿੱਤਾ ਗਿਆ ਸੀ ਆਰਾਮ
ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੰਤ ਨੂੰ ਦੌਰੇ 'ਤੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਲਈ ਨਹੀਂ ਚੁਣਿਆ ਗਿਆ ਸੀ ਪਰ ਉਹ ਵਿਸ਼ਵ ਕੱਪ ਟੀਮ 'ਚ ਜਗ੍ਹਾ ਬਣਾਉਣ ਦੇ ਦਾਅਵੇਦਾਰ ਹਨ। ਪੰਤ 29 ਅਤੇ 31 ਜਨਵਰੀ ਨੂੰ ਖੇਡੇ ਜਾਣ ਵਾਲੇ ਚੌਥੇ ਅਤੇ ਪੰਜਵੇਂ ਮੈਚ 'ਚ ਟੀਮ ਦਾ ਹਿੱਸਾ ਹੋਣਗੇ। ਇਸ ਤੋਂ ਬਾਅਦ ਉਹ 6 ਫਰਵਰੀ ਤੋਂ ਨਿਊਜ਼ੀਲੈਂਡ ਦੇ ਖਿਲਾਫ ਸ਼ੁਰੂ ਹੋਣ ਵਾਲੀ ਕੌਮਾਂਤਰੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਨਾਲ ਜੁੜਨਗੇ। ਸੀਰੀਜ਼ ਦੇ ਸ਼ੁਰੂਆਤੀ ਤਿੰਨ ਮੈਚਾਂ 'ਚ ਰਹਾਨੇ ਦੀ ਅਗਵਾਈ 'ਚ ਚੁਣੀ ਗਈ ਭਾਰਤ ਏ ਟੀਮ 'ਚ ਹਨੁਮਾ ਵਿਹਾਰੀ, ਸ਼੍ਰੇਅਸ ਅਈਅਰ ਅਤੇ ਸ਼ਾਰਦੁਲ ਠਾਕੁਰ ਨੂੰ ਵੀ ਜਗ੍ਹਾ ਮਿਲੀ ਹੈ। ਪੰਤ ਦੇ ਇਲਾਵਾ ਕਰੁਣਾਲ ਪੰਡਯਾ ਨੂੰ ਵੀ ਨਿਊਜ਼ੀਲੈਂਡ 'ਚ ਹੋਣ ਵਾਲੀ ਟੀ-20 ਸੀਰੀਜ਼ ਤੋਂ ਪਹਿਲਾਂ ਅਭਿਆਸ ਦਾ ਮੌਕਾ ਮਿਲੇਗਾ।
PunjabKesari
ਟੀਮ : ਪਹਿਲੇ ਤਿੰਨ ਵਨ ਡੇ ਲਈ ਭਾਰਤ ਏ ਟੀਮ : ਅਜਿੰਕਯ ਰਹਾਨੇ (ਕਪਤਾਨ), ਅਨਮੋਲਪ੍ਰੀਤ ਸਿੰਘ, ਰਿਤੂਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਹਨੁਮਾ ਵਿਹਾਰੀ, ਅੰਕਿਤ ਬਾਵਨੇ, ਇਸ਼ਾਨ ਕਿਸ਼ਨ (ਵਿਕਟਕੀਪਰ), ਕਰੁਣਾਲ ਪੰਡਯਾ, ਅਕਸ਼ਰ ਪਟੇਲ, ਮਯੰਕ ਮਾਰਕੰਡੇਯ, ਜਯੰਤ ਯਾਦਵ, ਸਿਧਾਰਥ ਕੌਲ, ਸ਼ਾਰਦੁਲ ਠਾਕੁਰ, ਦੀਪਕ ਚਾਹਰ ਅਤੇ ਨਵਦੀਪ ਸੈਨੀ।

ਚੌਥੇ ਅਤੇ ਪੰਜਵੇਂ ਵਨ ਡੇ ਲਈ ਭਾਰਤ ਏ ਟੀਮ : ਅੰਕਿਤ ਬਾਵਨੇ (ਕਪਤਾਨ), ਅਨਮੋਲਪ੍ਰੀਤ ਸਿੰਘ, ਰਿਤੂਰਾਜ ਗਾਇਕਵਾੜ, ਰਿਕੀ ਭੁਈ, ਸਿਧੇਸ਼ ਲਾਡ, ਹਿੰਮਤ ਸਿੰਘ, ਰਿਸ਼ਭ ਪੰਤ (ਵਿਕਟਕੀਪਰ), ਦੀਪਕ ਹੁੱਡਾ, ਅਕਸ਼ਰ ਪਟੇਲ, ਰਾਹੁਲ ਚਾਹਰ, ਜਯੰਤ ਯਾਦਵ, ਨਵਦੀਪ ਸੈਨੀ, ਆਵੇਸ਼ ਖਾਨ, ਦੀਪਕ ਚਾਹਰ ਅਤੇ ਸ਼ਾਰਦੁਲ ਠਾਕੁਰ।


author

Tarsem Singh

Content Editor

Related News