ਨਹਿਰਾ ਨੇ ਭਾਰਤ ਦੀ ਵਰਲਡ ਕੱਪ ਟੀਮ ''ਚ ਪੰਤ ਨੂੰ ਚੁਣਨ ਦੇ ਸਮਰਥਨ ਦੇ ਦੱਸੇ ਕਾਰਨ

02/14/2019 5:09:08 PM

ਨਵੀਂ ਦਿੱਲੀ— ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਦਾ ਮੰਨਣਾ ਹੈ ਕਿ ਮੈਚ ਵਿਨਰ, ਬੈਕਅਪ ਸਲਾਮੀ ਬੱਲੇਬਾਜ਼ ਅਤੇ ਰੋਹਿਤ ਸ਼ਰਮਾ ਦੀ ਤਰ੍ਹਾਂ ਛੱਕੇ ਮਾਰਨ 'ਚ ਸਮਰਥ ਹੋਣ ਦੇ ਕਾਰਨ ਰਿਸ਼ਭ ਪੰਤ ਭਾਰਤ ਦੀ ਵਰਲਡ ਕੱਪ ਟੀਮ 'ਚ ਜਗ੍ਹਾ ਬਣਾਉਣ ਦੇ ਹੱਕਦਾਰ ਹਨ। ਸੋਨੇਟ ਕਲੱਬ ਦੇ ਨਾਲ ਜੁੜਨ ਦੇ ਬਾਅਦ ਤੋਂ ਦਿੱਲੀ ਅਤੇ ਕੌਮਾਂਤਰੀ ਕ੍ਰਿਕਟ 'ਚ ਪੰਤ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ 'ਤੇ ਨਜ਼ਰ ਰੱਖਣ ਵਾਲੇ ਨਹਿਰਾ ਨੇ ਇਸ ਨੌਜਵਾਨ ਖਿਡਾਰੀ ਨੂੰ ਵਰਲਡ ਕੱਪ ਦੇ ਅਖੀਰਲੇ ਗਿਆਰਾਂ 'ਚ ਸ਼ਾਮਲ ਕਰਨ ਦੇ ਪੰਜ ਕਾਰ ਦੱਸੇ ਹਨ।
PunjabKesari
ਨਹਿਰਾ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਟੀਮ 'ਚ ਹਮੇਸ਼ਾ ਯੋਗਦਨ ਦੇਣ ਵਾਲੇ ਖਿਡਾਰੀ ਹੁੰਦੇ ਹਨ ਪਰ ਵਰਲਡ ਕੱਪ ਜਿਹੀ ਵੱਡੀ ਪ੍ਰਤੀਯੋਗਿਤਾ 'ਚ ਤੁਹਾਨੂੰ ਐਕਸ ਫੈਕਟਰ ਵਾਲੇ ਖਿਡਾਰੀਆਂ ਦੀ ਜ਼ਰੂਰਤ ਹੁੰਦੀ ਹੈ। ਰਿਸ਼ਭ ਪੰਤ ਸਿਰਫ ਯੋਗਦਾਨ ਦੇਣ ਵਾਲਾ ਖਿਡਾਰੀ ਨਹੀਂ ਹੈ ਸਗੋਂ ਉਹ ਮੈਚ ਜੇਤੂ ਹੈ ਜਿਸ ਨੂੰ ਵਰਲਡ ਕੱਪ ਲਈ ਟੀਮ 'ਚ ਚੁਣਿਆ ਜਾਣਾ ਚਾਹੀਦਾ ਹੈ। ਵਰਲਡ ਕੱਪ 2011 'ਚ ਖਿਤਾਬ ਜਿੱਤਣ ਵਾਲੀ ਭਾਰਤੀ ਟੀਮ ਦੇ ਅਹਿਮ ਮੈਂਬਰ ਰਹੇ ਨਹਿਰਾ ਦਾ ਮੰਨਣਾ ਹੈ ਕਿ ਪੰਤ ਨੁੰ ਚੁਣਨ ਦੇ ਤਿੰਨ-ਚਾਰ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਭਾਰਤ ਦੇ ਬੱਲੇਬਾਜ਼ੀ ਕ੍ਰਮ ਨੂੰ ਦੇਖੋ ਤਾਂ ਸ਼ਿਖਰ ਧਵਨ ਦੇ ਇਲਾਵਾ ਚੋਟੀ ਦੇ 7 'ਚ ਖੱਬੇ ਹੱਥ ਦਾ ਕੋਈ ਬੱਲੇਬਾਜ਼ ਨਹੀਂ ਹੈ। ਸੱਜੇ ਅਤੇ ਖੱਬੇ ਹੱਥ ਦੇ ਤਾਲਮੇਲ ਦੇ ਨਾਲ ਤੁਹਾਨੂੰ ਵਿਭਿੰਨਤਾ ਦੀ ਜ਼ਰੂਰਤ ਹੁੰਦੀ ਹੈ ਜਿੱਥੇ ਰਿਸ਼ਭ ਫਿੱਟ ਬੈਠਦਾ ਹੈ। 21 ਸਾਲਾ ਦਾ ਪੰਤ ਖੱਬੇ ਹੱਥ ਦਾ ਬੱਲੇਬਾਜ਼ ਹੈ ਅਤੇ ਇੰਗਲੈਂਡ ਅਤੇ ਆਸਟਰੇਲੀਆ 'ਚ ਆਪਣੀ ਪਹਿਲੀ ਸੀਰੀਜ਼ 'ਚ ਸੈਂਕੜਾ ਜੜ ਚੁੱਕਾ ਹੈ।
PunjabKesari
ਦੱਖਣੀ ਅਫਰੀਕਾ 'ਚ 2003 'ਚ ਵਰਲਡ ਕੱਪ ਫਾਈਨਲ 'ਚ ਖੇਡਣ ਵਾਲੇ ਨਹਿਰਾ ਨੇ ਕਿਹਾ, ''ਦੂਜੀ ਗੱਲ, ਰਿਸ਼ਭ ਪੰਤ ਪਹਿਲੇ ਤੋਂ ਸਤਵੇਂ ਨੰਬਰ ਤੱਕ ਕਿਸੇ ਵੀ ਕ੍ਰਮ 'ਚ ਬੱਲੇਬਾਜ਼ੀ ਕਰ ਸਕਦਾ ਹੈ ਅਤੇ ਕਪਤਾਨ ਕੋਹਲੀ ਅਤੇ ਟੀਮ ਮੈਨੇਜਮੈਂਟ ਉਸ ਦਾ ਇਸਤੇਮਾਲ ਲਚੀਲੇਪਨ ਦੇ ਲਈ ਕਰ ਸਕਦੇ ਹਨ।'' ਨਹਿਹਾ ਨੇ ਜੋ ਤੀਜਾ ਕਾਰਨ ਦੱਸਿਆ ਹੈ ਉਹ ਇਹ ਹੈ ਕਿ ਪੰਤ ਸ਼ੁਰੂਆਤ ਤੋਂ ਹੀ ਆਸਾਨੀ ਨਾਲ ਛੱਕੇ ਮਾਰਨ 'ਚ ਸਮਰਥ ਹਨ। ਇਸ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਬੇਖੌਫ ਰਵੱਈਆ ਦਬਾਅ ਦੇ ਹਾਲਾਤ 'ਚ ਫਾਇਦੇਮੰਦ ਸਾਬਤ ਹੁੰਦਾ ਹੈ। ਉਨ੍ਹਾਂ ਕਿਹਾ, ''ਜੇਕਰ ਬਿਨਾ ਕਿਸੇ ਮਸ਼ਕੱਤ ਦੇ ਛੱਕੇ ਮਾਰਨ ਦਾ ਸਵਾਲ ਹੈ ਤਾਂ ਰਿਸ਼ਭ ਵੱਡੇ ਸ਼ਾਟ ਖੇਡਣ ਦੀ ਆਪਣੀ ਸਮਰਥਾ ਦੇ ਕਾਰਨ ਸਿਰਫ ਰੋਹਿਤ ਦੇ ਪਿੱਛੇ ਹੈ। ਭਾਰਤ ਨੂੰ ਵਿਸ਼ਵ ਕੱਪ 'ਚ ਇਸ ਦੀ ਜ਼ਰੂਰਤ ਪਵੇਗੀ।''
PunjabKesari
ਨਹਿਰਾ ਦਾ ਨਾਲ ਹੀ ਮੰਨਣਾ ਹ ਕਿ ਪੰਤ ਨੇ ਇਕੱਲੇ ਦਮ 'ਤੇ ਮੈਚ ਜਿੱਤਣ ਦੀ ਸਮਰਥਾ ਦਿਖਾਈ ਹੈ। ਉਨ੍ਹਾਂ ਕਿਹਾ, ''ਬਿਨਾ ਕਿਸੇ ਨੂੰ ਬੇਈਜ਼ਤ ਕੀਤੇ, ਇਸ ਟੀਮ 'ਚ ਤਿੰਨ ਸਪੱਸ਼ਟ ਜੇਤੂ ਹਨ ਅਤੇ ਉਹ ਹਨ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ। ਮੇਰੀ ਨਜ਼ਰ 'ਚ ਚੌਥਾ ਮੈਚ ਜੇਤੂ ਰਿਸ਼ਭ ਪੰਤ ਹੋਣ ਵਾਲਾ ਹੈ।'' ਨਹਿਰਾ ਨੇ ਕਿਹਾ, ''ਅੰਬਾਤੀ ਰਾਇਡੂ, ਕੇਦਾਰ ਜਾਧਵ ਅਤੇ ਦਿਨੇਸ਼ ਕਾਰਤਿਕ ਸ਼ਾਨਦਾਰ ਖਿਡਾਰੀ ਹਨ ਪਰ ਉਹ ਸਾਰੇ ਇਕੋ ਜਿਹੇ ਹਨ। ਤੁਹਾਨੂੰ ਐੱਕਸ ਫੈਕਟਰ ਦੀ ਜ਼ਰੂਰਤ ਹੁੰਦੀ ਹੈ ਜੋ ਇਸ ਲੜਕੇ ਕੋਲ ਹੈ।'' ਇਹ ਪੁੱਛੇ ਜਾਣ 'ਤੇ ਕਿ ਕੀ ਕਾਰਤਿਕ ਜਿਹੇ ਤਜਰਬੇਕਾਰ ਫਿਨਿਸ਼ਰ ਨੂੰ ਪੰਤ ਦੇ ਲਈ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ, ਨਹਿਰਾ ਨੇ ਕਿਹਾ ਕਿ ਦੋਵੇਂ ਖਿਡਾਰੀ ਟੀਮ 'ਚ ਜਗ੍ਹਾ ਬਣਾ ਸਕਦੇ ਹਨ। ਉਨ੍ਹਾਂ ਕਿਹਾ, ''ਜਿਵੇਂ ਕਿ ਮੈਂ ਪਹਿਲਾਂ ਕਿਹਾ, ਰਿਸ਼ਭ ਤੁਹਾਡਾ ਤੀਜਾ ਸਲਾਮੀ ਬੱਲੇਬਾਜ਼ ਹੋ ਸਕਦਾ ਹੈ। ਇਸ ਲਈ ਕਾਰਤਿਕ ਕ੍ਰਮ 'ਚ ਖੇਡ ਸਕਦਾ ਹੈ।'' ਪੰਦਰਾ ਮੈਂਬਰੀ ਟੀਮ 'ਚ ਤਿੰਨ ਵਿਕਟਕੀਪਰ ਨੂੰ ਸ਼ਾਮਲ ਕਰਨ ਦੇ ਸਵਾਲ 'ਤੇ ਨਹਿਰਾ ਨੇ ਕਿਹਾ ਕਿ ਪੰਤ ਅਤੇ ਕਾਰਤਿਕ ਨੂੰ ਦੂਜੇ ਅਤੇ ਤੀਜੇ ਵਿਕਟਕੀਪਰ ਦੇ ਰੂਪ 'ਚ ਦੇਖਣਾ ਗਲਤ ਹੈ।


Tarsem Singh

Content Editor

Related News