ਭਾਰਤ ਦੇ ਮੁਕਾਬਲੇ ਆਸਟਰੇਲੀਆ ਲਈ ਲਾਹੇਵੰਦ ਹੋਵੇਗਾ ਪਰਥ : ਪੋਂਟਿੰਗ

Tuesday, Dec 11, 2018 - 02:11 PM (IST)

ਭਾਰਤ ਦੇ ਮੁਕਾਬਲੇ ਆਸਟਰੇਲੀਆ ਲਈ ਲਾਹੇਵੰਦ ਹੋਵੇਗਾ ਪਰਥ : ਪੋਂਟਿੰਗ

ਪਰਥ— ਆਸਟਰੇਲੀਆ ਭਾਵੇਂ ਹੀ ਪਹਿਲੇ ਟੈਸਟ ਮੈਚ 'ਚ ਹਾਰ ਗਿਆ ਪਰ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੂੰ ਲਗਦਾ ਹੈ ਕਿ ਪਰਥ 'ਚ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਵਾਲੇ ਦੂਜੇ ਟੈਸਟ 'ਚ ਮੇਜ਼ਬਾਨ ਟੀਮ ਦਾ ਪਲੜਾ ਭਾਰੀ ਰਹੇਗਾ। ਭਾਰਤ ਐਡੀਲੇਡ 'ਚ ਪਹਿਲੇ ਟੈਸਟ ਮੈਚ 'ਚ 31 ਦੌੜਾਂ ਨਾਲ ਜਿੱਤ ਦਰਜ ਕਰਕੇ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੋ ਗਿਆ ਹੈ। ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਆਸਟਰੇਲੀਆਈ ਸਰਜ਼ਮੀਂ 'ਤੇ ਪਹਿਲਾ ਟੈਸਟ ਮੈਚ ਜਿੱਤਿਆ। 

ਪੋਂਟਿੰਗ ਦਾ ਮੰਨਣਾ ਹੈ ਕਿ ਪਰਥ ਦੀ ਨਵੀਂ ਪਿੱਚ ਆਸਟਰੇਲੀਆਈ ਟੀਮ ਲਈ ਢੁਕਵੀਂ ਹੈ। ਉਨ੍ਹਾਂ ਨੇ ਕ੍ਰਿਕਟ.ਕਾਮ.ਏਯੂ ਨੂੰ ਕਿਹਾ, ''ਮੈਨੂੰ ਲਗਦਾ ਹੈ ਕਿ ਪਰਥ ਦੀ ਪਿੱਚ ਭਾਰਤੀ ਖਿਡਾਰੀਆਂ ਦੇ ਮੁਕਾਬਲੇ ਸਾਡੇ ਖਿਡਾਰੀਆਂ ਲਈ ਜ਼ਿਆਦਾ ਲਾਹੇਵੰਦ ਹੋਵੇਗੀ ਪਰ ਆਸਟਰੇਲੀਆਈ ਟੀਮ ਨੂੰ ਜਲਦੀ ਵਾਪਸੀ ਕਰਨੀ ਹੋਵੇਗੀ।'' ਪੋਂਟਿੰਗ ਨੇ ਕਿਹਾ ਕਿ ਆਸਟਰੇਲੀਆ ਨੂੰ ਆਪਣੀਆਂ ਕਮਜ਼ੋਰੀਆਂ ਤੋਂ ਛੇਤੀ ਤੋਂ ਛੇਤੀ ਛੁਟਕਾਰਾ ਪਾਉਣਾ ਹੋਵੇਗਾ ਅਤੇ ਪਹਿਲੇ ਟੈਸਟ ਮੈਚ ਦੀਆਂ ਗਲਤੀਆਂ ਤੋਂ ਸਬਕ ਲੈਣਾ ਹੋਵੇਗਾ।'' 
PunjabKesari
ਇਸ ਸਾਬਕਾ ਕਪਤਾਨ ਨੇ ਕਿਹਾ, ''ਉਨ੍ਹਾਂ ਨੇ ਇਸ ਹਫਤੇ ਖਰਾਬ ਪ੍ਰਦਰਸ਼ਨ ਕੀਤਾ ਅਤੇ ਹਾਰ ਗਏ। ਇਸ ਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ ਪਰ ਉਹ ਪੂਰੀ ਤਰ੍ਹਾਂ ਸਮਰੱਥ ਹਨ।'' ਪੋਂਟਿੰਗ ਨੇ ਕਿਹਾ ਕਿ ਆਸਟਰੇਲੀਆ ਨੂੰ ਇਸ 'ਤੇ ਸਖਤ ਪ੍ਰਤੀਕਿਰਿਆ ਨਹੀਂ ਕਰਨੀ ਚਾਹੀਦੀ ਹੈ ਅਤੇ ਦੂਜੇ ਟੈਸਟ ਮੈਚ 'ਚ ਵੀ ਇਸੇ ਪਲੇਇੰਗ ਇਲੈਵਨ ਦੇ ਨਾਲ ਉਤਰਨਾ ਚਾਹੀਦਾ ਹੈ। ਆਰੋਨ ਫਿੰਚ ਸਲਾਮੀ ਬੱਲੇਬਾਜ਼ ਦੇ ਰੂਪ 'ਚ ਅਸਫਲ ਰਹੇ ਹਨ ਪਰ ਚੋਣਕਰਤਾਵਾਂ, ਕੋਚ ਜਸਟਿਨ ਲੈਂਗਰ ਅਤੇ ਕਪਤਾਨ ਟਿਮ ਪੇਨ ਨੇ ਉਨ੍ਹਾਂ ਦਾ ਪੱਖ ਲਿਆ।


author

Tarsem Singh

Content Editor

Related News