ਕੇਸ਼ੋਪੁਰ ਛੰਭ ’ਚ ਪਹੁੰਚੇ 6-7 ਹਜ਼ਾਰ ਪ੍ਰਵਾਸੀ ਪੰਛੀ, ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਘੱਟ ਰਹੀ ਗਿਣਤੀ
Sunday, Dec 28, 2025 - 11:57 AM (IST)
ਗੁਰਦਾਸਪੁਰ (ਵਿਨੋਦ): ਗੁਰਦਾਸਪੁਰ-ਬਹਿਰਾਮਪੁਰ ਸੜਕ ’ਤੇ ਲੱਗਭਗ 850 ਏਕੜ ਵਿਚ ਫੈਲੇ ਕੇਸ਼ੋਪੁਰ ਛੰਭ ਵਿਚ ਇਸ ਸਾਲ ਸਿਰਫ਼ 6000-7000 ਪ੍ਰਵਾਸੀ ਪੰਛੀ ਪਹੁੰਚੇ ਹਨ। ਪਿਛਲੇ ਸਾਲ ਇਸ ਕੁਦਰਤੀ ਛੰਭ ਵਿਚ 13,000 ਤੋਂ ਵੱਧ ਪ੍ਰਵਾਸੀ ਪੰਛੀ ਆਏ ਸਨ। ਹੁਣ ਤੱਕ ਕੇਸ਼ੋਪੁਰ ਛੰਭ ਵਿਚ ਪਹੁੰਚਣ ਵਾਲੇ ਪ੍ਰਵਾਸੀ ਪੰਛੀਆਂ ਵਿਚ ਨਾਰਦਰਨ ਸ਼ੋਵੇਲਰ, ਨਾਰਦਰਨ ਪਿੰਟੇਲ, ਗੌਡਵਾਲ, ਕਾਮਨ ਕੂਟਸ, ਰੋਡੀ ਸ਼ੈਲਡਕਸ, ਯੂਰੇਸ਼ੀਅਨ ਵਿਜਨ, ਕਾਮਨ ਮੂਰ ਹੈਂਸ, ਪਰਪਲ ਮੂਰ ਹੈਂਸ, ਮੈਲਾਰਡਸ, ਕਾਮਨ ਕ੍ਰੇਨ ਅਤੇ ਸਾਰਸ ਕ੍ਰੇਨ ਸ਼ਾਮਲ ਹਨ।
ਇਹ ਵੀ ਪੜ੍ਹੋ- ਲੋਹੜੀ ਨੇੜੇ ਆਉਂਦੇ ਹੀ 'ਖੂਨੀ ਡੋਰ' ਦਾ ਖੇਡ ਸ਼ੁਰੂ, ਹੁਣ ਪੁਲਸ ਵੱਲੋਂ ਡਰੋਨ ਰਾਹੀਂ ਰੱਖੀ ਜਾਵੇਗੀ ਤਿੱਖੀ ਨਜ਼ਰ
ਹਰ ਸਾਲ ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਵਿਚ ਇਹ ਪੰਛੀ ਵਿਦੇਸ਼ਾਂ ਵਿਚ ਆਪਣੇ ਜੱਦੀ ਨਿਵਾਸ ਸਥਾਨ ਛੱਡ ਕੇ ਕੇਸ਼ੋਪੁਰ ਛੰਭ ਆਉਂਦੇ ਹਨ, ਜਿੱਥੇ ਉਹ ਲੱਗਭਗ 15 ਮਾਰਚ ਤੱਕ ਰਹਿੰਦੇ ਹਨ। ਕੇਸ਼ੋਪੁਰ ਛੰਭ 850 ਏਕੜ ਵੈੱਟਲੈਂਡ ਵਿਚ ਫੈਲਿਆ ਹੋਇਆ ਹੈ, ਜੋ ਕਿ ਪੰਜ ਪਿੰਡਾਂ ਦੀ ਪੰਚਾਇਤੀ ਜ਼ਮੀਨ ਹੈ, ਜਿਸ ’ਚ ਕੇਸ਼ੋਪੁਰ, ਮਗਰਮੁਦੀਆਂ, ਮੱਟਮ, ਮਿਆਣੀ ਅਤੇ ਡਾਲਾ ਸ਼ਾਮਲ ਹੈ।
ਇਹ ਵੀ ਪੜ੍ਹੋ- ਜਥੇਦਾਰ ਗੜਗੱਜ ਦਾ ਵੱਡਾ ਬਿਆਨ ! ਸ਼ਹੀਦੀ ਦਿਹਾੜਿਆਂ ਮੌਕੇ ਪੰਜਾਬ 'ਚ ਹੋਵੇ 'ਡਰਾਈ ਡੇਅ' ਘੋਸ਼ਿਤ
ਕੇਸ਼ੋਪੁਰ ਛੰਭ ਨੂੰ ਇਕ ਸੁੰਦਰ ਸੈਰ-ਸਪਾਟਾ ਸਥਾਨ ਬਣਾਉਣ ਦਾ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦਾ ਸੁਪਨਾ ਅਧੂਰਾ ਜਾਪਦਾ ਹੈ। ਇਸ ਸਬੰਧੀ ਪੰਛੀ ਅਤੇ ਵਾਤਾਵਰਣ ਪ੍ਰੇਮੀ ਮਨਜੀਤ ਸਿੰਘ ਡਾਲਾ, ਜਨਕ ਰਾਜ ਸ਼ਰਮਾ, ਦਿਨੇਸ਼ ਮਹਾਜਨ ਅਤੇ ਆਕਾਸ਼ ਮਹਾਜਨ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦੀਆਂ ਛੰਭ ਲਈ ਉਮੀਦਾਂ ਪ੍ਰਵਾਸੀ ਪੰਛੀਆਂ ਦੀ ਘਾਟ ਦਾ ਮੁੱਖ ਕਾਰਨ ਹਨ। ਇਸ ਮੁੱਦੇ ਨੂੰ ਹੱਲ ਕਰਨ ਲਈ ਇਕ ਉੱਚ-ਪੱਧਰੀ ਕਮੇਟੀ ਬਣਾਈ ਜਾਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਵੀ ਵੱਧ ਖ਼ਰਾਬ ਹੋਈ ਅੰਮ੍ਰਿਤਸਰ ਦੀ ਹਵਾ, 987 ਦਰਜ ਹੋਇਆ AQI !
