ਰਿਲਾਇੰਸ ਰਿਟੇਲ ਦੇ ਜੀਓਮਾਰਟ ਨੇ MS ਧੋਨੀ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

Saturday, Oct 07, 2023 - 10:09 AM (IST)

ਰਿਲਾਇੰਸ ਰਿਟੇਲ ਦੇ ਜੀਓਮਾਰਟ ਨੇ MS ਧੋਨੀ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼.)– ਰਿਲਾਇੰਸ ਰਿਟੇਲ ਦੇ ਜੀਓਮਾਰਟ ਨੇ ਭਾਰਤੀ ਕ੍ਰਿਕਟ ਆਈਕਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਸ ਦੇ ਨਾਲ ਹੀ ਜੀਓਮਾਰਟ ਨੇ ਆਪਣੀ ਫੈਸਟਿਵ ਮੁਹਿੰਮ ਦਾ ਨਾਂ ਬਦਲ ਕੇ ‘ਜੀਓ ਉਤਸਵ, ਸੈਲੀਬ੍ਰੇਸ਼ਨ ਆਫ ਇੰਡੀਆ’ ਕਰ ਦਿੱਤਾ ਹੈ। ਇਹ ਫੈਸਟਿਵ ਮੁਹਿੰਮ 8 ਅਕਤੂਬਰ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਕ੍ਰਿਕਟ ਦੇ ਦੀਵਾਨਿਆਂ ਵਿੱਚ ਮਾਹੀ ਦੇ ਨਾਂ ਨਾਲ ਮਸ਼ਹੂਰ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਭਾਰਤ ਆਪਣੀ ਜੀਵੰਤ ਸੰਸਕ੍ਰਿਤੀ, ਲੋਕਾਂ ਅਤੇ ਤਿਓਹਾਰਾਂ ਲਈ ਜਾਣਿਆ ਜਾਂਦਾ ਹੈ, ਜੀਓਮਾਰਟ ਦੀ ‘ਜੀਓ ਉਤਸਵ ਮੁਹਿੰਮ’ ਭਾਰਤ ਅਤੇ ਉਸ ਦੇ ਲੋਕਾਂ ਦੇ ਉਤਸਵ ਦਾ ਇਕ ਪ੍ਰਤੀਕ ਹੈ। ਮੈਂ ਜੀਓਾਰਟ ਨਾਲ ਜੁੜਨ ਅਤੇ ਲੱਖਾਂ ਭਾਰਤੀਆਂ ਦੀ ਖਰੀਦਦਾਰੀ ਯਾਤਰਾ ਦਾ ਹਿੱਸਾ ਬਣਨ ’ਤੇ ਬੇਹੱਦ ਉਤਸ਼ਾਹਤ ਹਾਂ।

ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰੀਆਂ ਦੀ ਜੇਬ ਹੋਵੇਗੀ ਢਿੱਲੀ, ਵਧਿਆ ਕਿਰਾਇਆ

ਜੀਓਮਾਰਟ ਦੇ ਸੀ. ਈ. ਓ. ਸੰਦੀਪ ਵਰਾਗੰਤੀ ਨੇ ਕਿਹਾ ਕਿ ਬ੍ਰਾਂਡ ਅੰਬੈਸਡਰ ਵਜੋਂ ਐੱਮ.ਐੱਸ. ਧੋਨੀ ਬਿਲਕੁੱਲ ਸਹੀ ਪਸੰਦ ਹਨ, ਉਨ੍ਹਾਂ ਦਾ ਵਿਅਕਤੀਤਵ ਜੀਓਮਾਰਟ ਵਾਂਗ ਹੀ ਭਰੋਸੇਯੋਗ ਹੈ। ਧੋਨੀ ਨੇ ਦੇਸ਼ ਨੂੰ ਜਸ਼ਨ ਮਨਾਉਣ ਦੇ ਕਈ ਮੌਕੇ ਦਿੱਤੇ ਹਨ ਅਤੇ ਹੁਣ ਗਾਹਕਾਂ ਨੂੰ ਜੀਓਮਾਰਟ ’ਤੇ ਜਸ਼ਨ ਮਨਾਉਣ ਦਾ ਇਕ ਹੋਰ ਮੌਕਾ ਮਿਲ ਰਿਹਾ ਹੈ ਅਤੇ ‘ਸ਼ਾਪਿੰਗ’ ਇਸ ਜਸ਼ਨ ਦਾ ਇਕ ਅਨਿੱਖੜਵਾਂ ਅੰਗ ਹੈ।

ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਇਲੈਕਟ੍ਰਾਨਿਕਸ ਤੋਂ ਲੈ ਕੇ ਫੈਸ਼ਨ ਅਤੇ ਸੁੰਦਰਤਾ ਤੋਂ ਲੈ ਕੇ ਘਰੇਲੂ ਸਜਾਵਟ ਦੇ ਸਾਮਾਨ ਵਰਗੇ ਲੱਖਾਂ ਉਤਪਾਦ ਜੀਓਮਾਰਟ ’ਤੇ ਮੁਹੱਈਆ ਹਨ। ਜੀਓਮਾਰਟ ਪਲੇਟਫਾਰਮ ’ਤੇ ਅਰਬਨ ਲੈਡਰ, ਰਿਲਾਇੰਸ ਟ੍ਰੈਂਡਸ, ਰਿਲਾਇੰਸ ਜਵੈੱਲਸ, ਹੈਮਲੀਜ਼ ਸਮੇਤ ਰਿਲਾਇੰਸ ਦੀ ਮਲਕੀਅਤ ਵਾਲੇ ਬ੍ਰਾਂਡਾਂ ਦੇ ਉਤਪਾਦ ਸ਼ਾਮਲ ਹਨ। ਜੀਓਮਾਰਟ ਦੇ ਈ-ਕਾਮਰਸ ਪਲੇਟਫਾਰਮ ’ਤੇ ਮੌਜੂਦਾ ਸਮੇਂ ਵਿਚ 1000 ਤੋਂ ਵੱਧ ਕਾਰੀਗਰਾਂ ਦੇ ਕਰੀਬ 1.5 ਲੱਖ ਉਤਪਾਦ ਵੇਚੇ ਜਾ ਰਹੇ ਹਨ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News