ਰੀਨਾ ਅਤੇ ਪ੍ਰਦੀਪ ਤੋਮਰ ਬਣੇ ''ਬੋਰਨ ਟੂ ਰਨ'' ਹਾਫ ਮੈਰਾਥਨ ਦੇ ਜੇਤੂ
Sunday, Jan 27, 2019 - 07:08 PM (IST)

ਨਵੀਂ ਦਿੱਲੀ : ਪ੍ਰਦੀਪ ਤੋਮਰ ਅਤੇ ਰੀਨਾ ਐਤਵਾਰ ਨੂੰ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਆਯੋਜਿਤ ਹੋਈ ਪਹਿਲੀ 'ਬੋਰਨ ਟੂ ਰਨ' ਹਾਫ ਮੈਰਾਥਨ ਵਿਚ ਕ੍ਰਮਵਾਰ : ਪੁਰਸ਼ ਅਤੇ ਮਹਿਲਾ ਵਰਗ ਦੇ ਜੇਤੂ ਬਣੇ। ਇੱਥੇ ਜਾਰੀ ਪ੍ਰੈਸ ਰਿਲੀਜ਼ ਦੇ ਮੁਤਾਬਕ ਪ੍ਰਦੀਪ ਨੇ 21.1 ਕਿਲੋਮੀਟਰ ਦੀ ਦੌੜ 1 ਘੰਟੇ 8 ਮਿੰਟ ਤੇ 57 ਸੈਕੰਡ ਵਿਚ ਪੂਰਾ ਕਰ ਰਾਮਪਾਲ (1 ਘੰਟੇ 9 ਮਿੰਟ ਤੇ 16 ਸੈਕੰਡ) ਅਤੇ ਸਤਿੰਦਰ (1 ਘੰਟੇ 9 ਮਿੰਟ ਤੇ 21 ਸੈਕੰਡ) ਨੂੰ ਪਛਾੜਿਆ। ਰੀਨਾ ਮਹਿਲਾ ਵਰਗ 'ਚ 1 ਘੰਟੇ 31 ਮਿੰਟ ਤੇ 3 ਸੈਕੰਡ ਸਮੇਂ ਵਿਚ ਦੌੜ ਪੂਰੀ ਕਰ ਕੇ ਪਹਿਲੇ ਨੰਬਰ 'ਤੇ ਰਹੀ। ਨਿਧੀ ਦੂਜੇ ਅਤੇ ਭਾਰਤੀ ਤੀਜੇ ਸਥਾਨ 'ਤੇ ਰਹੀ। ਹਾਫ ਮੈਰਾਥਨ ਦੇ ਨਾਲ ਪੁਰਸ਼ ਅਤੇ ਮਹਿਲਾ ਵਰਗ ਵਿਚ 10 ਅਤੇ 5 ਕਿਲੋਮੀਟਰ ਦੀ ਦੌੜ ਨੂੰ ਵੀ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ 'ਤੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਅਤੇ 103 ਸਾਲਾ ਦੌੜਾਕ ਮਨ ਕੌਰ ਵੀ ਮੌਜੂਦ ਸੀ।