ਵਿਸ਼ਾਖਾਪਟਨਮ ਦੇ ਮੈਦਾਨ 'ਤੇ ਵਰ੍ਹਿਆ ਛੱਕਿਆ ਦਾ ਮੀਂਹ, ਬਣਿਆ ਨਵਾਂ ਵਰਲਡ ਰਿਕਾਰਡ

10/06/2019 5:53:27 PM

ਸਪੋਰਸਟ ਡੈਸਕ— ਵਿਸ਼ਾਖਾਪਟਨਮ 'ਚ ਭਾਰਤ-ਦੱਖਣੀ ਅਫਰੀਕਾ ਵਿਚਾਲੇ ਹੋਇਆ ਪਹਿਲਾ ਟੈਸਟ ਯਾਦਗਾਰ ਮੈਚ ਬਣ ਗਿਆ ਹੈ। ਆਪਣੇ ਦੂਜੇ ਹੀ ਅੰਤਰਰਾਸ਼ਟਰੀ ਟੈਸਟ ਮੈਚ ਦੀ ਮੇਜਬਾਨੀ ਕਰ ਰਿਹਾ ਵਿਸ਼ਾਖਾਪਟਨਮ ਦਾ ਡਾ ਰਾਜਸ਼ੇਖਰ ਰੈੱਡੀ ਸਟੇਡੀਅਮ ਭਾਰਤ ਦੇ ਕਈ ਰਿਕਾਰਡਜ਼ ਦਾ ਗਵਾਹ ਬਣ ਗਿਆ ਹੈ। ਮਯੰਕ ਅੱਗਰਵਾਲ ਦਾ ਦੋਹਰਾ ਸੈਂਕੜਾ, ਰੋਹਿਤ ਦੇ ਦੋਨਾਂ ਪਾਰੀਆਂ 'ਚ ਰਿਕਾਰਡ ਦੋ ਸੈਂਕੜੇ, ਰਵਿੰਦਰ ਜਡੇਜਾ ਦਾ ਰਿਕਾਰਡ 200 ਟੈਸਟ ਵਿਕਟਾਂ ਅਤੇ ਰਵਿਚੰਦਰਨ ਅਸ਼ਵਿਨ ਦੀਆਂ 350 ਟੈਸਟ ਵਿਕਟਾਂ ਤੋਂ ਬਾਅਦ ਹੁਣ ਇਸ ਸਟੇਡੀਅਮ ਦੇ ਨਾਲ ਕਿਸੇ ਟੈਸਟ ਮੈਚ ਦੌਰਾਨ ਸਭ ਤੋਂ ਜ਼ਿਆਦਾ ਛੱਕੇ ਲੱਗਣ ਦਾ ਨਵਾਂ ਵਰਲਡ ਰਿਕਾਰਡ ਬਣ ਗਿਆ।PunjabKesari

ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ 'ਚ ਹੀ ਦੋਨਾਂ ਟੀਮਾਂ ਵਲੋਂ ਸਭ ਤੋਂ ਜ਼ਿਆਦਾ 37 ਛੱਕੇ ਲੱਗਣ ਦਾ ਰਿਕਾਰਡ ਬਣ ਗਿਆ ਹੈ। ਦੱਖਣੀ ਅਫਰੀਕਾ ਦੇ ਡੇਨ ਪੀਟ ਨੇ ਐਤਵਾਰ ਨੂੰ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ ਰਿਕਾਰਡ 36ਵਾਂ ਛੱਕਾ ਅਤੇ ਕਗੀਸੋ ਰਬਾਡਾ ਨੇ ਇਸ ਦੇ ਬਾਅਦ ਇਕ ਅਤੇ ਛੱਕਾ ਲਗਾ ਦਿੱਤਾ ਗਿਣਤੀ 37 ਤੱਕ ਪਹੁੰਚਾ ਦਿੱਤੀ। ਇਸ ਤੋਂ ਪਹਿਲਾਂ ਕਿਸੇ ਟੈਸਟ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਨਿਊਜ਼ੀਲੈਂਡ ਅਤੇ ਪਾਕਿਸਤਾਨ ਵਿਚਾਲੇ ਸ਼ਾਰਜਾਹ 'ਚ 2014 'ਚ ਹੋਏ ਟੈਸਟ ਮੈਚ ਦੇ ਨਾਂ ਸੀ ਜਿਸ 'ਚ ਕੁਲ 35 ਛੱਕੇ ਲੱਗੇ ਸਨ।

ਇਸ ਮੈਚ 'ਚ ਰੋਹਿਤ ਸ਼ਰਮਾ ਦੇ ਇਕਲੇ ਦੇ ਹੀ 13 ਛੱਕੇ ਸ਼ਾਮਲ ਹਨ। ਰੋਹਿਤ ਨੇ ਮੈਚ ਦੀ ਪਹਿਲੀ ਪਾਰੀ 'ਚ ਜਿੱਥੇ 6 ਛੱਕੇ ਲਗਾਏ ਉਥੇ ਹੀ ਉਨ੍ਹਾਂ ਨੇ ਦੂਜੀ ਪਾਰੀ 'ਚ ਵੀ 7 ਛੱਕੇ ਲਾਏ। ਮਯੰਕ ਅੱਗਰਵਾਲ ਨੇ 6 , ਰਵਿੰਦਰ ਜਡੇਜਾ ਅਤੇ ਡੀਨ ਐਲਗਰ ਨੇ 4-4 ਛੱਕੇ ਲਾਏ ਹਨ।


Related News