ਕਸ਼ਮੀਰ ''ਚ ਫੁੱਟਬਾਲ ਦੇ ਰਿਹਾ ਬੱਚਿਆਂ ਨੂੰ ਨਵੀਂ ਜ਼ਿੰਦਗੀ ਦਾ ਸਬਕ
Monday, Nov 12, 2018 - 02:13 PM (IST)

ਨਵੀਂ ਦਿੱਲੀ— ਕਸ਼ਮੀਰ ਘਾਟੀ 'ਚ ਜਿੱਥੇ ਅੱਤਵਾਦ ਅਤੇ ਕਈ ਮੁੱਦਿਆਂ ਨਾਲ ਲੋਕ ਲੜ ਰਹੇ ਹਨ, ਉਖੇ ਦੂਜੇ ਪਾਸੇ ਕਸ਼ਮੀਰੀ ਲੋਕਾਂ ਨੂੰ ਫੁੱਟਬਾਲ ਨਵੀਂ ਦਿਸ਼ਾ ਦਿੰਦਾ ਨਜ਼ਰ ਆ ਰਿਹਾ ਹੈ। ਰੀਅਲ ਕਸ਼ਮੀਰ ਐੱਫ.ਸੀ. 'ਚ ਸ਼ਾਮਿਲ ਖਿਡਾਰੀ ਅਤੇ ਫੈਨਜ਼ ਆਪਣੀ ਸੁਰੱਖਿਆ ਦੀ ਪਰਵਾਹ ਕੀਤੇ ਬਗੈਰ ਟੀਮ ਲਈ ਇਕਜੁੱਟ ਹੋ ਰਹੇ ਹਨ। ਐਤਵਾਰ ਨੂੰ ਇਫਾਲ ਨੇ ਨੇਰੋਕਾ ਐੱਫ.ਸੀ. ਖਿਲਾਫ ਮੁਕਾਬਲੇ ਨੂੰ ਅਧਿਕਾਰਿਕ ਤੌਰ 'ਤੇ 12270 ਲੋਕਾਂ ਨੇ ਦੇਖਿਆ। ਪਿਛਲੇ ਹਫਤੇ ਚਾਰਚਿਲ ਬ੍ਰਦਰਜ਼ ਖਿਲਾਫ ਮੁਕਾਬਲੇ ਨੂੰ ਦੇਖਣ ਲਈ 10500 ਲੋਕ ਸਟੇਡੀਅਮ ਪਹੁੰਚੇ ਸਨ। ਐਤਵਾਰ ਨੂੰ ਚਾਹੀ ਹੀ ਰੀਅਲ ਕਸ਼ਮੀਰ ਨੂੰ 0-2 ਨਾਲ ਹਾਰ ਝੱਲਣੀ ਪਈ ਪਰ ਕੋਚ ਡੇਵਿਡ ਰਾਬਰਟਸਨ ਨੇ ਸਪਾਟ ਲਈ ਫੈਨਜ਼ ਨੂੰ ਇਕ ਵੀਡੀਓ ਮੈਸੇਜ਼ ਸ਼ੇਅਰ ਕੀਤਾ। ਹੁਣ ਟੀਮ ਦਾ ਅਗਲਾ ਮੁਕਾਬਲਾ 20 ਨਵੰਬਰ ਨੂੰ ਮੋਹਨ ਬਾਗਾਨ ਖਿਲਾਫ ਹੋਵੇਗਾ।
ਰੀਅਲ ਕਸ਼ਮੀਰ ਅਕੈਡਮੀ 'ਚ ਅੰਡਰ-14 ਅਤੇ ਅੰਡਰ-15 ਵਰਗ ਦੇ ਲੜਕੇ ਵੀ ਵੱਡੇ ਸੁਪਨੇ ਦੇਖਦੇ ਹਨ। ਕਸ਼ਮੀਰ ਦੇ 13 ਸਾਲ ਦੇ ਫੈਸਲ ਇਮਤਿਆਜ਼ ਨੇ ਕਿਹਾ,' ਕਸ਼ਮੀਰ 'ਚ ਸਾਰੇ ਦੋਹਰੀ ਮਾਨਸਿਕਤਾ ਦੇ ਲੋਕ ਹਨ। ਅੱਜ ਇਹ ਬੋਲਦੇ ਹਨ ਕਿ ਇਹ ਆਜ਼ਾਦੀ ਚਾਹੁੰਦੇ ਹਨ, ਕਲ ਕੁਝ ਹੋਰ, ਸਾਨੂੰ ਸਾਰਿਆ ਨੂੰ ਆਦਤ ਹੋ ਗਈ ਹੈ।' ਰਜਾ ਹੁਸੈਨ ਨੇ ਕਿਹਾ,' ਅੱਤਵਾਦ ਨਾਲ ਸਾਰਿਆਂ ਦੀ ਜ਼ਿੰਦਗੀ ਕਦੀ ਨਾ ਕਦੀ ਪ੍ਰਭਾਵਿਤ ਹੋਈ ਹੈ। ਸਾਡੇ ਘਰ 'ਚ ਵੀ ਐਨਕਾਊਂਟਰ ਹੋਇਆ ਹੈ।' ਕਸ਼ਮੀਰ 'ਚ ਅੱਤਵਾਦ ਇਕ ਵੱਡਾ ਮੁੱਦਾ ਹੈ ਅਤੇ ਇਸ ਨੇ ਵੱਡੀ ਸੰਖਿਆਂ 'ਚ ਲੋਕਾਂ ਦੀ ਜਾਨ ਲਈ। ਕਈ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ।
ਪੱਥਰਬਾਜ਼ੀ ਨੂੰ ਲੈ ਕੇ ਇਕ ਲੜਕਾ ਮਾਸੂਮੀਅਤ ਨਾਲ ਜਵਾਬ ਦਿੰਦਾ ਹੈ। ਉਹ ਕਹਿੰਦਾ ਹੈ,' ਪੱਥਰਬਾਜ਼ੀ ਕਰਾਂਗੇ ਸਰ ਤਾਂ ਕਿਸੇ ਰੀਅਲ ਕਸ਼ਮੀਰ ਐੱਫ.ਸੀ. 'ਚ ਸ਼ਾਮਲ ਹੋ ਸਕਾਂਗੇ।' ਹਾਰਿਸ ਗੁਲਜ਼ਾਰ ਨੇ ਕਿਹਾ,' ਰੀਅਲ ਕਸ਼ਮੀਰ ਅਕੈਡਮੀ ਲਈ ਅਸੀਂ ਆਨਲਾਈਨ ਵਿਗਿਆਪਨ ਦੇਖਿਆ ਤਾਂ ਟ੍ਰਾਇਲ ਲਈ ਆਵੇਦਨ ਕੀਤਾ। ਮੈਨੂੰ ਨਹੀਂ ਲੱਗਦਾ ਕਿ ਸਾਡੇ 'ਚੋਂ ਕਿਸੇ ਦੇ ਵੀ ਪਰਿਵਾਰ ਨੂੰ ਇਸ ਨਾਲ ਇਤਰਾਜ਼ ਹੋਵੇਗਾ। ਅਸੀਂ ਸਵੇਰੇ ਸਕੂਲ ਜਾਂਦੇ ਹਾਂ ਅਤੇ ਸ਼ਾਮ ਨੂੰ ਅਭਿਆਸ ਕਰਦੇ ਹਾਂ।'
ਫੁੱਟਬਾਲ ਕਲੱਬ 'ਚ ਅੰਡਰ-13, ਅੰਡਰ-15 ਅਤੇ ਅੰਡਰ-18 ਵਰਗ ਦੀਆਂ ਟੀਮਾਂ ਹਨ ਜਿਨਾਂ ਨੇ 4-5 ਕੁਆਲੀਫਾਈਡ ਕੋਚ ਟ੍ਰੇਨਿੰਗ ਦਿੰਦੇ ਹਨ। ਲੋਨਸਟਾਰ, ਸਟੇਟ ਫੁੱਟਬਾਲ ਅਕੈਡਮੀ, ਰਾਇਲ ਸਪੋਰਟਸ, ਨਰਕਾਰਾ ਅਤੇ ਤੌਹੀਦ ਐੱਫ.ਸੀ. ਵਰਗੇ ਸਥਾਨਿਕ ਟੀਮਾਂ ਨਾਲ ਇਨ੍ਹਾਂ ਨੂੰ ਚੁਣੌਤੀ ਵੀ ਮਿਲਦੀ ਹੈ। ਰਿਅਲ ਕਸ਼ਮੀਰ ਦੇ ਜ਼ਿਆਦਾਤਰ ਬੱਲੇ ਸ਼੍ਰੀਨਗਰ ਅਤੇ ਬੜਗਾਮ ਜ਼ਿਲੇ ਨਾਲ ਸਬੰਧ ਰੱਖਦੇ ਹਨ। ਬਾਂਦੀਪੁਰਾ ਤੋਂ ਵੀ 3 ਲੜਕੇ ਹਨ, ਜੋ ਸ਼੍ਰਨਗਰ ਤੋਂ ਕਰੀਬ 70 ਕਿ.ਮੀ ਦੂਰ ਹੈ।