ਆਈ. ਲੀਗ : ਰੀਅਲ ਕਸ਼ਮੀਰ ਨੇ ਇੰਡੀਅਨ ਐਰੋਜ਼ ਨੂੰ 2-0 ਨਾਲ ਹਰਾਇਆ

01/27/2020 3:29:45 PM

ਸਪੋਰਟਸ ਡੈਸਕ— ਰੀਅਲ ਕਸ਼ਮੀਰ ਐੱਫ. ਸੀ. ਨੇ ਐਤਵਾਰ ਨੂੰ ਆਈ ਲੀਗ ਫੁੱਟਬਾਲ ਪ੍ਰਤੀਯੋਗਿਤਾ ਦੇ ਮੁਕਾਬਲੇ 'ਚ ਇੰਡੀਅਨ ਐਰੋਜ਼ ਨੂੰ ਹਰਾ ਦਿੱਤਾ। ਰੀਅਲ ਨੇ ਦੋਵੇਂ ਹਾਫ 'ਚ ਇਕ-ਇਕ ਗੋਲ ਕਰਕੇ ਇੰਡੀਅਨ ਐਰੋਜ਼ 'ਤੇ 2-0 ਨਾਲ ਜਿੱਤ ਹਾਸਲ ਕੀਤੀ। ਮੈਨ ਆਫ ਦਿ ਮੈਚ ਮੇਸਨ ਰੋਬਰਟਸਨ ਨੇ 18ਵੇਂ ਮਿੰਟ 'ਚ ਟੀਮ ਲਈ ਪਹਿਲਾ ਗੋਲ ਕੀਤਾ।

ਉਸ ਤੋਂ ਬਾਅਦ ਗਨੋਹੇਅਰ ਕ੍ਰਿਜੋ 57ਵੇਂ ਮਿੰਟ 'ਚ ਦੂਜਾ ਗੋਲ ਕਰਕੇ ਟੀਮ ਨੂੰ ਜਿੱਤ ਦਿਵਾਉਣ 'ਚ ਸਫਲ ਰਹੇ। ਰੀਅਲ ਕਸ਼ਮੀਰ ਦੀ ਚਾਰ ਮੈਚਾਂ 'ਚ ਇਹ ਪਹਿਲੀ ਜਿੱਤ ਹੈ, ਜਿਸ ਨਾਲ ਉਹ 7 ਮੈਚਾਂ 'ਚੋਂ 9 ਅੰਕ ਦੇ ਨਾਲ-ਨਾਲ ਸਤਵੇਂ ਸਥਾਨ 'ਤੇ ਪਹੁੰਚ ਗਈ ਹੈ। ਇੱਥੇ ਇੰਡੀਅਨ ਅਰੋਜ਼ ਦੀ ਇਹ ਲਗਾਤਾਰ ਤੀਜੀ ਹਾਰ ਹੈ ਅਤੇ ਅੱਠ ਮੈਚਾਂ 'ਚ ਚਾਰ ਅੰਕ ਲੈ ਕੇ ਹੇਠਲੇ ਪੱਧਰ 'ਤੇ ਬਣੀ ਹੋਈ ਹੈ।


Tarsem Singh

Content Editor

Related News