ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਕਰਣੀ ਸੈਨਾ ''ਚ ਹੋਈ ਸ਼ਾਮਿਲ
Saturday, Oct 20, 2018 - 09:41 AM (IST)

ਨਵੀਂ ਦਿੱਲੀ— ਟੀਮ ਇੰਡੀਆ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਪਤਨੀ ਰੀਵਾ ਸੋਲੰਕੀ ਨੂੰ ਕਰਣੀ ਸੈਨਾ ਨੇ ਗੁਜਰਾਤ ਮਹਿਲਾ ਮੋਰਚਾ ਦਾ ਮੁੱਖੀ ਬਣਾਇਆ ਹੈ, ਰੀਵਾ ਨੂੰ ਇਹ ਜ਼ਿੰਮੇਦਾਰੀ ਦੇਣ ਦੀ ਘੋਸ਼ਣਾ ਮਹਿਪਾਲ ਸਿੰਘ ਮਕਰਾਣਾ ਨੇ ਕੀਤੀ ਹੈ, ਜੋ ਕਿ ਕਰਣੀ ਸੈਨਾ ਦੇ ਰਾਸ਼ਟਰੀ ਪ੍ਰਧਾਨ ਹਨ। ਤੁਹਾਨੂੰ ਦੱਸ ਦਈਏ ਕਿ ਕਰਨੀ ਸੈਨਾ ਰਾਜਸਥਾਨ ਦੇ ਰਾਜਪੂਤਾਂ ਦਾ ਇਕ ਸੰਗਠਨ ਹੈ, ਜਿਸ ਦੇ ਸੰਸਥਾਪਕ ਲੋਕੇਂਦਰ ਸਿੰਘ ਕਾਲਵੀ ਹਨ, ਇਹ (ਕਰਣੀ ਸੈਨਾ) ਪਿਛਲੇ ਸਾਲ ਪਦਮਾਵਤ ਫਿਲਮ ਦੇ ਵਿਰੋਧ ਦੀ ਵਜ੍ਹਾ ਨਾਲ ਸੁਰਖੀਆਂ 'ਚ ਆਈ ਸੀ, ਅਤੇ ਉਦੋਂ ਤੋਂ ਇਸਦਾ ਉਬਾਰ ਜਾਰੀ ਹੈ।
ਟੀਮ ਇੰਡੀਆ ਦੇ ਕ੍ਰਿਕਟਰ ਰਵਿੰਦਰ ਜਡੇਜਾ ਵੀ ਰਾਜਪੂਤ ਹਨ ਅਤੇ ਉਨ੍ਹਾਂ ਦਾ ਵਿਆਹ ਅਪ੍ਰੈਲ 2016 'ਚ ਪੇਸ਼ੇ ਤੋਂ ਮਕੈਨੀਕਲ ਇੰਜੀਨੀਅਰ ਰੀਵਾ ਸੋਲੰਕੀ ਨਾਲ ਹੋਇਆ, ਜੋ ਕਿ ਰਾਜਕੋਟ ਦੇ ਰਾਜਪੂਤ ਪਰਿਵਾਰ ਨਾਲ ਸਬੰਧ ਰੱਖਦੀ ਹੈ। ਜਦਕਿ ਰੀਵਾ ਦੇ ਪਿਤਾ ਉਥੇ ਦੇ ਰਸੂਖਦਾਰ ਬਿਜ਼ਨੈੱਸਮੈਨ ਹਨ। ਹਾਲਾਂਕਿ ਕੁਝ ਮਹੀਨੇ ਪਹਿਲਾਂ ਰੀਵਾ ਰਾਜਕੋਟ ਦੇ ਪੁਲਸਕਰਮੀਆਂ ਨਾਲ ਝਗੜੇ ਨੂੰ ਲੈ ਕੇ ਸੁਰਖੀਆਂ 'ਚ ਸੀ, ਖਬਰਾਂ ਮੁਤਬਕ ਰੀਵਾ ਦੀ ਬੀ.ਐੱਮ.ਡਬਲਯੂ. ਕਾਰ ਪੁਲਸ ਵਾਲੇ ਨਾਲ ਟਕਰਾ ਗਈ ਸੀ ਅਤੇ ਇਸ ਤੋਂ ਬਾਅਦ ਉਸਨੇ ਰੀਵਾ ਨਾਲ ਹੱਥੋਪਾਈ ਕੀਤੀ ਸੀ। ਹਾਲਾਂਕਿ ਮਾਮਲਾ ਹਾਈ-ਪ੍ਰੋਫਾਇਲ ਹੋਣ ਕਾਰਨ ਗੁਜਰਾਤ ਪੁਲਸ ਨੇ ਪੁਲਸਕਰਮੀਆਂ ਨੂੰ ਤੁਰੰਤ ਗਿਰਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।