ਰਵੀ ਸ਼ਾਸਤਰੀ ਨੇ ਕਪਤਾਨੀ ਵੰਡਣ ਨੂੰ ਰੋਹਿਤ-ਵਿਰਾਟ ਲਈ ਦੱਸਿਆ ਵਰਦਾਨ, ਜਾਣੋ ਕਾਰਨ

Monday, Dec 27, 2021 - 04:00 PM (IST)

ਸਪੋਰਟਸ ਡੈਸਕ- ਟੀਮ ਇੰਡੀਆ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਵੰਡੀ ਹੋਈ ਕਪਤਾਨੀ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੋਵਾਂ ਲਈ ਇਕ ਵਰਦਾਨ ਸਾਬਤ ਹੋ ਸਕਦੀ ਹੈ। ਰੋਹਿਤ ਸ਼ਰਮਾ ਨੂੰ ਸਫ਼ੈਦ ਗੇਂਦ ਦਾ ਕਪਤਾਨ ਬਣਾਇਆ ਗਿਆ ਹੈ ਜਦਕਿ ਕੋਹਲੀ ਖੇਡ ਦੇ ਸਭ ਤੋਂ ਲੰਬੇ ਫਾਰਮੈਟ (ਟੈਸਟ) 'ਚ ਟੀਮ ਦੀ ਅਗਵਾਈ ਕਰਨਾ ਜਾਰੀ ਰੱਖਣਗੇ। ਸ਼ਾਸਤਰੀ ਨੇ ਇਕ ਸ਼ੋਅ ਦੇ ਦੌਰਾਨ ਕਿਹਾ ਕਿ 'ਮੈਨੂੰ ਲਗਦਾ ਹੈ ਕਿ ਇਹ ਸਹੀ ਤਰੀਕਾ ਹੈ। 

ਇਹ ਵੀ ਪੜ੍ਹੋ : ਇੰਗਲੈਂਡ ਦੀ ਟੀਮ 'ਚ ਕੋਵਿਡ ਦੇ ਮਿਲੇ 4 ਮਾਮਲੇ ਪਰ ਤੀਜਾ ਏਸ਼ੇਜ਼ ਟੈਸਟ ਜਾਰੀ

PunjabKesari
ਇਹ ਵਿਰਾਟ ਤੇ ਰੋਹਿਤ ਲਈ ਚੰਗਾ ਹੋਵੇਗਾ ਕਿਉਂਕਿ ਪਤਾ ਨਹੀਂ ਕਦੋਂ ਤਕ ਬਾਇਓ ਬਬਲ ਦੀ ਜ਼ਿੰਦਗੀ ਜਿਊਣੀ ਪਵੇਗੀ। ਇਕ ਵਿਅਕਤੀ ਇਕੱਲਾ ਇਹ ਸੰਭਾਲ ਨਹੀਂ ਸਕਦਾ। ਇਹ ਸੌਖਾ ਨਹੀਂ ਹੈ। 'ਸ਼ਾਸਤਰੀ ਨੇ ਕਿਹਾ ਕਿ ਉਹ ਰੋਹਿਤ ਨੂੰ ਬਤੌਰ ਸਲਾਮੀ ਬੱਲੇਬਾਜ਼ ਸਥਾਪਤ ਕਰਨਾ ਚਾਹੁੰਦੇ ਸਨ। ਉਨ੍ਹਾ ਕਿਹਾ, 'ਮੈਂ ਜੋ ਕਰਨਾ ਚਾਹੁੰਦਾ ਸੀ, ਉਹ ਮੇਰੇ ਦਿਮਾਗ਼ 'ਚ ਸਾਫ਼ ਸੀ। 

ਇਹ ਵੀ ਪੜ੍ਹੋ : ਪੈਰਾਲੰਪਿਕ ਚੈਂਪੀਅਨ ਕ੍ਰਿਸ਼ਨਾ ਨਾਗਰ ਨੇ ਰਾਸ਼ਟਰੀ ਪ੍ਰਤੀਯੋਗਿਤਾ 'ਚ 3 ਸੋਨ ਤਮਗ਼ੇ ਜਿੱਤੇ

PunjabKesari

ਮੈਨੂੰ ਲਗਦਾ ਸੀ ਕਿ ਬਤੌਰ ਬੱਲੇਬਾਜ਼ ਜੇਕਰ ਮੈਂ ਉਨ੍ਹਾਂ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕਿਆ ਤਾਂ ਇਕ ਕੋਚ ਦੇ ਤੌਰ 'ਤੇ ਇਹ ਮੇਰੀ ਨਾਕਾਮੀ ਹੋਵੇਗੀ ਕਿਉਂਕਿ ਉਹ ਬਹੁਤ ਪ੍ਰਤਿਭਸ਼ਾਲੀ ਹੈ।' ਭਾਰਤ ਲਈ 80 ਟੈਸਟ ਖੇਡ ਚੁੱਕੇ ਸ਼ਾਸਤਰੀ ਨੇ ਕੋਹਲੀ ਨਾਲ ਆਪਣੇ ਸਬੰਧਾਂ ਬਾਰੇ ਕਿਹਾ, 'ਅਸੀਂ ਦੋਵੇਂ ਕਾਫੀ ਹਮਲਾਵਰ ਹਾਂ ਤੇ ਜਿੱਤ ਲਈ ਹੀ ਖੇਡਣਾ ਚਾਹੁੰਦੇ ਹਾਂ। ਸਾਨੂੰ ਬਹੁਤ ਛੇਤੀ ਅਹਿਸਾਸ ਹੋਇਆ ਕਿ ਜਿੱਤਣ ਲਈ 20 ਵਿਕਟਾਂ ਲੈਣੀਆਂ ਹੁੰਦੀਆਂ ਹਨ ਤੇ ਅਸੀਂ ਹਮਲਾਵਰ ਤੇ ਬਿਨਾ ਕਿਸੇ ਡਰ ਤੋਂ ਖੇਡਣ ਦਾ ਫ਼ੈਸਲਾ ਕੀਤਾ।' ਉਨ੍ਹਾਂ ਕਿਹਾ, 'ਇਸ 'ਚ ਕਈ ਵਾਰ ਹਾਰ ਵੀ ਮਿਲਦੀ ਹੈ, ਪਰ ਇਕ ਵਾਰ ਪੈ ਜਾਵੇ ਤਾਂ ਇਹ ਆਦਤ ਸੰਕ੍ਰਾਮਕ ਹੈ।'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News