ਸਾਬਕਾ ਪਾਕਿਸਤਾਨੀ ਕਪਤਾਨ ਨੇ ਦੱਸਿਆ- ਕਿਸ ਨੂੰ ਬਣਾਇਆ ਜਾਣਾ ਚਾਹੀਦਾ ਹੈ ਭਾਰਤ ਦਾ ਅਗਲਾ ਕੋਚ

Monday, Aug 23, 2021 - 07:22 PM (IST)

ਸਾਬਕਾ ਪਾਕਿਸਤਾਨੀ ਕਪਤਾਨ ਨੇ ਦੱਸਿਆ- ਕਿਸ ਨੂੰ ਬਣਾਇਆ ਜਾਣਾ ਚਾਹੀਦਾ ਹੈ ਭਾਰਤ ਦਾ ਅਗਲਾ ਕੋਚ

ਸਪੋਰਟਸ ਡੈਸਕ— ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਦਾ ਕਾਰਜਕਾਲ ਛੇਤੀ ਹੀ ਖ਼ਤਮ ਹੋਣ ਵਾਲਾ ਹੈ। ਇਸ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੇ ਬਾਅਦ ਹੀ ਰਵੀ ਸ਼ਾਸਤਰੀ ਦਾ ਕਾਰਜਕਾਲ ਖ਼ਤਮ ਹੋ ਜਾਵੇਗਾ। ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ ਰਵੀ ਸ਼ਾਸਤਰੀ ਮੁੜ ਭਾਰਤੀ ਟੀਮ ਦੇ ਕੋਚ ਬਣਨ ਦੇ ਇੱਛੁਕ ਨਹੀਂ ਹਨ। ਭਾਰਤੀ ਟੀਮ ਦੇ ਮੁੱਖ ਕੋਚ ਦੀ ਦਾਅਵੇਦਾਰੀ ਨੂੰ ਲੈ ਕੇ ਪਾਕਿਸਤਾਨ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਕਪਤਾਨ ਸਲਮਾਨ ਬੱਟ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਸਲਮਾਨ ਬੱਟ ਨੇ ਕਿਹਾ ਕਿ ਭਾਰਤੀ ਟੀਮ ਦੇ ਮੌਜੂਦਾ ਬੱਲੇਬਾਜ਼ੀ ਕੋਚ ਵਿਕਰਮ ਸਿੰਘ ਰਾਠੌੜ ਟੀਮ ਦੇ ਮੁੱਖ ਕੋਚ ਦੇ ਲਈ ਵਧੀਆ ਰਹਿਣਗੇ।

PunjabKesariਸਲਾਮਾਨ ਬੱਟ ਨੇ ਕਿਹਾ ਕਿ ਜੋ ਵੀ ਭਾਰਤੀ ਟੀਮ ਦਾ ਨਵਾਂ ਕੋਚ ਬਣੇ ਉਸ ਨੂੰ ਟੀਮ ਦੇ ਖਿਡਾਰੀਆਂ ਦੇ ਨਾਲ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਖਿਡਾਰੀਆਂ ਨਾਲ ਉਨ੍ਹਾਂ ਦਾ ਚੰਗਾ ਰਿਸ਼ਤਾ ਹੋਣਾ ਚਾਹੀਦਾ ਹੈ। ਰਵੀ ਸ਼ਾਸਤਰੀ ਦੇ ਉਤਰਾਧਿਕਾਰੀ ਦੇ ਰੂਪ ’ਚ ਭਾਰਤੀ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਦਾ ਨਾਂ ਚਰਚਾ ’ਚ ਹੈ। ਰਾਠੌੜ ਆਪਣੇ ਸਮੇਂ ’ਚ ਇਕ ਸਟਾਈਲਿਸ਼ ਖਿਡਾਰੀ ਸਨ ਤੇ ਇਸ ਸਮੇਂ ਭਾਰਤੀ ਟੀਮ ’ਚ ਬੱਲੇਬਾਜ਼ੀ ਕੋਚ ਦੀ ਭੂਮਿਕਾ ਨਿਭਾ ਰਹੇ ਹਨ।

PunjabKesariਸਲਮਾਨ ਬੱਟ ਨੇ ਅੱਗੇ ਕਿਹਾ ਕਿ ਜਦੋਂ ਤੁਹਾਡੀ ਟੀਮ ਮਜ਼ਬੂਤ ਹੁੰਦੀ ਹੈ ਤਾਂ ਤੁਹਾਨੂੰ ਕੋਚ ਦੀ ਲੋੜ ਨਹੀਂ ਪੈਂਦੀ ਹੈ। ਟੀਮ ਨੂੰ ਇਸ ਸਮੇਂ ਉਸ ਕੋਚ ਦੀ ਜ਼ਰੂਰਤ ਹੈ ਜੋ ਖਿਡਾਰੀਆਂ ਦੇ ਨਾਲ ਸੰਪਰਕ ’ਚ ਹੋਵੇ। ਜੇਕਰ ਕੋਈ ਵਿਦੇਸ਼ੀ ਕੋਚ ਭਾਰਤੀ ਟੀਮ ਦੇ ਲਈ ਦਾਅਵੇਦਾਰੀ ਪੇਸ਼ ਨਾ ਕਰੇ ਤਾਂ ਮੈਨੂੰ ਲਗਦਾ ਹੈ ਕਿ ਵਿਕਰਮ ਰਾਠੌੜ ਭਾਰਤੀ ਟੀਮ ਦੇ ਮੁੱਖ ਕੋਚ ਦੇ ਰੂਪ ’ਚ ਸਹੀ ਰਹਿਣਗੇ।

ਵਿਕਰਮ ਰਾਠੌੜ ਨੇ ਭਾਰਤ ਲਈ 6 ਟੈਸਟ ਮੈਚ ਤੇ 7 ਵਨ-ਡੇ ਮੈਚ ਖੇਡੇ ਹਨ। ਉਨ੍ਹਾਂ ਨੇ ਘਰੇਲੂ ਕ੍ਰਿਕਟ ’ਚ ਪੰਜਾਬ ਤੇ ਹਿਮਾਚਲ ਪ੍ਰਦੇਸ਼ ਲਈ ਕ੍ਰਿਕਟ ਖੇਡਿਆ ਹੈ। 2019 ਦੇ ਵਰਲਡ ਕੱਪ ਦੇ ਬਾਅਦ ਸੰਜੇ ਬਾਂਗੜ ਨੂੰ ਬੱਲੇਬਾਜ਼ੀ ਕੋਚ ਦੇ ਤੌਰ ’ਤੇ ਹਟਾਇਆ ਗਿਆ ਤਾਂ ਵਿਕਰਮ ਰਾਠੌੜ ਨੂੰ ਭਾਰੀ ਟੀਮ ਦੇ ਨਾਲ ਬਤੌਰ ਬੱਲੇਬਾਜ਼ੀ ਕੋਚ ਜੋੜਿਆ ਗਿਆ।


author

Tarsem Singh

Content Editor

Related News