India vs England : ਵਿਨੋਦ ਰਾਏ ਨੇ ਲਗਾਈ ਹੈੱਡ ਕੋਚ ਰਵੀ ਸ਼ਾਸਤਰੀ ਦੀ ਕਲਾਸ
Wednesday, Aug 15, 2018 - 11:51 AM (IST)

ਨਵੀਂ ਦਿੱਲੀ—ਬੀ.ਸੀ.ਸੀ.ਆਈ ਨੂੰ ਚਲਾ ਰਹੀ ਸੀ.ਓ.ਏ. ਦੇ ਚੀਫ ਵਿਨੋਦ ਰਾਏ ਨੂੰ ਨਾਰਾਜ ਕਰ ਦਿੱਤਾ ਹੈ। ਖਬਰ ਹੈ ਕਿ ਵਿਨੋਦ ਰਾਏ ਨੇ ਟੀਮ ਨੂੰ ਹੈੱਡ ਕੋਚ ਰਵੀ ਸ਼ਾਸਤਰੀ ਦੀ ਕਲਾਸ ਲਗਾਉਂਦੇ ਹੋਏ ਸਾਫ ਕੀਤਾ ਹੈ ਕਿ ਬੱਲੇਬਾਜ਼ਾਂ ਦੀ ਇਹ ਨਾਕਾਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਕ ਖਬਰ ਮੁਤਾਬਕ ਵਿਨੋਦ ਰਾਏ ਨੇ ਇੰਗਲੈਂਡ 'ਚ ਹੈੱਡ ਰਵੀ ਸ਼ਾਸਤਰੀ ਨਾਲ ਗੱਲ ਕਰਕੇ ਟੀਮ ਇੰਡੀਆ ਦੇ ਨਾਕਾਮ ਪ੍ਰਦਰਸ਼ਨ 'ਤੇ ਆਪਣੀ ਨਾਰਾਜ਼ਗੀ ਜਾਹਰ ਕਰ ਦਿੱਤੀ ਹੈ। ਖਬਰ ਹੈ ਕਿ ਵਿਨੋਦ ਰਾਏ ਨੇ ਸ਼ਾਸਤਰੀ ਨੂੰ ਕਿਹਾ ਹੈ ਕਿ ਇੰਗਲਿਸ਼ ਕੰਡੀਸ਼ਨ 'ਚ ਢੱਲਣ ਲਈ ਟੀਮਨੂੰ ਸਮਾਂ ਦਿੱਤਾ ਜਾਣ ਦੇ ਬਾਵਜੂਦ ਬੱਲੇਬਾਜ਼ੀ 'ਚ ਇਸ ਤਰ੍ਹਾਂ ਦੀ ਨਾਕਾਮੀ ਨਾਲ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ। ਅਤੇ ਟੀਮ ਦੇ ਵਾਪਸ ਆਉਣ 'ਤੇ ਚੋਣਕਾਰਾਂ ਨਾਲ ਮਿਲ ਕੇ ਇਸ ਮਾਮਲੇ 'ਤੇ ਚਰਚਾ ਕੀਤੀ ਜਾਵੇਗੀ।
ਦਰਅਸਲ ਸੀ.ਓ.ਏ. ਨੇ ਸਾਊਥ ਅਫਰੀਕਾ ਦੌਰੇ 'ਤੇ ਭਾਰਤ ਦੀ ਹਾਰ ਤੋਂ ਬਾਅਦ ਇੰਗਲੈਂਡ ਲਈ ਬਹੁਤ ਦਿਲਚਸਪੀ ਲੈਂਦੇ ਹੋਏ ਟੀਮ ਨੂੰ ਬਹੁਤ ਪਹਿਲਾਂ ਇੰਗਲੈਂਡ ਭੇਜਣ ਦਾ ਫੈਸਲਾ ਕੀਤਾ ਸੀ। ਭਾਰਤੀ ਟੀਮ ਪੰਜ ਟੈਸਟ ਮੈਚਾਂ ਦੀ ਸੀਰੀਜ਼ 'ਚ ਪਹਿਲੇ ਦੋ ਟੈਸਟ ਮੈਚ ਹਾਰ ਚੁੱਕੀ ਹੈ ਅਤੇ ਤੀਜਾ ਟੈਸਟ 18 ਅਗਸਤ ਤੋਂ ਸੁਰੂ ਹੋਵੇਗਾ। ਐਜਬੇਸਟਨ 'ਚ ਭਾਰਤ ਨੂੰ 31 ਦੌੜਾਂ ਅਤੇ ਲਾਡਰਸ 'ਚ ਇਕ ਪਾਰੀ ਅਤੇ 159 ਦੌੜਾਂ ਨਾਲ ਵੱਡੀ ਹਾਰ ਮਿਲੀ ਹੈ।