ਪੰਜਾਬ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

Tuesday, Apr 15, 2025 - 04:19 PM (IST)

ਪੰਜਾਬ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਰਿਪੋਰਟ

ਚੰਡੀਗੜ੍ਹ (ਵੈੱਬ ਡੈਸਕ): ਪੰਜਾਬ 'ਚ ਪਾਣੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ, ਜਿਸ ਕਾਰਨ ਸਥਿਤੀ ਦਿਨੋਂ-ਦਿਨ ਖ਼ਤਰਨਾਕ ਰੂਪ ਧਾਰਦੀ ਜਾ ਰਹੀ ਹੈ। ਧਰਤੀ ਹੇਠਲੇ ਪਾਣੀ ਨੂੰ ਲੈ ਕੇ ਖੇਤੀਬਾੜੀ, ਵਾਟਰ ਸਪਲਾਈ ਅਤੇ ਮੌਸਮ ਵਿਭਾਗ ਦੀ ਪ੍ਰੀ-ਮਾਨਸੂਨ ਰਿਪੋਰਟ ਸਮੁੱਚੇ ਪੰਜਾਬੀਆਂ ਦੇ ਲਈ ਖ਼ਤਰੇ ਦੀ ਘੰਟੀ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਨੇ IAS, IFS ਤੇ PCS ਅਫ਼ਸਰਾਂ ਦੀ ਕੀਤੀ ਬਦਲੀ, ਵੇਖੋ ਪੂਰੀ List

ਜੂਨ 2024 ਦੀ ਰਿਪੋਰਟ ਮੁਤਾਬਕ ਜੂਨ 2023 ਤੋਂ ਜੂਨ 2024 ਵਿਚਾਲੇ ਧਰਤੀ ਹੇਠਲੇ ਪਾਣੀ ਵਿਚ ਕਾਫ਼ੀ ਜ਼ਿਆਦਾ ਗਿਰਾਵਟ ਆਈ ਹੈ। 8 ਜ਼ਿਲ੍ਹਿਆਂ ਦੇ ਸਾਰੇ ਬਲਾਕ ਡਾਰਕ ਜ਼ੋਨ ਵਿਚ ਹਨ। ਇਨ੍ਹਾਂ ਵਿਚੋਂ ਸੰਗਰੂਰ, ਪਟਿਆਲਾ ਤੇ ਮੋਗਾ ਦੇ ਹਾਲਾਤ ਸਭ ਤੋਂ ਖ਼ਰਾਬ ਹਨ। ਸੰਗਰੂਰ ਵਿਚ ਇਕ ਸਾਲ ਵਿਚ ਧਰਤੀ ਹੇਠਲਾ ਪਾਣੀ 4.6 ਮੀਟਰ ਤਕ ਡਿੱਗਿਆ ਹੈ ਤੇ ਇੱਤੇ ਪਾਣੀ ਹੁਣ ਧਰਤੀ ਤੋਂ 48.86 ਮੀਟਰ ਡੂੰਘਾਈ 'ਤੇ ਜਾ ਪਹੁੰਚਿਆ ਹੈ। 2023 ਵਿਚ ਇਹ 44.26 ਮੀਟਰ 'ਤੇ ਸੀ। ਉੱਥੇ ਹੀ ਤਕਰੀਬਨ 10 ਸਾਲ ਪਹਿਲਾਂ ਇਹ 38.92 ਮੀਟਰ 'ਤੇ ਸੀ। 

ਇਸੇ ਤਰ੍ਹਾਂ ਮੋਗਾ ਵਿਚ ਇਕ ਸਾਲ ਵਿਚ 1.57 ਮੀਟਰ ਤੇ ਪਟਿਆਲਾ ਵਿਚ 0.29 ਮੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਲੁਧਿਆਣਾ, ਮਾਨਸਾ, ਫਿਰੋਜ਼ਪੁਰ, ਬਠਿੰਡਾ ਦੇ ਹਾਲਾਤ ਵੀ ਲਗਾਤਾਰ ਗੰਭੀਰ ਬਣੇ ਹੋਏ ਹਨ। ਪਿਛਲੇ 10 ਸਾਲਾਂ ਵਿਚ ਕੁੱਲ੍ਹ 9.94 ਮੀਟਰ ਦੀ ਗਿਰਾਵਟ ਦਰਜ ਹੋਈ ਹੈ। ਇਕ ਸਾਲ ਵਿਚ ਬਠਿੰਡਾ ਵਿਚ ਸਭ ਤੋਂ ਵੱਧ 7.5 ਮੀਟਰ ਦੀ ਗਿਰਾਵਟ ਦਰਜ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਵਾਪਰੀ ਘਟਨਾ ਨੇ ਹਰ ਕਿਸੇ ਨੂੰ ਕੀਤਾ ਹੈਰਾਨ

ਇਨ੍ਹਾਂ ਹਾਲਾਤਾਂ ਦੇ ਮੁੱਖ ਤੌਰ 'ਤੇ 2 ਵੱਡੇ ਕਾਰਨ ਹਨ। ਪਹਿਲਾ ਤਾਂ ਇਹ ਕਿ ਸੂਬੇ ਵਿਚ ਮਾਨਸੂਨ ਦੀ ਬਾਰਿਸ਼ ਵੀ ਲਗਾਤਾਰ ਘੱਟਦੀ ਜਾ ਰਹੀ ਹੈ। ਪਿਛਲੇ 10 ਸਾਲਾਂ ਦੇ ਅੰਕੜਿਆਂ 'ਤੇ ਝਾਤ ਮਾਰੀਏ ਤਾਂ ਮਾਨਸੂਨ ਦੇ ਮੀਂਹ ਵਿਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੂਜੇ ਹੈ ਕਿ ਵੱਡੀ ਗਿਣਤੀ ਵਿਚ ਕਿਸਾਨ  ਨਰਮੇ ਤੋਂ ਪਾਸਾ ਵੱਟ ਕੇ ਝੋਨੇ ਦਾ ਰੁਖ਼ ਕਰ ਰਹੇ ਹਨ। ਸਰਕਾਰ ਵੱਲੋਂ ਲਗਾਤਾਰ ਨਰਮੇ ਦੀ ਖੇਤੀ ਵਧਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਪਰ ਫ਼ਿਰ ਵੀ ਸੂਬੇ ਵਿਚ ਨਰਮੇ ਦਾ ਰਕਬਾ ਘੱਟ ਕੇ ਝੋਨੇ ਦਾ ਰਕਬਾ ਵੱਧਿਆ ਹੈ। 

ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਯਤਨਸ਼ੀਲ ਸਰਕਾਰ

ਇਸ ਸਮੱਸਿਆ ਬਾਰੇ ਸੂਬਾ ਸਰਕਾਰ ਕਾਫ਼ੀ ਗੰਭੀਰ ਹੈ ਤੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਮੁਤਾਬਕ ਵਿਭਾਗ ਨੇ ਧਰਤੀ ਹੇਠਲੇ ਪਾਣੀ ਨੂੰ ਉੱਪਰ ਚੁੱਕਣ ਲਈ 30 ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਨ੍ਹਾਂ ਵਿਚ 189 ਨਹਿਰੀ ਰਿਚਾਰਜ ਯੋਜਨਾਵਾਂ, 127 ਨਵੇਂ ਛੱਪੜਾਂ ਦੀ ਪੁਟਾਈ ਤੇ 100 ਚੈੱਕ ਡੈਮ ਸ਼ਾਮਲ ਹਨ। ਉਨ੍ਹਾਂ ਆਸ ਜਤਾਈ ਕਿ ਇਨ੍ਹਾਂ ਯੋਜਨਾਵਾਂ ਸਦਕਾ ਛੇਤੀ ਹੀ ਅੰਕੜਿਆਂ ਵਿਚ ਸੁਧਾਰ ਵੇਖਣ ਨੂੰ ਮਿਲੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News