5 ਹਜ਼ਾਰ ਰਿਸ਼ਵਤ ਮਾਮਲੇ ’ਚ ਹੈੱਡ ਕਾਂਸਟੇਬਲ ਦੋਸ਼ੀ ਕਰਾਰ, ਸਜ਼ਾ 15 ਨੂੰ

Wednesday, Apr 09, 2025 - 02:46 PM (IST)

5 ਹਜ਼ਾਰ ਰਿਸ਼ਵਤ ਮਾਮਲੇ ’ਚ ਹੈੱਡ ਕਾਂਸਟੇਬਲ ਦੋਸ਼ੀ ਕਰਾਰ, ਸਜ਼ਾ 15 ਨੂੰ

ਚੰਡੀਗੜ੍ਹ (ਪ੍ਰੀਕਸ਼ਿਤ) : ਸੀ. ਬੀ. ਆਈ. ਵੱਲੋਂ 8 ਸਾਲ ਪਹਿਲਾਂ 5 ਹਜ਼ਾਰ ਰੁਪਏ ਰਿਸ਼ਵਤ ਮਾਮਲੇ ’ਚ ਗ੍ਰਿਫ਼ਤਾਰ ਚੰਡੀਗੜ੍ਹ ਪੁਲਸ ਦੇ ਹੈੱਡ ਕਾਂਸਟੇਬਲ ਰਾਜ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਹੁਣ ਉਸ ਨੂੰ ਸਜ਼ਾ 15 ਅਪ੍ਰੈਲ ਨੂੰ ਸੁਣਾਈ ਜਾਵੇਗੀ। ਉੱਥੇ ਹੀ ਸ਼ਿਕਾਇਤਕਰਤਾ ਅਨਿਲ ਤੇ ਅਵਿਨਾਸ਼ ਬਿਆਨਾਂ ਤੋਂ ਮੁੱਕਰ ਗਏ। ਉਨ੍ਹਾਂ ਨੇ ਅਦਾਲਤ ’ਚ ਕਿਹਾ ਕਿ ਮੁਲਜ਼ਮ ਨੇ ਰਿਸ਼ਵਤ ਨਹੀਂ ਮੰਗੀ ਸੀ ਪਰ ਸੀ. ਬੀ. ਆਈ. ਨੇ ਠੋਸ ਸਬੂਤ ਪੇਸ਼ ਕੀਤੇ, ਜਿਸ ਦੇ ਆਧਾਰ ’ਤੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਗਿਆ। ਜਨਵਰੀ 2017 ’ਚ ਸੀ. ਬੀ. ਆਈ. ਨੇ ਸੈਕਟਰ-31 ਥਾਣੇ ’ਚ ਤਾਇਨਾਤ ਹੈੱਡ ਕਾਂਸਟੇਬਲ ਰਾਜਕੁਮਾਰ ਨੂੰ ਰਿਸ਼ਵਤ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਸੀ।

ਰਾਮਦਰਬਾਰ ਦੇ ਵਿਕਾਸ ਤੇ ਅਖਿਲੇਸ਼ ’ਚ ਹੋਏ ਝਗੜੇ ਦੌਰਾਨ ਅਵਿਨਾਸ਼ ਨੇ ਵਿਚ-ਬਚਾਅ ਕੀਤਾ ਸੀ। ਹੈੱਡ ਕਾਂਸਟੇਬਲ ਨੇ ਨੌਜਵਾਨਾਂ ਨੂੰ ਥਾਣੇ ਲਜਾ ਕੇ ਮਾਮਲਾ ਦਰਜ ਕਰਨ ਦੀ ਧਮਕੀ ਦਿੱਤੀ ਅਤੇ ਬਚਣ ਲਈ 20 ਹਜ਼ਾਰ ਮੰਗੇ। ਇਸ ਤੋਂ ਬਾਅਦ 5 ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਲਈ ਨੌਜਵਾਨਾਂ ਨੂੰ ਥਾਣੇ ਬਾਹਰ ਬੁਲਾਇਆ। ਅਨਿਲ ਤੇ ਅਵਿਨਾਸ਼ ਦੀ ਸ਼ਿਕਾਇਤ ’ਤੇ ਸੀ. ਬੀ. ਆਈ. ਨੇ ਟਰੈਪ ਲਾ ਕੇ ਰਾਜ ਕੁਮਾਰ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਸੀ। ਕਰੀਬ 8 ਸਾਲ ਅਦਾਲਤੀ ਕਾਰਵਾਈ ਤੋਂ ਬਾਅਦ ਉਸ ਨੂੰ ਦੋਸ਼ੀ ਕਰਾਰ ਦਿੱਤਾ ਹੈ।


author

Babita

Content Editor

Related News