ਆਉਣ ਵਾਲੇ ਏਸ਼ੀਆ ਕੱਪ ਤੇ ਵਿਸ਼ਵ ਕੱਪ ਲਈ ਰਵੀ ਸ਼ਾਸਤਰੀ ਦਾ ਸੁਝਾਅ, ਮੱਧਕ੍ਰਮ ਦੀ ਸਮੱਸਿਆ ਦਾ ਕੱਢਿਆ ਹੱਲ

08/16/2023 7:50:37 PM

ਨਵੀਂ ਦਿੱਲੀ : ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਸੁਝਾਅ ਦਿੱਤਾ ਹੈ ਕਿ ਭਾਰਤ ਆਪਣੀ ਲਾਈਨ-ਅਪ 'ਚ ਵਿਭਿੰਨਤਾ ਲਿਆਉਣ ਲਈ ਆਉਣ ਵਾਲੇ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਲਈ ਉੱਪਰਲੇ 7 ਬੱਲੇਬਾਜ਼ੀ ਸਥਾਨਾਂ 'ਚ ਤਿੰਨ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਸ਼ਾਮਲ ਕਰਨ 'ਤੇ ਵਿਚਾਰ ਕਰੇ। 

ਸ਼ਾਸਤਰੀ ਨੇ ਇਸ਼ਾਨ ਕਿਸ਼ਨ ਨੂੰ ਵਿਕਟਕੀਪਰ ਦੇ ਰੂਪ ਇਸਤੇਮਾਲ ਕਰਨ ਦਾ ਸੁਝਾਅ ਦਿੱਤਾ ਜੋ ਕਾਫ਼ੀ ਸਮੇਂ 'ਤੋਂ ਵਨਡੇ ਟੀਮ 'ਚ ਸ਼ਾਮਲ ਹੈ। ਇਸ ਤੋਂ ਇਲਾਵਾ ਮੈਨੇਜਮੈਂਟ ਤਿਲਕ ਵਰਮਾ ਜਾਂ ਯਸ਼ਸਵੀ ਜਾਇਸਵਾਲ 'ਚੋਂ ਇੱਕ ਨੌਜਵਾਨ ਨੂੰ ਸ਼ਾਮਲ ਕਰਨ 'ਤੇ ਵੀ ਵਿਚਾਰ ਕਰ ਸਕਦਾ ਹੈ। ਸ਼ਾਸਤਰੀ ਨੇ ਕਿਹਾ,'ਮੈਨੂੰ ਲੱਗਦਾ ਹੈ ਕਿ ਤੁਹਾਡੇ ਦੁਆਰਾ ਦੱਸੇ ਗਏ ਟਾਪ 4 'ਤੋਂ ਇਲਾਵਾ ਤਿੰਨ ਹੋਰ ਪੁਜ਼ੀਸ਼ਨਾਂ ਹਨ ਜਿੱਥੇ ਦੋ ਖੱਬੇ ਹੱਥ ਦੇ ਖਿਡਾਰੀਆਂ ਨੂੰ ਆਉਣਾ ਪਵੇਗਾ। ਹੁਣ ਇਹ ਉਹ ਥਾਵਾਂ ਹਨ ਜਿੱਥੇ ਚੋਣਕਾਰਾਂ ਦੀ ਭੂਮਿਕਾ ਆਉਂਦੀ ਹੈ ਕਿਉਂਕਿ ਉਹ ਦੇਖ ਰਹੇ ਹਨ। ਉਹ ਜਾਣਦੇ ਹਨ ਕਿ ਕਿਹੜਾ ਖਿਡਾਰੀ ਹੌਟ ਹੈ।'

ਇਹ ਵੀ ਪੜ੍ਹੋ : ਪ੍ਰਿਥਵੀ ਸ਼ਾਅ ਨਾਲ ਜੁੜੀ ਬੁਰੀ ਖਬਰ ਆਈ ਸਾਹਮਣੇ, ਗੋਡੇ 'ਤੇ ਲੱਗੀ ਗੰਭੀਰ ਸੱਟ, ਇੰਨੇ ਮਹੀਨੇ ਕ੍ਰਿਕਟ ਤੋਂ ਰਹਿਣਗੇ ਦੂਰ

ਸ਼ਾਸਤਰੀ ਨੇ ਕਿਹਾ ,'ਤਿਲਕ ਵਰਮਾ ਆਕਰਸ਼ਕ ਹੈ, ਉਸਨੂੰ ਅੰਦਰ ਲਿਆਓ। ਜੇਕਰ ਤੁਹਾਨੂੰ ਲਗਦਾ ਹੈ ਕਿ ਜਾਇਸਵਾਲ ਆਕਰਸ਼ਕ ਹੈ ਤਾਂ ਉਸਨੂੰ ਲਿਆਓ। ਜੇਕਰ ਤੁਸੀਂ ਪਿਛਲੇ 6-8 ਮਹੀਨਿਆਂ ਤੋਂ ਕਿਸ਼ਨ ਦੇ ਨਾਲ ਬਣੇ ਹੋਏ ਹੋ ਅਤੇ ਉਹ ਵਿਕਟਕੀਪਿੰਗ ਕਰਨ ਜਾ ਰਿਹਾ ਹੈ , ਤਾਂ ਉਹ ਕਿਸੇ ਵੀ ਸਥਿਤੀ 'ਚ ਆਉਂਦਾ ਹੈ। ਪਰ ਦੋ ਖੱਬੇ ਹੱਥ ਦੇ ਖਿਡਾਰੀ ਜ਼ਰੂਰ ਲਵੋ। ਜਡੇਜਾ ਸਮੇਤ ਟਾਪ 'ਚ ਤਿੰਨ ਖੱਬੇ ਹੱਥ ਦੇ ਖਿਡਾਰੀ ਹੋਣੇ ਚਾਹੀਦੇ ਹਨ। ਇਸ਼ਾਨ ਕਿਸ਼ਨ ਪਿਛਲੇ 15 ਮਹੀਨਿਆਂ ਤੋਂ ਕੀਪਿੰਗ ਕਰ ਰਿਹਾ ਹੈ, ਤਾਂ ਕਿਤੇ ਹੋਰ ਕਿਉਂ ਜਾਣਾ?'

ਸ਼ਾਸਤਰੀ ਨੇ ਤਿਲਕ ਵਰਮਾ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਉਸਦਾ ਮੰਨਣਾ ਹੈ ਕਿ ਭਾਰਤ ਆਉਣ ਵਾਲੇ ਵੱਡੇ ਟੂਰਨਾਮੈਂਟਾਂ 'ਚ ਭਾਰਤ ਦੇ ਮੱਧਕ੍ਰਮ 'ਚ ਇੱਸ ਨੌਜਵਾਨ ਖਿਡਾਰੀ 'ਤੇ ਵਿਚਾਰ ਕਰ ਸਕਦਾ ਹੈ। ਹਾਲਾਂਕਿ ਤਿਲਕ ਨੇ ਅਜੇ ਇੱਕ ਵੀ ਵਨਡੇ ਮੈਚ ਨਹੀਂ ਖੇਡਿਆ ਹੈ ਪਰ ਉਸਦੀ ਪਹਿਲੀ T20I ਲੜੀ ਸ਼ਲਾਘਾਯੋਗ ਸੀ ਅਤੇ ਉਸਨੇ ਆਪਣੇ ਸ਼ਾਨਦਾਰ ਸ਼ਾਟ ਸਲੈਕਸ਼ਨ ਅਤੇ ਪ੍ਰਭਾਵਸ਼ਾਲੀ ਸੰਜਮ ਲਈ ਸ਼ਾਸਤਰੀ ਅਤੇ ਹੋਰ ਲੋਕਾਂ ਨੇ ਤਾਰੀਫ਼ ਹਾਸਲ ਕੀਤੀ। ਸ਼ਾਸਤਰੀ ਨੇ ਕਿਹਾ ,'ਤਿਲਕ ਵਰਮਾ 'ਤੋਂ ਬਹੁਤ ਪ੍ਰਭਾਵਿਤ ਹਾਂ ਅਤੇ ਮੈਨੂੰ ਇੱਕ ਹੋਰ ਖੱਬੇ ਹੱਥ ਦਾ ਖਿਡਾਰੀ ਚਾਹੀਦਾ ਹੈ। ਜੇਕਰ ਮੈਂ ਇੱਕ ਖੱਬੇ ਹੱਥ ਦਾ ਖਿਡਾਰੀ ਲੱਭ ਰਿਹਾ ਹਾਂ ਤਾਂ ਮੈਂ ਅਸਲ 'ਚ ਉਸੇ ਦਿਸ਼ਾ 'ਚ ਦੇਖਾਂਗਾ।'

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News