IPL ਦੇ ਉਦਘਾਟਨੀ ਸਮਾਗਮ ’ਚ ਰਸ਼ਮਿਕਾ ਮੰਦਾਨਾ ਤੇ ਤਮੰਨਾ ਭਾਟੀਆ ਦੇਣਗੀਆਂ ਪੇਸ਼ਕਾਰੀ

03/28/2023 9:21:18 PM

ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਦਾ ਉਦਘਾਟਨੀ ਸਮਾਰੋਹ ਧਮਾਕੇਦਾਰ ਹੋਣ ਜਾ ਰਿਹਾ ਹੈ। ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਹੋਵੇਗਾ। ਬੀਸੀਸੀਆਈ ਨੇ ਉਦਘਾਟਨੀ ਸਮਾਰੋਹ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਹਨ। ਖਬਰਾਂ ਦੀ ਮੰਨੀਏ ਤਾਂ ਰਸ਼ਮਿਕਾ ਮੰਦਾਨਾ ਅਤੇ ਤਮੰਨਾ ਭਾਟੀਆ ਵਰਗੀਆਂ ਅਭਿਨੇਤਰੀਆਂ ਉਦਘਾਟਨੀ ਸਮਾਰੋਹ 'ਚ ਪਰਫਾਰਮ ਕਰ ਸਕਦੀਆਂ ਹਨ। ਗਾਇਕ ਅਰਿਜੀਤ ਸਿੰਘ ਵਲੋਂ ਵੀ ਪਰਫਾਰਮ ਕੀਤਾ ਜਾਵੇਗਾ।

PunjabKesari

ਕਿਹੜਾ ਆਯੋਜਨ : ਆਈਪੀਐਲ 2023 ਉਦਘਾਟਨ ਸਮਾਰੋਹ
ਕਦੋਂ : 31 ਮਾਰਚ, ਸ਼ੁੱਕਰਵਾਰ
ਕਿੱਥੇ : ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ
ਕਲਾਕਾਰ: ਖਬਰਾਂ ਮੁਤਾਬਕ ਰਸ਼ਮਿਕਾ ਮੰਦਾਨਾ ਅਤੇ ਤਮੰਨਾ ਭਾਟੀਆ IPL 2023 ਦੇ ਉਦਘਾਟਨ ਸਮਾਰੋਹ 'ਚ ਪਰਫਾਰਮ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਕੈਟਰੀਨਾ ਕੈਫ, ਟਾਈਗਰ ਸ਼ਰਾਫ ਅਤੇ ਅਰਿਜੀਤ ਸਿੰਘ ਦੇ ਨਾਂ ਵੀ ਸਾਹਮਣੇ ਆ ਰਹੇ ਹਨ।
ਪਹਿਲਾ ਮੈਚ : ਗੁਜਰਾਤ ਟਾਈਟਨਸ ਬਨਾਮ ਚੇਨਈ ਸੁਪਰ ਕਿੰਗਜ਼ - ਸ਼ਾਮ 7.30 ਵਜੇ

PunjabKesari

ਇਹ ਵੀ ਪੜ੍ਹੋ : IPL ਇਤਿਹਾਸ 'ਚ ਲੱਗੇ 5 ਸਭ ਤੋਂ ਲੰਬੇ ਛੱਕੇ, ਪ੍ਰਵੀਨ ਕੁਮਾਰ ਨੇ ਜੜਿਆ ਸੀ 124 ਮੀਟਰ

ਇਸ ਸੀਜ਼ਨ ਵਿੱਚ ਨਵਾਂ ਕੀ ਹੈ?

- ਟੀਮਾਂ ਨੂੰ ਹੁਣ ਟਾਸ ਤੋਂ ਬਾਅਦ ਪਲੇਇੰਗ-11 ਦਾ ਐਲਾਨ ਕਰਨ ਦੀ ਇਜਾਜ਼ਤ ਹੋਵੇਗੀ।
- 'ਇੰਪੈਕਟ ਪਲੇਅਰ' ਦੀ ਵੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ ਹਰੇਕ ਟੀਮ ਨੂੰ 4 ਬਦਲਾਂ ਦੇ ਨਾਂ ਦੇਵੇਗੀ ਤੇ ਖੇਡ ਦੌਰਾਨ ਇੱਕ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਟੀਮਾਂ ਡੀਆਰਐਸ ਦੀ ਵਰਤੋਂ ਕਰਕੇ ਵਾਈਡ ਅਤੇ ਨੋ-ਬਾਲ ਲਈ ਵੀ ਅਪੀਲ ਕਰ ਸਕਦੀਆਂ ਹਨ।

PunjabKesari

ਟੀਵੀ/ਮੋਬਾਇਲ 'ਤੇ ਆਈਪੀਐਲ 2023 ਕਿਵੇਂ ਦੇਖੀਏ?

ਆਈਪੀਐਲ 2023 ਦੇ ਮੈਚ ਸਟਾਰ ਸਪੋਰਟਸ ਚੈਨਲਾਂ 'ਤੇ ਹੋਣਗੇ। ਮੈਚਾਂ ਦਾ ਪ੍ਰਸਾਰਣ ਖੇਤਰੀ ਭਾਸ਼ਾ ਵਿੱਚ ਵੀ ਕੀਤਾ ਜਾਵੇਗਾ। ਮੈਚਾਂ ਨੂੰ ਜੀਓ ਸਿਨੇਮਾ ਐਪ 'ਤੇ ਮੁਫਤ ਸਟ੍ਰੀਮ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੁਲਸ ਨੇ ਕ੍ਰਿਕਟਰ ਕੇਦਾਰ ਜਾਧਵ ਦੇ ਪਿਤਾ ਨੂੰ ਲੱਭਿਆ, ਸੋਮਵਾਰ ਤੋਂ ਸਨ ਲਾਪਤਾ

ਦੋਵੇਂ ਟੀਮਾਂ

ਗੁਜਰਾਤ ਟਾਈਟਨਸ : ਹਾਰਦਿਕ ਪੰਡਯਾ (ਕਪਤਾਨ), ਸ਼ੁਭਮਨ ਗਿੱਲ, ਡੇਵਿਡ ਮਿਲਰ, ਕੇਨ ਵਿਲੀਅਮਸਨ, ਅਭਿਨਵ ਮਨੋਹਰ, ਸਾਈ ਸੁਦਰਸ਼ਨ, ਰਿਧੀਮਾਨ ਸਾਹਾ, ਮੋਹਿਤ ਸ਼ਰਮਾ, ਕੇਐਸ ਭਾਰਤ, ਮੈਥਿਊ ਵੇਡ, ਰਾਸ਼ਿਦ ਖਾਨ, ਓਡਿਅਨ ਸਮਿਥ, ਰਾਹੁਲ ਤੇਵਤੀਆ, ਵਿਜੇ ਸ਼ੰਕਰ, ਮੁਹੰਮਦ ਸ਼ੰਮੀ, ਅਲਜ਼ਾਰੀ ਜੋਸੇਫ, ਯਸ਼ ਦਿਆਲ, ਪ੍ਰਦੀਪ ਸਾਂਗਵਾਨ, ਦਰਸ਼ਨ ਨਾਲਕੰਡੇ, ਜਯੰਤ ਯਾਦਵ, ਆਰ. ਸਾਈ ਕਿਸ਼ੋਰ, ਨੂਰ ਅਹਿਮਦ, ਸ਼ਿਵਮ ਮਾਵੀ, ਉਰਵਿਲ ਪਟੇਲ, ਜੋਸ਼ੂਆ ਲਿਟਲ।

ਚੇਨਈ ਸੁਪਰ ਕਿੰਗਜ਼ : ਐਮਐਸ ਧੋਨੀ (ਕਪਤਾਨ), ਰਵਿੰਦਰ ਜਡੇਜਾ, ਬੇਨ ਸਟੋਕਸ, ਰੁਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਦੀਪਕ ਚਾਹਰ, ਅੰਬਾਤੀ ਰਾਇਡੂ, ਸੁਭਰਾੰਸ਼ੂ ਸੇਨਾਪਤੀ, ਮੋਈਨ ਅਲੀ, ਮਤਿਸ਼ਾ ਪਥੀਰਾਨਾ, ਸ਼ਿਵਮ ਦੁਬੇ, ਰਾਜਵਰਧਨ ਹੈਂਗੇਰਗੇਕਰ, ਡਵੇਨ ਪ੍ਰਿਟੋਰੀਅਸ, ਮਿਸ਼ੇਲ ਸੈਂਟਨਰ, ਡਵੋਨ ਕੋਨਵੇ, ਤੁਸ਼ਾਰ ਦੇਸ਼ਪਾਂਡੇ, ਮੁਕੇਸ਼ ਚੌਧਰੀ, ਸਿਮਰਜੀਤ ਸਿੰਘ, ਪ੍ਰਸ਼ਾਂਤ ਸੋਲੰਕੀ, ਮਹੇਸ਼ ਥਿਕਸ਼ਾਨਾ, ਸ਼ੇਖ ਰਸ਼ੀਦ, ਨਿਸ਼ਾਂਤ ਸਿੰਧੂ, ਸਿਸੰਦਾ ਮਾਗਲਾ, ਅਜੈ ਮੰਡਲ, ਭਗਤ ਵਰਮਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News