ਰਾਸ਼ਿਦ ਨੇ ਪਹਿਲੇ ਦੌਰ ''ਚ ਖੇਡਿਆ 68 ਦਾ ਕਾਰਡ, ਸੰਯੁਕਤ ਚੌਥੇ ਸਥਾਨ ''ਤੇ ਰਹੇ

Sunday, Oct 06, 2024 - 03:24 PM (IST)

ਤਾਈਪੇ, (ਭਾਸ਼ਾ) ਭਾਰਤੀ ਗੋਲਫਰ ਰਾਸ਼ਿਦ ਖਾਨ ਨੇ ਮੌਸਮ ਪ੍ਰਭਾਵਿਤ ਮਰਕਰੀ ਤਾਈਵਾਨ ਮਾਸਟਰਸ ਦੇ ਪਹਿਲੇ ਦੌਰ 'ਚ ਚਾਰ ਅੰਡਰ 68 ਦਾ ਕਾਰਡ ਖੇਡਿਆ, ਜਿਸ ਨਾਲ ਉਹ ਸੰਯੁਕਤ ਚੌਥੇ ਸਥਾਨ 'ਤੇ ਬਣੇ ਹੋਏ ਹਨ। ਖਰਾਬ ਮੌਸਮ ਕਾਰਨ ਦੋ ਦਿਨ ਦੇ ਇੰਤਜ਼ਾਰ ਤੋਂ ਬਾਅਦ ਖੇਡ ਸ਼ੁਰੂ ਹੋਈ।

ਹੋਰ ਭਾਰਤੀਆਂ 'ਚ ਚਿਕਾਰੰਗੱਪਾ 69 ਦੇ ਕਾਰਡ ਨਾਲ ਨੌਵੇਂ ਨੰਬਰ 'ਤੇ ਹਨ। ਐਸ ਸ਼ੀ ਚੌਰਸੀਆ ਅਤੇ ਕਰਨਦੀਪ ਕੋਚਰ ਨੇ 70-70 ਦਾ ਕਾਰਡ ਖੇਡਿਆ, ਜਿਸ ਕਾਰਨ ਦੋਵੇਂ ਸੰਯੁਕਤ 17ਵੇਂ ਸਥਾਨ 'ਤੇ ਹਨ। ਵਰੁਣ ਚੋਪੜਾ ਸੰਯੁਕਤ 27ਵੇਂ, ਯੁਵਰਾਜ ਸੰਧੂ ਅਤੇ ਗਗਨਜੀਤ ਭੁੱਲਰ ਸੰਯੁਕਤ 60ਵੇਂ ਅਤੇ ਅਜੀਤੇਸ਼ ਸੰਧੂ ਸੰਯੁਕਤ 116ਵੇਂ ਸਥਾਨ 'ਤੇ ਹਨ। ਰਾਸ਼ਿਦ ਖਾਨ ਸਮੇਤ ਪੰਜ ਗੋਲਫਰ ਸੰਯੁਕਤ ਚੌਥੇ ਸਥਾਨ 'ਤੇ ਹਨ। 


Tarsem Singh

Content Editor

Related News