ਕੌਲ ਕਾਫ਼ੀਲਡ ਨੇ 50ਵਾਂ ਗੋਲ ਕਰਕੇ ਰਚਿਆ ਇਤਿਹਾਸ
Friday, Apr 10, 2026 - 01:47 PM (IST)
ਵੈਨਕੂਵਰ (ਮਲਕੀਤ ਸਿੰਘ) – ਮੋਂਟਰੀਅਲ ਕੈਨੇਡੀਅਨਜ਼ ਦੇ ਸਟਾਰ ਖਿਡਾਰੀ ਕੌਲ ਕਾਫ਼ੀਲਡ ਨੇ ਆਪਣਾ 50ਵਾਂ ਗੋਲ ਕਰਕੇ ਟੀਮ ਦੇ ਇਤਿਹਾਸ ਵਿੱਚ ਨਵਾਂ ਮੀਲ ਪੱਥਰ ਸਥਾਪਤ ਕਰ ਦਿੱਤਾ ਹੈ। ਉਹ ਪਿਛਲੇ 35 ਸਾਲਾਂ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- IPL 2026: ਮੁਕੁਲ ਨੇ ਰੋਮਾਂਚਕ ਮੁਕਾਬਲੇ 'ਚ ਪਾਈ ਧੱਕ, ਗਾਵਸਕਰ ਨੇ 'ਫਿਨਿਸ਼ਰ' ਚੌਧਰੀ ਦੀ ਧੋਨੀ ਨਾਲ ਕੀਤੀ ਤੁਲਨਾ
ਜ਼ਿਕਰਯੋਗ ਹੈ ਕਿ ਉਹ ਲੀਗ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹੈ। ਇਸ ਪ੍ਰਦਰਸ਼ਨ ਨਾਲ ਉਹ ਇਸ ਸਾਲ ਦੇ ਪ੍ਰਸਿੱਧ ‘ਰਾਕੇਟ ਰਿਚਰਡ ਟ੍ਰੋਫੀ’ ਲਈ ਵੀ ਮਜ਼ਬੂਤ ਦਾਅਵੇਦਾਰ ਬਣ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਕਾਫ਼ੀਲਡ ਦੀ ਇਸ ਕਾਮਯਾਬੀ ਨੇ ਨਾ ਸਿਰਫ਼ ਉਸਦੀ ਵਿਅਕਤੀਗਤ ਪ੍ਰਦਰਸ਼ਨਸ਼ੀਲਤਾ ਨੂੰ ਦਰਸਾਇਆ ਹੈ, ਸਗੋਂ ਮੋਂਟਰੀਅਲ ਕੈਨੇਡੀਅਨਜ਼ ਟੀਮ ਦੇ ਭਵਿੱਖ ਲਈ ਵੀ ਨਵੀਆਂ ਉਮੀਦਾਂ ਜਗਾਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
