ਵਿਮਲ ਕੁਮਾਰ ਨੇ 21 ਅੰਕਾਂ ਵਾਲੇ ਫਾਰਮੈੱਟ ਦਾ ਕੀਤਾ ਸਮਰਥਨ

Sunday, Apr 12, 2026 - 03:20 PM (IST)

ਵਿਮਲ ਕੁਮਾਰ ਨੇ 21 ਅੰਕਾਂ ਵਾਲੇ ਫਾਰਮੈੱਟ ਦਾ ਕੀਤਾ ਸਮਰਥਨ

ਨਵੀਂ ਦਿੱਲੀ– ਭਾਰਤ ਦੇ ਸਾਬਕਾ ਮੁੱਖ ਕੋਚ ਵਿਮਲ ਕੁਮਾਰ ਨੇ ਬੈਡਮਿੰਟਨ ਵਿਸ਼ਵ ਮਹਾਸੰਘ (ਬੀ. ਡਬਲਯੂ. ਐੱਫ.) ਨੂੰ ਮੌਜੂਦਾ ਤਿੰਨ ਸੈੱਟਾਂ ਵਾਲੇ 21 ਅੰਕਾਂ ਦੇ ਫਾਰਮੈੱਟ ਨੂੰ ਬਰਕਰਾਰ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਹ ਖੇਡ ਨੂੰ ਸਹੀ ਤਰ੍ਹਾਂ ਪੇਸ਼ ਕਰ ਰਿਹਾ ਹੈ। ਖੇਡ ਦੀ ਗਲੋਬਲ ਗਵਰਨਿੰਗ ਬਾਡੀ ਨੇ ਮੌਜੂਦਾ ਸਮੇਂ ਦੇ ਤਿੰਨ ਸੈੱਟਾਂ ਵਾਲੇ 21 ਅੰਕਾਂ ਦੇ ਫਾਰਮੈੱਟ ਨੂੰ ਤਿੰਨ ਸੈੱਟਾਂ ਵਾਲੇ 15 ਅੰਕ ਦੇ ਫਾਰਮੈੱਟ ’ਚ ਬਦਲਣ ਦਾ ਪ੍ਰਸਤਾਵ ਦਿੱਤਾ ਹੈ। ਇਸ ਬਦਲਾਅ ’ਤੇ ਵੋਟਿੰਗ 25 ਅਪ੍ਰੈਲ ਨੂੰ ਡੈੱਨਮਾਰਕ ਦੇ ਹੋਰਸੇਂਸ ’ਚ ਬੀ. ਡਬਲਯੂ. ਐੱਫ. ਦੀ ਸਾਲਾਨਾ ਆਮ ਮੀਟਿੰਗ ’ਚ ਹੋਵੇਗੀ।

ਵਿਮਲ ਨੇ ਕਿਹਾ, ‘‘ਵਰਤਮਾਨ ਫਾਰਮੈੱਟ ਬੈਡਮਿੰਟਨ ਨੂੰ ਸਹੀ ਤਰੀਕੇ ਨਾਲ ਪੇਸ਼ ਕਰਦਾ ਹੈ ਤੇ ਇਸ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਬੀ. ਡਬਲਯੂ. ਐੱਫ. ਹੁਣ ਵਪਾਰਕ ਕਾਰਨਾਂ ਕਰਕੇ ਸਕੋਰਿੰਗ ਫਾਰਮੈੱਟ ਨੂੰ ਬਦਲਣ ਦੀ ਸੋਚ ਰਿਹਾ ਹੈ। ਇਹ ਅਸਲੀ ਬੈਡਮਿੰਟਨ ਨਹੀਂ ਹੈ।’’

ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਉਹ ਇਸ ਗੱਲ ’ਤੇ ਧਿਆਨ ਦੇਣਗੇ ਤੇ ਘੱਟੋ-ਘੱਟ ਵੱਡੀਆਂ ਪ੍ਰਤੀਯੋਗਿਤਾਵਾਂ ’ਚ ਇਹ ਫਾਰਮੈੱਟ ਬਣਾਈ ਰੱਖਣਗੇ। ਬੈਡਮਿੰਟਨ ਇਕ ਮੁਸ਼ਕਿਲ ਖੇਡ ਹੈ ਤੇ ਉਨ੍ਹਾਂ ਨੂੰ ਇਸ ਨੂੰ ਸਮਝਣਾ ਪਵੇਗਾ।’’


author

Tarsem Singh

Content Editor

Related News