ਰਣਵੀਰ ਸਿੰਘ ਨੇ ਵ੍ਹੀਲਚੇਅਰ ਕ੍ਰਿਕਟਰ ਭੀਮਾ ਖੁੰਟੀ ਨਾਲ ਕੀਤੀ ਮੁਲਾਕਾਤ
Saturday, Apr 11, 2026 - 10:47 AM (IST)
ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਰਣਵੀਰ ਸਿੰਘ ਆਪਣੀ ਊਰਜਾ ਅਤੇ ਦਮਦਾਰ ਅਦਾਕਾਰੀ ਲਈ ਤਾਂ ਮਸ਼ਹੂਰ ਹਨ ਹੀ, ਪਰ ਹੁਣ ਉਨ੍ਹਾਂ ਦੀ ਨਿਮਰਤਾ (Humility) ਦੀਆਂ ਚਰਚਾਵਾਂ ਵੀ ਚਾਰੇ ਪਾਸੇ ਹੋ ਰਹੀਆਂ ਹਨ। ਹਾਲ ਹੀ ਵਿੱਚ ਅਨੰਤ ਅੰਬਾਨੀ ਦੇ ਜਨਮਦਿਨ ਦੇ ਜਸ਼ਨ ਦੌਰਾਨ ਰਣਵੀਰ ਸਿੰਘ ਨੇ ਕੁਝ ਅਜਿਹਾ ਕੀਤਾ, ਜਿਸ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਦਿਲ ਜਿੱਤ ਲਿਆ ਹੈ।
ਵ੍ਹੀਲਚੇਅਰ ਕ੍ਰਿਕਟਰ ਭੀਮਾ ਖੁੰਟੀ ਨੇ ਕੀਤੀ ਰਣਵੀਰ ਦੀ ਤਾਰੀਫ਼
ਇਸ ਖ਼ਾਸ ਮੌਕੇ 'ਤੇ ਮੌਜੂਦ ਵ੍ਹੀਲਚੇਅਰ ਕ੍ਰਿਕਟਰ ਭੀਮਾ ਖੁੰਟੀ ਨੇ ਰਣਵੀਰ ਸਿੰਘ ਨਾਲ ਆਪਣੀ ਮੁਲਾਕਾਤ ਦਾ ਤਜ਼ਰਬਾ ਸਾਂਝਾ ਕੀਤਾ ਹੈ। ਭੀਮਾ ਨੇ ਦੱਸਿਆ ਕਿ ਰਣਵੀਰ ਸਿੰਘ ਇੰਨੇ ਵੱਡੇ ਸਿਤਾਰੇ ਹੋਣ ਦੇ ਬਾਵਜੂਦ ਬਹੁਤ ਹੀ ਜ਼ਮੀਨ ਨਾਲ ਜੁੜੇ ਹੋਏ ਇਨਸਾਨ ਹਨ। ਭੀਮਾ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ, ਮੈਂ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਹਾਂ, ਪਰ ਅੱਜ ਮੈਂ ਜੋ ਸਾਦਗੀ, ਨਿਮਰਤਾ ਅਤੇ ਸਤਿਕਾਰ ਅਨੁਭਵ ਕੀਤਾ ਉਹ ਸੱਚਮੁੱਚ ਕੁਝ ਖਾਸ ਸੀ। ਸੁਪਰਸਟਾਰ ਹੋਣਾ ਇੱਕ ਚੀਜ਼ ਹੈ। ਪਰ ਇੱਕ ਸੱਚਮੁੱਚ ਚੰਗਾ ਇਨਸਾਨ ਹੋਣਾ ਹੀ ਤੁਹਾਨੂੰ ਇੱਕ ਅਸਲੀ ਸਟਾਰ ਬਣਾਉਂਦਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦੀ ਹੈ ਕਿ ਰਣਵੀਰ ਸਿੰਘ ਨੇ ਭੀਮਾ ਨੂੰ ਦੇਖਦਿਆਂ ਹੀ ਖ਼ੁਦ ਅੱਗੇ ਵਧ ਕੇ ਮੁਲਾਕਾਤ ਕੀਤੀ ਅਤੇ ਬਹੁਤ ਹੀ ਸਤਿਕਾਰ ਨਾਲ ਗੱਲਬਾਤ ਕੀਤੀ। ਰਣਵੀਰ ਨੇ ਨਾ ਸਿਰਫ਼ ਉਨ੍ਹਾਂ ਨਾਲ ਗੱਲ ਕੀਤੀ, ਸਗੋਂ ਬੜੇ ਪਿਆਰ ਨਾਲ ਫੋਟੋਆਂ ਵੀ ਖਿਚਵਾਈਆਂ। ਭੀਮਾ ਵੱਲੋਂ ਸਾਂਝੀ ਕੀਤੀ ਗਈ ਇਹ ਜਾਣਕਾਰੀ ਅਤੇ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿੱਥੇ ਪ੍ਰਸ਼ੰਸਕ ਰਣਵੀਰ ਦੀ ਖੁੱਲ੍ਹ ਕੇ ਤਾਰੀਫ਼ ਕਰ ਰਹੇ ਹਨ। ਦੱਸ ਦੇਈਏ ਕਿ ਭੀਮ ਖੁੰਟੀ ਇੱਕ ਅੰਤਰਰਾਸ਼ਟਰੀ ਵ੍ਹੀਲਚੇਅਰ ਕ੍ਰਿਕਟਰ ਅਤੇ ਗੁਜਰਾਤ ਵ੍ਹੀਲਚੇਅਰ ਕ੍ਰਿਕਟ ਟੀਮ ਦੇ ਕਪਤਾਨ ਹਨ। ਉਹ ਪੋਰਬੰਦਰ, ਗੁਜਰਾਤ ਦੇ ਰਹਿਣ ਵਾਲੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
