ਕ੍ਰਿਕਟਰ ਸ਼ੇਨ ਵਾਟਸਨ ਦੀ ਕਿਤਾਬ ਤੋਂ ਦਬਾਅ ਨਾਲ ਨਜਿੱਠਣਾ ਸਿੱਖਿਆ : ਜਾਧਵ

Saturday, Aug 08, 2026 - 10:43 AM (IST)

ਕ੍ਰਿਕਟਰ ਸ਼ੇਨ ਵਾਟਸਨ ਦੀ ਕਿਤਾਬ ਤੋਂ ਦਬਾਅ ਨਾਲ ਨਜਿੱਠਣਾ ਸਿੱਖਿਆ : ਜਾਧਵ

ਕੋਲਕਾਤਾ : ਜਦੋਂ ਤੀਰਅੰਦਾਜ਼ ਸਾਹਿਲ ਜਾਧਵ ਨੇ ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਸ਼ੇਨ ਵਾਟਸਨ ਦੀ ਪੁਸਤਕ ‘ਦ ਵਿਨਰਸ ਮਾਇੰਡਸੈੱਟ’ ਪੜ੍ਹਨੀ ਸ਼ੁਰੂ ਕੀਤੀ ਤਾਂ ਉਸ ਦਾ ਉਦੇਸ਼ ਮੋਬਾਈਲ ’ਤੇ ਬਿਤਾਏ ਜਾ ਰਹੇ ਸਮੇਂ ਨੂੰ ਘੱਟ ਕਰਨਾ ਸੀ ਪਰ ਇਸ ਤੋਂ ਉਸ ਨੇ ਦਬਾਅ ਦੀਆਂ ਸਥਿਤੀਆਂ ਨਾਲ ਨਜਿੱਠਣ ਲਈ ਵੀ ਉਪਯੋਗੀ ਜਾਣਕਾਰੀ ਹਾਸਲ ਕੀਤੀ। ਇਹ ਪੁਸਤਕ ‘‘ਹਰ ਖੇਡ ਤੇ ਜੀਵਨ ’ਚ ਤੁਹਾਡਾ ਸਰਵੋਤਮ ਰੂਪ ਸਾਹਮਣੇ ਲਿਆਉਣ’’ ਦਾ ਵਾਅਦਾ ਕਰਦੀ ਹੈ ਤੇ ਜਾਧਵ ਦਾ ਕਹਿਣਾ ਹੈ ਕਿ ਉਸ ਨੂੰ ਇਸ ਤੋਂ ਸਤੰਬਰ-ਅਕਤੂਬਰ ’ਚ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਨੂੰ ਧਿਆਨ ’ਚ ਰੱਖਦੇ ਹੋਏ ਦਬਾਅ ਤੋਂ ਪਾਰ ਪਾਉਣ ਦੀ ਉਪਯੋਗੀ ਜਾਣਕਾਰੀ ਮਿਲੀ ਹੈ।

ਜਾਧਵ ਨੇ ਕਿਹਾ,‘‘ਮੈਂ ਲੱਗਭਗ ਇਕ ਮਹੀਨੇ ਪਹਿਲਾਂ ਸ਼ੇਨ ਵਾਟਸਨ ਦੀ ਕਿਤਾਬ ‘ਦਿ ਵਿਨਰਸ ਮਾਇੰਡਸੈੱਟ’ ਪੜ੍ਹਨੀ ਸ਼ੁਰੂ ਕੀਤੀ ਸੀ। ਮੇਰਾ ਸ਼ੁਰੂਆਤੀ ਇਰਾਦਾ ਫੋਨ ’ਤੇ ਬਿਤਾਏ ਜਾਣ ਵਾਲੇ ਸਮੇਂ ਨੂੰ ਘੱਟ ਕਰਨਾ ਸੀ ਪਰ ਮੈਨੂੰ ਇਸ ਕਿਤਾਬ ਤੋਂ ਵੱਡੀਆਂ ਪ੍ਰਤੀਯੋਗਿਤਾਵਾਂ ’ਚ ਦਬਾਅ ਨਾਲ ਨਜਿੱਠਣ ਤੇ ਇਕਾਗਰਤਾ ਬਣਾਈ ਰੱਖਣ ਦਾ ਵੀ ਬਹੁਮੁੱਲਾ ਗਿਆਨ ਮਿਲਿਆ।’’

ਮਾਨਸਿਕ ਦ੍ਰਿੜ੍ਹਤਾ ਤੇ ਸਬਰ ਅਜਿਹੇ ਗੁਣ ਹਨ ਜਿਨ੍ਹਾਂ ਦੀ ਜਾਧਵ ਨੂੰ ਆਪਣੇ ਪੂਰੇ ਕਰੀਅਰ ’ਚ ਲੋੜ ਪਈ ਹੈ। ਇਸ 25 ਸਾਲਾ ਖਿਡਾਰੀ ਦਾ ਅਜੇ ਤੱਕ ਕਰੀਅਰ ਉਤਾਰ-ਚੜ੍ਹਾਅ ਵਾਲਾ ਰਿਹਾ ਹੈ। ਉਸ ਨੇ ਕਿਹਾ, ‘‘ਮੈਂ ਤੀਰਅੰਦਾਜ਼ੀ ਕਾਫੀ ਦੇਰ ਨਾਲ 19 ਸਾਲ ਦੀ ਉਮਰ ’ਚ ਸ਼ੁਰੂ ਕੀਤੀ ਪਰ ਮੇਰੇ ਪਰਿਵਾਰ ਨੇ ਮੇਰਾ ਭਰਪੂਰ ਸਮਰਥਨ ਕੀਤਾ। ਰਾਸ਼ਟਰੀ ਪੱਧਰ ’ਚ ਆਪਣਾ ਪਹਿਲਾ ਤਮਗਾ ਜਿੱਤਣ ’ਚ ਮੈਨੂੰ 7 ਸਾਲ ਲੱਗ ਗਏ। ਇਹ ਸਬਰ ਤੇ ਦ੍ਰਿੜ੍ਹ ਸੰਕਲਪ ਦੀ ਪ੍ਰੀਖਿਆ ਸੀ ਕਿਉਂਕਿ ਹਰ ਸਾਲ ਮੈਂ ਬੇਹੱਦ ਘੱਟ ਫਰਕ ਨਾਲ ਤਮਗਾ ਜਿੱਤਣ ਤੋਂ ਖੁੰਝ ਜਾਂਦਾ ਸੀ।’’


author

SATPAL

Content Editor

Related News