ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ ਪਹਿਲੇ ਟੈਸਟ ਮੈਚ ’ਚ 90 ਦੌੜਾਂ ਨਾਲ ਹਰਾਇਆ

Thursday, Jul 30, 2026 - 10:56 AM (IST)

ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ ਪਹਿਲੇ ਟੈਸਟ ਮੈਚ ’ਚ 90 ਦੌੜਾਂ ਨਾਲ ਹਰਾਇਆ

ਤਾਰੌਬਾ (ਤ੍ਰਿਨੀਦਾਦ)- ਜਾਡੇਨ ਸੀਲਸ ਦੀਆਂ 5 ਵਿਕਟਾਂ ਦੀ ਮਦਦ ਨਾਲ ਵੈਸਟਇੰਡੀਜ਼ ਨੇ ਪਾਕਿਸਤਾਨ ਨੂੰ ਪਹਿਲੇ ਟੈਸਟ ਕ੍ਰਿਕਟ ਮੈਚ ’ਚ 90 ਦੌੜਾਂ ਨਾਲ ਹਰਾ ਕੇ 2 ਮੈਚਾਂ ਦੀ ਲੜੀ ’ਚ 1-0 ਨਾਲ ਬੜ੍ਹਤ ਹਾਸਲ ਕਰ ਲਈ। ਪਹਿਲੀ ਪਾਰੀ ’ਚ 311 ਦੌੜਾਂ ਬਣਾਉਣ ਵਾਲੀ ਵੈਸਟਇੰਡੀਜ਼ ਦੀ ਟੀਮ ਨੇ ਆਪਣੀ ਦੂਜੀ ਪਾਰੀ ’ਚ 181 ਦੌੜਾਂ ਬਣਾ ਕੇ ਪਾਕਿਸਤਾਨ ਸਾਹਮਣੇ 211 ਦੌੜਾਂ ਦਾ ਟੀਚਾ ਰੱਖਿਆ ਪਰ ਉਸਦੀ ਟੀਮ ਸਿਰਫ 120 ਦੌੜਾਂ ’ਤੇ ਆਊਟ ਹੋ ਗਈ।

ਪਾਕਿਸਤਾਨ ਨੇ ਪਹਿਲੀ ਪਾਰੀ ’ਚ 282 ਦੌੜਾਂ ਬਣਾਈਆਂ ਸਨ। ਪਾਕਿਸਤਾਨ ਦੀ ਦੂਜੀ ਪਾਰੀ ’ਚ ਸਿਰਫ 3 ਬੱਲੇਬਾਜ਼ ਦੋਹਰੇ ਅੰਕ ’ਚ ਪਹੁੰਚੇ ਜਿਨ੍ਹਾਂ ’ਚ ਕਪਤਾਨ ਬਾਬਰ ਆਜ਼ਮ ਨੇ ਅਜੇਤੂ 58 ਦੌੜਾਂ ਬਣਾਈਆਂ। ਪਾਕਿਸਤਾਨ ਦਾ ਸਕੋਰ ਇਕ ਸਮੇਂ 9 ਵਿਕਟਾਂ ’ਤੇ 79 ਦੌੜਾਂ ਸੀ। ਬਾਬਰ ਨੇ ਇਸ ਤੋਂ ਬਾਅਦ 11ਵੇਂ ਨੰਬਰ ਦੇ ਬੱਲੇਬਾਜ਼ ਮੁਹੰਮਦ ਅੱਬਾਸ (23) ਦੇ ਨਾਲ ਆਖਰੀ ਵਿਕਟ ਲਈ 49 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਨਾਲ ਹਾਰ ਦਾ ਫਰਕ ਹੀ ਘੱਟ ਹੋਇਆ।

ਸੀਲਸ ਨੇ ਬਹੁਤ ਵਧੀਆ ਗੇਂਦਬਾਜ਼ੀ ਕਰਦੇ ਹੋਏ 20 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਕੇਮਾਰ ਰੋਚ ਅਤੇ ਜਸਟਿਨ ਗ੍ਰੀਵਜ਼ ਨੇ 2-2 ਵਿਕਟਾਂ ਲੈ ਕੇ ਉਸਦਾ ਚੰਗਾ ਸਾਥ ਦਿੱਤਾ। ਬਾਬਰ ਨੇ ਕਿਹਾ,‘‘ਅਸੀਂ ਪਿਛਲੇ ਕੁਝ ਦਿਨਾਂ ’ਚ ਚੰਗੀ ਕ੍ਰਿਕਟ ਖੇਡੀ ਪਰ ਅੱਜ ਬੱਲੇਬਾਜ਼ੀ ਇਕਾਈ ਦੇ ਰੂਪ ’ਚ ਅਸੀਂ ਉਮੀਦਾਂ ਅਨੁਸਾਰ ਖਰੇ ਨਹੀਂ ਉੱਤਰੇ।’’ਦੂਜਾ ਅਤੇ ਆਖਰੀ ਟੈਸਟ ਐਤਵਾਰ ਤੋਂ ਖੇਡਿਆ ਜਾਵੇਗਾ।


author

Tarsem Singh

Content Editor

Related News